Wed, Nov 13, 2024
Whatsapp

ਐਫਬੀਆਈ ਨੇ ਟਰੰਪ ਦੀ ਰਿਹਾਇਸ਼ 'ਤੇ ਮਾਰਿਆ ਛਾਪਾ, ਤਿਜੋਰੀ ਤੋੜਨ ਦੇ ਲਗਾਏ ਦੋਸ਼

Reported by:  PTC News Desk  Edited by:  Ravinder Singh -- August 09th 2022 08:51 AM
ਐਫਬੀਆਈ ਨੇ ਟਰੰਪ ਦੀ ਰਿਹਾਇਸ਼ 'ਤੇ ਮਾਰਿਆ ਛਾਪਾ, ਤਿਜੋਰੀ ਤੋੜਨ ਦੇ ਲਗਾਏ ਦੋਸ਼

ਐਫਬੀਆਈ ਨੇ ਟਰੰਪ ਦੀ ਰਿਹਾਇਸ਼ 'ਤੇ ਮਾਰਿਆ ਛਾਪਾ, ਤਿਜੋਰੀ ਤੋੜਨ ਦੇ ਲਗਾਏ ਦੋਸ਼

ਨਿਊਯਾਰਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਉਤੇ ਇਕ ਬਿਆਨ ਪੋਸਟ ਕਰ ਕੇ ਹੰਗਾਮਾ ਮਚਾ ਦਿੱਤਾ ਹੈ। ਪੋਸਟ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਸਦੀ ਮਾਰ-ਏ-ਲਾਗੋ ਜਾਇਦਾਦ ਉੱਤੇ ਐਫਬੀਆਈ ਨੇ ਛਾਪਾ ਮਾਰਿਆ। ਟਰੰਪ ਨੇ ਲਿਖਿਆ, "ਹੈਲੋ ਫਲੋਰੀਡਾ ਦੇ ਪਾਮ ਬੀਚ ਵਿੱਚ ਮਾਰ-ਏ-ਲਾਗੋ ਵਿੱਚ ਉਸ ਦਾ ਸ਼ਾਨਦਾਰ ਘਰ ਹੈ। ਐਫਬੀਆਈ ਨੇ ਟਰੰਪ ਦੀ ਰਿਹਾਇਸ਼ 'ਤੇ ਮਾਰਿਆ ਛਾਪਾ, ਤਿਜੋਰੀ ਤੋੜਨ ਦੇ ਲਗਾਏ ਦੋਸ਼ਵੱਡੀ ਗਿਣਤੀ ਵਿੱਚ ਪੁੱਜੇ ਐਫਬੀਆਈ ਏਜੰਟਾਂ ਨੇ ਉਨ੍ਹਾਂ ਦੇ ਘਰ ਨੂੰ ਘੇਰ ਲਿਆ ਹੈ ਅਤੇ ਘਰ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਐਫਬੀਆਈ ਵੱਲੋਂ ਉਨ੍ਹਾਂ ਦੀ ਮਾਰ-ਏ-ਲਾਗੋ ਜਾਇਦਾਦ ਦੀ ਤਲਾਸ਼ੀ ਲੈਣ ਸਮੇਂ ਇਕ ਤਿਜੋਰੀ ਵੀ ਤੋੜ ਦਿੱਤੀ ਗਈ। ਐਫਬੀਆਈ ਨੇ ਟਰੰਪ ਦੀ ਰਿਹਾਇਸ਼ 'ਤੇ ਮਾਰਿਆ ਛਾਪਾ, ਤਿਜੋਰੀ ਤੋੜਨ ਦੇ ਲਗਾਏ ਦੋਸ਼ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਉਤੇ ਇਸ ਕਾਰਵਾਈ ਨਾਲ ਜੁੜੇ ਇਕ ਵਿਅਕਤੀ ਨੇ ਕਿਹਾ ਕਿ ਇਹ ਕਾਰਵਾਈ ਇਸ ਗੱਲ ਦੀ ਜਾਂਚ ਨਾਲ ਜੁੜੀ ਹੋਈ ਹੈ ਕਿ ਕੀ ਟਰੰਪ ਨੇ ਆਪਣੇ ਵ੍ਹਾਈਟ ਹਾਊਸ ਦੇ ਕਾਰਜਕਾਲ ਦੇ ਗੁਪਤ ਰਿਕਾਰਡ ਨੂੰ ਫਲੋਰੀਡਾ ਸਥਿਤ ਆਪਣੀ ਰਿਹਾਇਸ਼ 'ਤੇ ਲੁਕੋ ਕੇ ਰੱਖਿਆ ਹੋਇਆ ਹੈ। ਹਾਲਾਂਕਿ ਐਫਬੀਆਈ ਤੇ ਨਿਆਂ ਵਿਭਾਗ ਵੱਲੋਂ ਇਸ ਕਾਰਵਾਈ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਐਫਬੀਆਈ ਨੇ ਟਰੰਪ ਦੀ ਰਿਹਾਇਸ਼ 'ਤੇ ਮਾਰਿਆ ਛਾਪਾ, ਤਿਜੋਰੀ ਤੋੜਨ ਦੇ ਲਗਾਏ ਦੋਸ਼ਟਰੰਪ ਦੀ ਕਾਨੂੰਨੀ ਜਾਂਚ ਤੇ ਇਹ ਨਾਟਕ ਦਿਖਾਉਂਦਾ ਹੈ ਕਿ ਉਹ ਰਾਸ਼ਟਰਪਤੀ ਅਹੁਦੇ ਲਈ ਇਕ ਹੋਰ ਬੋਲੀ ਲਗਾਉਣ ਲਈ ਆਧਾਰ ਤਿਆਰ ਕਰ ਰਹੇ ਹਨ। ਹਾਲਾਂਕਿ ਕਿਸੇ ਤਰ੍ਹਾਂ ਨਾਲ ਵੀ ਇਹ ਵਾਰੰਟ ਇਹ ਨਹੀਂ ਦੱਸਦਾ ਕਿ ਅਪਰਾਧਿਕ ਦੋਸ਼ ਲੱਗੇ ਹਨ ਜਾਂ ਨੇੜੇ ਭਵਿੱਖ ਵਿੱਚ ਲੱਗਣ ਵਾਲੇ ਹਨ। ਸੰਘੀ ਅਧਿਕਾਰੀਆਂ ਨੇ ਵਾਰੰਟ ਤਹਿਤ ਤਲਾਸ਼ੀ ਲਈ ਹੈ ਉਹ ਇਹ ਦਰਸਾਉਂਦਾ ਹੈ ਕਿ ਸੰਭਾਵਿਤ ਹੈ ਕਿ ਪਹਿਲਾਂ ਅਪਰਾਧ ਹੋਇਆ ਹੈ। ਟਰੰਪ ਨੇ ਆਪਣੇ ਬਿਆਨ ਵਿੱਚ ਕਿਹਾ, "ਸਬੰਧਤ ਸਰਕਾਰੀ ਏਜੰਸੀਆਂ ਨਾਲ ਸਹਿਯੋਗ ਦੇ ਬਾਵਜੂਦ ਉਸ ਦੇ ਘਰ 'ਤੇ ਅਣ-ਐਲਾਨਿਆ ਛਾਪਾ ਜਾਇਜ਼ ਨਹੀਂ ਹੈ।" ਉਨ੍ਹਾਂ ਨੇ ਕਿਹਾ ਕਿ ਅਜਿਹਾ ਪਹਿਲਾਂ ਕਦੇ ਸੰਯੁਕਤ ਰਾਜ ਅਮਰੀਕਾ ਦੇ ਕਿਸੇ ਵੀ ਰਾਸ਼ਟਰਪਤੀ ਨਾਲ ਨਹੀਂ ਹੋਇਆ। ਨਿਆਂ ਵਿਭਾਗ ਦੀ ਬੁਲਾਰਾ ਡੇਨਾ ਇਵਰਸਨ ਨੇ ਤਲਾਸ਼ੀ ਸਬੰਧੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਕੀਤੀ ਗਠਿਤ, ਸਿਕੰਦਰ ਸਿੰਘ ਮਲੂਕਾ ਕਰਨਗੇ ਅਗਵਾਈ  


Top News view more...

Latest News view more...

PTC NETWORK