ਵਾਲਦੀਮੀਰ ਪੁਤਿਨ ਨੂੰ ਸਤਾ ਰਿਹਾ ਹੈ ਡਰ, ਜਾਣੋ ਵੱਡੀ ਵਜ੍ਹਾ
ਨਵੀਂ ਦਿੱਲੀ : ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਕਾਰਨ ਵਾਲਮੀਦੀਰ ਪੁਤਿਨ ਦੀ ਨਿਖੇਧੀ ਕੀਤੀ ਜਾ ਰਹੀ ਹੈ। ਬਾਹਰਲੀ ਮੁਲਕਾਂ ਤੋਂ ਇਲਾਵਾ ਰੂਸ ਦੇ ਲੋਕ ਵੀ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਦੀ ਨਿਖੇਧੀ ਕਰ ਰਹੇ ਹਨ। ਰੂਸ ਉਤੇ ਯੂਰਪ ਤੇ ਹੋਰ ਦੇਸ਼ਾਂ ਵੱਲੋਂ ਲਗਾਈਆਂ ਜਾ ਰਹੀਆਂ ਪਾਬੰਦੀਆਂ ਕਾਰਨ ਰੂਸ ਦੀਆਂ ਮੁਸ਼ਕਲਾਂ ਦਿਨ-ਬ-ਦਿਨ ਵੱਧ ਰਹੀਆਂ ਹਨ। ਇਸ ਦਰਮਿਆਨ ਵਾਲਮੀਦੀਰ ਪੁਤਿਨ ਨੂੰ ਵੀ ਡਰ ਸਤਾ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਰ ਪੁਤਿਨ ਨੇ ਆਪਣੇ ਨਿੱਜੀ ਸਟਾਫ ਦੇ ਲਗਭਗ 1000 ਮੈਂਬਰਾਂ ਨੂੰ ਹਟਾ ਦਿੱਤਾ ਹੈ। ਅਸਲ ਵਿੱਚ ਪੁਤਿਨ ਨੂੰ ਡਰ ਸਤਾ ਰਿਹਾ ਹੈ ਕਿਤੇ ਇਹ ਲੋਕ ਉਸ ਨੂੰ ਜ਼ਹਿਰ ਨਾ ਦੇ ਦੇਣ। ਜਿਨ੍ਹਾਂ ਲੋਕਾਂ ਨੂੰ ਹਟਾਇਆ ਗਿਆ ਹੈ ਉਨ੍ਹਾਂ ਵਿੱਚ ਸੁਰੱਖਿਆ ਗਾਰਡ, ਰਸੋਈ ਕਾਮੇ, ਕੱਪੜੇ ਧੋਣ ਵਾਲੇ ਤੇ ਨਿੱਜੀ ਸਕੱਤਰ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਫਰਵਰੀ ਮਹੀਨੇ ਵਿੱਚ ਹੀ ਹਟਾਇਆ ਗਿਆ ਹੈ। ਹਟਾਏ ਗਏ ਲੋਕਾਂ ਦੀ ਥਾਂ ਜਿਨ੍ਹਾਂ ਨੂੰ ਰਖਿਆ ਗਿਆ ਹੈ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸਾਊਥ ਕੈਰੋਲਿਨਾ ਦੇ ਐਮਪੀ ਲਿੰਡਸੇ ਗ੍ਰਾਹਮ ਨੇ ਰੂਸ ਦੇ ਰਾਸਟਰਪਤੀ ਦੀ ਹੱਤਿਆ ਕੀਤੇ ਜਾਣ ਜ਼ਿਕਰ ਕੀਤਾ ਹੈ। ਗ੍ਰਾਹਮ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪੁਤਿਨ ਦੀ ਤੁਲਨਾ ਤਾਨਾਸ਼ਾਹ ਐਡੋਲਫ ਹਿਟਲਰ ਨਾਲ ਕੀਤੀ ਤੇ ਕਿਹਾ ਸੀ ਕਿ ਜੰਗ ਨੂੰ ਸਮਾਪਤ ਕਰਨ ਦਾ ਇੱਕੋ-ਇੱਕ ਤਰੀਕਾ ਇਹ ਹੈ ਕਿ ਕੋਈ ਇਸ ਵਿਅਕਤੀ ਦਾ ਕਤਲ ਕਰ ਦੇਵੇ। ਲਿੰਡਸੇ ਗ੍ਰਾਹਮ ਨੇ ਗੱਲਬਾਤ ਵਿੱਚ ਕਿਹਾ ਕਿ ਪੁਤਿਨ ਨੂੰ ਜ਼ਹਿਰ ਦੇਣ ਜਾਂ ਦਿਵਾਉਣ ਦਾ ਕੰਮ ਕਿਸੇ ਵਿਦੇਸ਼ੀ ਸਰਕਾਰ ਵੱਲੋਂ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦਫ਼ਤਰ) ਦੇ ਅੰਦਰੋਂ ਇਸ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਕਾਰਨ ਵਾਲਦੀਮੀਰ ਪੁਤਿਨ ਨੇ ਆਪਣੇ ਨਿੱਜੀ ਨੌਕਰਾਂ ਨੂੰ ਹਟਾ ਕੇ ਨਵੇਂ ਨੌਕਰ ਲਗਾਏ ਹਨ। ਇਹ ਵੀ ਪੜ੍ਹੋ : ਹੋਲੇ ਮਹੱਲੇ ਤੋਂ ਪਰਤ ਰਹੇ 2 ਵਿਅਕਤੀ ਸਤਲੁਜ ਦਰਿਆ 'ਚ ਨਹਾਉਂਦੇ ਸਮੇਂ ਡੁੱਬੇ