ਮਨਪਸੰਦ ਟੀਮ ਦੀ ਖੇਡ 'ਚ ਜਿੱਤ, ਸਾਥੀ ਦੇ 'ਆਈ ਲਵ ਯੂ' ਕਹਿਣ ਨਾਲੋਂ ਵੀ ਜ਼ਿਆਦਾ ਖੁਸ਼ੀ ਦਿੰਦੀ ਹੈ: ਅਧਿਐਨ
ਚੰਡੀਗੜ੍ਹ, 1 ਸਤੰਬਰ: ਜੀਵਨ 'ਚ ਖੁਸ਼ ਰਹਿਣ ਦੇ ਕਈ ਵੱਖਰੇ ਕਾਰਨ ਹੁੰਦੇ ਹਨ। ਬਹੁਤ ਸਾਰੇ ਲੋਕ ਛੋਟੀਆਂ ਉਪਲਬਧੀਆਂ 'ਤੇ ਖੁਸ਼ ਹੋ ਸਕਦੇ ਹਨ ਜਦੋਂ ਕਿ ਕੁਝ ਕਾਫ਼ੀ ਉਪਲਬਧੀ ਪ੍ਰਾਪਤ ਕਰਨ ਤੋਂ ਬਾਅਦ ਵੀ ਖੁਸ਼ ਨਹੀਂ ਹੁੰਦੇ। ਹਾਲਾਂਕਿ ਵਿਆਪਕ ਪੱਧਰਾਂ 'ਤੇ ਕੁਝ ਖੋਜਾਂ ਹੋਈਆਂ ਹਨ ਜੋ ਖੁਸ਼ੀ ਦੇ ਦਾਇਰੇ ਨੂੰ ਨਿਰਧਾਰਤ ਕਰਦੀਆਂ ਹਨ, ਜਿਸ ਹੇਠ ਜ਼ਿਆਦਾਤਰ ਲੋਕ ਆਉਂਦੇ ਹਨ। ਕੈਪੀਟਲ ਵਨ ਯੂਕੇ ਦੁਆਰਾ ਕੀਤੇ ਗਏ ਇਸੇ ਤਰ੍ਹਾਂ ਦੇ ਅਧਿਐਨ ਨੇ ਆਪਣੀ ਖੋਜ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਲੰਬੇ ਸਮੇਂ ਤੱਕ ਖੁਸ਼ਹਾਲੀ ਉਦੋਂ ਮਿਲਦੀ ਹੈ ਜਦੋਂ ਸਾਡੀ ਮਨਪਸੰਦ ਟੀਮ ਖੇਡ ਵਿਚ ਜਿੱਤਦੀ ਹੈ, ਅਧਿਐਨ 'ਚ ਇਹ ਕਿਹਾ ਗਿਆ ਕਿ ਉਕਤ ਜਿੱਤ ਸਾਥੀ ਦੇ 'ਆਈ ਲਵ ਯੂ' ਕਹਿਣ ਨਾਲੋਂ ਵੀ ਜ਼ਿਆਦਾ ਖੁਸ਼ੀ ਦਿੰਦੀ ਹੈ। ਇਹ ਸਰਵੇਖਣ ਯੂ.ਕੇ. ਵਿੱਚ ਹੈਪੀ ਕੈਫੇ ਦੇ ਉਦਘਾਟਨ ਲਈ ਕੀਤਾ ਗਿਆ ਸੀ। ਇਸ ਸਰਵੇਖਣ ਵਿੱਚ 2000 ਤੋਂ ਵੱਧ ਲੋਕ ਸ਼ਾਮਲ ਸਨ। ਜਦੋਂ ਸਰਵੇਖਣ ਕੀਤਾ ਜਾ ਰਿਹਾ ਸੀ ਤਾਂ ਇਹ ਨੋਟ ਕੀਤਾ ਗਿਆ ਕਿ ਬਹੁਤ ਸਾਰੇ ਲੋਕ ਸਾਥੀ ਦੇ ਵਾਰ ਵਾਰ 'ਆਈ ਲਵ ਯੂ' ਕਹਿਣ 'ਤੇ ਖੁਸ਼ ਸਨ ਪਰ ਉਸਤੋਂ ਵੀ ਜ਼ਿਆਦਾ ਉਦੋਂ ਖੁਸ਼ ਹੋਏ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਮਨਪਸੰਦ ਟੀਮ ਖੇਡ ਜਿੱਤ ਗਈ ਹੈ। ਹਾਲਾਂਕਿ ਇਸ ਅਧਿਐਨ ਦੇ ਅਨੁਸਾਰ ਪਰਿਵਾਰ ਨਾਲ ਸਮਾਂ ਬਿਤਾਉਣ 'ਤੇ ਮਹਿਸੂਸ ਕੀਤੀ ਗਈ ਖੁਸ਼ੀ ਉਪਰੋਕਤ ਦੋਵਾਂ ਕਾਰਨਾਂ ਦੇ ਮੁਕਾਬਲੇ ਲੰਬੇ ਸਮੇਂ ਤੱਕ ਰਹਿੰਦੀ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਹਫ਼ਤੇ ਦਾ ਸਭ ਤੋਂ ਵਧੀਆ ਦਿਨ ਦੱਸਿਆ ਗਿਆ ਜਦੋਂ ਲੋਕ ਸਭ ਤੋਂ ਵੱਧ ਖੁਸ਼ ਮਹਿਸੂਸ ਕਰਦੇ ਹਨ। -PTC News