Sun, Jan 26, 2025
Whatsapp

ਪਿਓ ਨੇ ਧੀ ਨਾਲ ਬਲਾਤਕਾਰ ਕੀਤਾ, ਫਿਰ ਸਰੀਰਕ ਅੰਗਾਂ ਨੂੰ ਗਰਮ ਪਾਣੀ ਵਿਚ ਉਬਾਲ ਕੇ ਕਿਸਨੇ ਕੀਤਾ ਖੁਰਦ-ਬੁਰਦ, ਜਾਣੋ!

Reported by:  PTC News Desk  Edited by:  Joshi -- December 24th 2017 05:48 PM
ਪਿਓ ਨੇ ਧੀ ਨਾਲ ਬਲਾਤਕਾਰ ਕੀਤਾ, ਫਿਰ ਸਰੀਰਕ ਅੰਗਾਂ ਨੂੰ ਗਰਮ ਪਾਣੀ ਵਿਚ ਉਬਾਲ ਕੇ ਕਿਸਨੇ ਕੀਤਾ ਖੁਰਦ-ਬੁਰਦ, ਜਾਣੋ!

ਪਿਓ ਨੇ ਧੀ ਨਾਲ ਬਲਾਤਕਾਰ ਕੀਤਾ, ਫਿਰ ਸਰੀਰਕ ਅੰਗਾਂ ਨੂੰ ਗਰਮ ਪਾਣੀ ਵਿਚ ਉਬਾਲ ਕੇ ਕਿਸਨੇ ਕੀਤਾ ਖੁਰਦ-ਬੁਰਦ, ਜਾਣੋ!

Father rapes daughter,mother takes revenge in a way that no one will forget: ਕਰਾਚੀ 'ਚ ਇੱਕ ਪਿਓ ਵੱਲੋਂ ਆਪਣੀ ਸੌਤੇਲੀ ਦੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਜੋ ਹੋਇਆ ਉਹ ਵਾਕਈ ਹੀ ਹੈਰਾਨੀਜਨਕ ਸੀ। ਦਰਅਸਲ, ਅਜਿਹੀ ਖਬਰ ਸੁਣਨ ਤੋਂ ਬਾਅਦ ਦੋਸ਼ੀ ਨੂੰ ਉਕਤ ਲੜਕੀ ਦੀ ਮਾਂ ਨੇ ਆਪਣੇ ਭਤੀਜੇ ਨਾਲ ਮਿਲ ਕੇ ਕਤਲ ਕਰ ਦਿੱੱਤਾ। ਇਸ ਤੋਂ ਬਾਅਦ ਉਸ ਵੱਲੋਂ ਉਸ ਦੇ ਸਰੀਰ ਦੇ ਅੰਗਾਂ ਨੂੰ ਗਰਮ ਪਾਣੀ ਵਿਚ ਉਬਾਲ ਕੇ ਖੁਰਦ-ਬੁਰਦ ਕਰ ਦਿੱਤਾ ਗਿਆ। ਕਰਾਚੀ ਪੁਲਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। Father rapes daughter,mother takes revenge in a way that no one will forgetਸੂਤਰਾਂ ਤੋਂ ਮਿਲੀ ਖਬਰ ਮੁਤਾਬਕ, ਕਰਾਚੀ ਦੇ ਮੁਹੱਲਾ ਸ਼ਾਹ ਫੈਸਲ ਇਲਾਕੇ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਨੇ ਇਕ ਘਰ ਦੀ ਨਾਲੀ 'ਚੋਂ ਖੂਨ ਵੱਗਦਾ ਵੇਖਿਆ। ਇਸ ਮਾਮਲੇ 'ਚ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਘਰ ਦੀ ਛਾਪਾਮਾਰੀ ਕੀਤੀ ਗਈ। ਪੁਲਿਸ ਨੇ ਘਰ 'ਚ ਮੌਜੂਦ ਜਾਨਿਬ ਬੀਬੀ ਨਾਮ ਦੀ ਮਹਿਲਾ ਨੂੰ ਇਕ ਵੱਡੇ ਪਤੀਲੇ ਵਿਚ ਕੁਝ ਮਨੁੱਖੀ ਅੰਗਾਂ ਨੂੰ ਉਬਾਲਦੇ ਹੋਏ ਪਾਇਆ ਅਤੇ ਘਟਨਾ ਸਥਾਨ ਤੋਂ ਹੋਰ ਮਨੁੱਖੀ ਅੰਗ ਕਬਜ਼ੇ 'ਚ ਲਏ। ਪੁੱਛਗਿਛ ਦੌਰਾਨ ਮਹਿਲਾ ਨੇ ਕਬੂਲਿਆ ਕਿ ਉਸਨੇ ਹੀ ਆਪਣੇ ਭਤੀਜੇ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕੀਤੀ ਹੈ। ਉਸਨੇ ਦੱਸਿਆ ਕਿ ਇਹ ਉਸਦਾ ਦੂਸਰਾ ਵਿਆਹ ਸੀ। ਮਹਿਲਾ ਅਨੁਸਾਰ ਉਸਦੇ ਪਤੀ ਨੇ ਪਹਿਲੇ ਪਤੀ ਤੋਂ ਪੈਦਾ ਹੋਈ ੧੫ ਸਾਲਾ ਲੜਕੀ ਜੀਨਤ ਨਾਲ ਬਲਾਤਕਾਰ ਕੀਤਾ ਅਤੇ ਇਗ ਗੱਲ ਬਰਦਾਸ਼ਤਕਰਨ ਯੋਗ ਨਹੀਂ ਸੀ। Father rapes daughter,mother takes revenge in a way that no one will forgetਜਿਸ ਕਾਰਨ ਮਹਿਲਾ ਨੇ ਆਪਣੇ ਭਤੀਜੇ ਨਾਲ ਮਿਲ ਕੇ ਪਤੀ 'ਤੇ ਤੇਜ਼ ਹਥਿਆਰ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ, ਜੋ ਕਿ ਉਸ ਸਮੇਂ ਨਸ਼ੇ 'ਚ ਸੀ। ਉਸ ਦੀ ਲਾਸ਼ ਨੂੰ ਟਿਕਾਣੇ ਲਗਾਉਣ ਲਈ ਬੀਬੀ ਨੇ ਸਰੀਰ ਦੇ ਛੋਟੇ-ਛੋਟੇ ਟੁਕੜੇ ਕਰ ਉਹਨਾਂ ਨੂੰ ਗਰਮ ਪਾਣੀ 'ਚ ਉਬਾਲਣਾ ਸ਼ੁਰੂ ਕੀਤਾ ਸੀ, ਜਦੋਂ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਵੱਲੋਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। —PTC News


  • Tags

Top News view more...

Latest News view more...

PTC NETWORK