ਰਾਜਨੀਤੀਕ ਚਿੱਕੜ ਪੈਦਾ ਕਰਕੇ ਸੂਬੇ 'ਚ ਕਮਲ ਨਹੀਂ ਖਿਲਾ ਸਕਦੀ BJP- ਜਸਵੀਰ ਸਿੰਘ ਗੜ੍ਹੀ
ਚੰਡੀਗੜ੍ਹ/ਜਲੰਧਰ/ਫਗਵਾੜਾ: ਪੰਜਾਬ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਭਾਰਤੀ ਜਨਤਾ ਪਾਰਟੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਭਾਜਪਾ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀ ਤਰ੍ਹਾਂ ਪੰਜਾਬ ਵਿੱਚ ਰਾਜਨੀਤੀਕ ਚਿੱਕੜ ਪੈਦਾ ਕਰਕੇ ਕਮਲ ਦਾ ਫੁਲ ਖਿਲਾਉਣ ਦੀ ਚਾਲ ਚੱਲ ਰਹੀ ਹੈ। ਇਸ ਰਣਨੀਤੀ ਦੇ ਤਹਿਤ ਉਸਨੇ ਪੰਜਾਬ ਕਾਂਗਰਸ ਨੂੰ ਦੀ ਫਾੜ ਕੀਤਾ। ਚੰਡੀਗੜ੍ਹ ਨਗਰ ਨਿਗਮ ਚੋਣਾ ਵਿੱਚ ਭਾਜਪਾ ਦੇ ਤਿੰਨ ਮੇਅਰ ਹਾਰਨੇ ਡੂੰਘੀ ਸਾਜ਼ਿਸ਼ ਹੈ। ਉਨ੍ਹਾਂ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਨੇ ਚੰਡੀਗੜ੍ਹ ਨਿਗਮ ਚੋਣਾ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਕੇ ਪੰਜਾਬ ਵਿੱਚ ਮਜਬੂਤ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਜ਼ਮੀਨੀ ਹਾਲਤ ਤੋਂ ਲੋਕ ਚੰਗੀ ਤਰ੍ਹਾ ਵਾਕਿਫ ਹਨ। ਗੜੀ ਨੇ ਕਿਹਾ ਕਿ ਭਾਜਪਾ ਨੇ ਕਿਸਾਨ ਸੰਗਠਨਾਂ ਨੂੰ ਕਈ ਫਾੜ ਕੀਤਾ, ਜਿਸਦੇ ਚਲਦੇ ਕਿਸਾਨ ਸੰਗਠਨ ਹੁਣ ਸਿਆਸੀਬਾਜੀ ਖੇਡਣ ਦੀ ਗੱਲ ਕਰ ਰਹੇ ਹਨ, ਜਿਸ ਪਿੱਛੇ ਭਾਜਪਾ ਦੀ ਸਾਜਸ਼ੀ ਬੋ ਨਜ਼ਰ ਆ ਰਹੀ ਹੈ। ਗੜ੍ਹੀ ਨੇ ਕਿਹਾ ਭਾਜਪਾ ਦੀ ਰਾਜਨੀਤੀ ਵਿੱਚ ਚਿੱਕੜ ਪੈਦਾ ਕਰਣ ਵਾਲੀ ਰਣਨੀਤੀ ਪੰਜਾਬ ਵਿੱਚ ਕੰਮ ਨਹੀਂ ਕਰ ਸਕੇਗਾ। ਅਜਿਹੀ ਰਣਨੀਤੀ ਵਿੱਚ ਬਸਪਾ ਦਾ ਹਾਥੀ ਇਸ ਰਾਜਨੀਤੀਕ ਚਿੱਕੜ ਨੂੰ ਲੰਘਦੇ ਹੋਏ ਪੰਜਾਬ ਵਿੱਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਾਏਗਾ ਅਤੇ ਪੰਜਾਬ ਨੂੰ ਭਾਜਪਾ ਦੀ ਇਸ ਗੰਦੀ ਰਾਜਨੀਤੀ ਤੋਂ ਅਜ਼ਾਦ ਕਰਵਾਏਗਾ। ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਭਾਜਪਾ ਦੀ ਚਾਲ, ਚਿਹਰਾ ਅਤੇ ਚਰਿੱਤਰ ਨੂੰ ਪੰਜਾਬ ਦੇ ਲੋਕ ਪਹਿਚਾਣ ਚੁਕੇ ਹਨ। ਉਨ੍ਹਾਂ ਕਿਹਾ ਕਿ ਬੰਗਾਲ ਚੋਣਾਂ ਦੋਰਾਨ ਵੀ ਭਾਜਪਾ ਨੇ ਰਾਜਨੀਤੀਕ ਚਿੱਕੜ ਪੈਦਾ ਕਰਕੇ ਕਮਲ ਦਾ ਫੁਲ ਖਿਲਾਉਣ ਦੀ ਕੋਸ਼ਿਸ਼ ਕੀਤੀ ਸੀ। ਬੰਗਾਲ ਦੀਆਂ ਚੋਣਾਂ ਵਿੱਚ ਭਾਜਪਾ ਨੇ ਦੂਜੀ ਪਾਰਟੀਆਂ ਵਲੋਂ ਆਏ ਨੇਤਾਵਾਂ ਲਈ ਆਪਣੇ ਬੂਹੇ ਖੋਲ ਦਿੱਤੇ ਅਤੇ ਦੂਜੀਆਂ ਪਾਰਟੀਆਂ ਚੋ ਅਤੇ ਦਲ ਬਦਲੂ ਨੇਤਾਵਾਂ ਨੂੰ ਚੋਣਾਂ ਵਿੱਚ ਟਿਕਟਾਂ ਦਿੱਤੀਆਂ ਪਰ ਬੰਗਾਲ ਦੇ ਲੋਕਾਂ ਨੇ ਭਾਜਪਾ ਦੀ ਇਸ ਚਾਲ ਦਾ ਮੂਹਤੋੜ ਜੁਆਬ ਦਿੱਤਾ ਅਤੇ ਬੰਗਾਲ ਦੀ ਸੱਤਾ ਉੱਤੇ ਕਾਬਿਜ ਹੋਣ ਦਾ ਸੁਪਨਾ ਦੇਖਣ ਵਾਲੀ ਭਾਜਪਾ ਨੂੰ ਸੱਤਾ ਦੇ ਆਲੇ ਦੁਆਲੇ ਵੀ ਆਉਣ ਨਹੀਂ ਦਿੱਤਾ। ਗੜ੍ਹੀ ਨੇ ਕਿਹਾ ਕਿ ਹੁਣ ਵਾਰੀ ਪੰਜਾਬ ਦੀ ਹੈ। ਪੰਜਾਬ ਦੇ ਲੋਕ ਵੀ ਭਾਜਪਾ ਦੀ ਇਸ ਗੰਦੀ ਰਾਜਨੀਤੀ ਨੂੰ ਚੰਗੇ ਤਰ੍ਹਾਂ ਸਮਝਦੇ ਹਨ ਹੈ ਅਤੇ ਅਗਲੀ ਵਿਧਾਨਸਭਾ ਚੋਣਾ ਵਿੱਚ ਭਾਜਪਾ ਨੂੰ ਮੁੰਹਤੋੜ ਜਵਾਬ ਦੇਣਗੇ ਅਤੇ ਪੰਜਾਬ ਵਿੱਚ ਅਕਾਲੀ- ਬਸਪਾ ਦੀ ਸਰਕਾਰ ਬਣਾਉਣਗੇ। -PTC News