Fri, Jan 3, 2025
Whatsapp

ਬੇਹੱਦ ਦੁਖਦ : ਪਿਓ ਨੇ ਆਪਣੇ ਦੋ ਮਾਸੂਮ ਬੱਚਿਆਂ ਨੂੰ ਦਿੱਤਾ ਜ਼ਹਿਰ, ਫਿਰ ਆਪ ਵੀ ਪੀਕੇ ਮੁਕਾਈ ਜ਼ਿੰਦਗੀ

Reported by:  PTC News Desk  Edited by:  Jagroop Kaur -- March 05th 2021 09:49 PM
ਬੇਹੱਦ ਦੁਖਦ : ਪਿਓ ਨੇ ਆਪਣੇ ਦੋ ਮਾਸੂਮ ਬੱਚਿਆਂ ਨੂੰ ਦਿੱਤਾ ਜ਼ਹਿਰ, ਫਿਰ ਆਪ ਵੀ ਪੀਕੇ ਮੁਕਾਈ ਜ਼ਿੰਦਗੀ

ਬੇਹੱਦ ਦੁਖਦ : ਪਿਓ ਨੇ ਆਪਣੇ ਦੋ ਮਾਸੂਮ ਬੱਚਿਆਂ ਨੂੰ ਦਿੱਤਾ ਜ਼ਹਿਰ, ਫਿਰ ਆਪ ਵੀ ਪੀਕੇ ਮੁਕਾਈ ਜ਼ਿੰਦਗੀ

ਗੁਰਾਇਆ ਦੇ ਪਿੰਡ ਚੀਮਾ ਖੁਰਦ ਤੋਂ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ। ਜਿਥੇ ਇਕ ਵਿਅਕਤੀ ਨੇ ਆਪਣੇ ਦੋ ਬੱਚਿਆਂ ਨਾਲ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ 42 ਸਾਲਾਂ ਕੇਹਰ ਸਿੰਘ ਉਸ ਦੇ ਦੋ ਬੱਚੇ 11 ਸਾਲਾਂ ਲੜਕੀ ਪ੍ਰਭਜੋਤ ਅਤੇ 9 ਸਾਲਾਂ ਲੜਕਾ ਏਕਮ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਕੇਹਰ ਸਿੰਘ ਡਰਾਇਵਰੀ ਦਾ ਕੰਮ ਕਰਦਾ ਸੀ। Woman constable commits suicide in Ludhiana- The New Indian Express Read more : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਅੱਜ ਸਵੇਰੇ ਕਰੀਬ 11 ਵਜੇ ਕੇਹਰ ਸਿੰਘ ਆਪਣੇ ਬੱਚਿਆਂ ਨੂੰ ਲੈ ਕੇ ਇੱਕ ਪਲਾਟ ਵਿੱਚ ਗਿਆ ਜਿਥੇ ਉਸ ਨੇ ਆਪਣੇ ਦੋਵਾਂ ਬੱਚਿਆਂ ਨੂੰ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਹੈ ਅਤੇ ਖੁਦ ਵੀ ਪੀ ਲਈ। ਜਿਸ ਤੋਂ ਬਾਅਦ ਲੜਕੀ ਨੇ ਬਾਹਰ ਜਾ ਕੇ ਇਕ ਦੁਕਾਨਦਾਰ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਕੋਈ ਜ਼ਹਿਰੀਲੀ ਚੀਜ਼ ਪੀ ਲਈ ਹੈ ਅਤੇ ਸਾਨੂੰ ਵੀ ਪਿਲਾ ਦਿੱਤੀ ਹੈ।Man Found Dead In Women Toilet At Udaipur - महिला शौचालय में मिला युवक का  शव, क्या हुआ था उसके साथ..कैसे गई जान..पढ़ें मौत का सच | Patrika News Also Read | It’s a Boy! Singer Harshdeep Kaur welcomes baby, says ‘our Junior Singh has arrived’ ਜਿਸ ਤੋਂ ਬਾਅਦ ਉਸ ਦੇ ਪਿੰਡ ਵਾਸੀ ਉਨ੍ਹਾਂ ਨੂੰ ਤੁਰੰਤ ਗੁਰਾਇਆ ਹਸਪਤਾਲ ਲੈ ਗਏ ਜਿਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਲੁਧਿਆਣਾ ਡੀ.ਐੱਮ.ਸੀ. ਰੈਫਰ ਕਰ ਦਿੱਤਾ। ਜਿਥੇ ਜੇਰੇ ਇਲਾਜ਼ ਪਹਿਲਾਂ ਉਸ ਦੇ ਬੇਟੇ ਦੀ ਅਤੇ ਫਿਰ ਲੜਕੀ ਦੀ ਮੌਤ ਹੋਈ ਅਤੇ ਦੇਰ ਸ਼ਾਮ ਕੇਹਰ ਸਿੰਘ ਨੇ ਵੀ ਦਮ ਤੋੜ ਦਿੱਤਾ। [caption id="" align="aligncenter" width="659"]What Are The Causes Suicide What Are The Causes Suicide[/caption] ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ , ਪਰ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਕਿ ਇਸ ਦਰਦਨਾਕ ਅੰਤ ਦਾ ਅਖੀਰ ਕੇਹਰ ਸਿੰਘ ਨੇ ਫੈਸਲਾ ਕਿਓਂ ਲਿਆ। ਇਸ ਅੰਤ ਦੀ ਵਜ੍ਹਾ ਤਲਾਸ਼ਣ ਲਈ ਪੁਲਿਸ ਵੱਲੋਂ ਜਾਂਚ ਜਾਰੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਵਿਚ ਕੀ ਸਾਹਮਣੇ ਆਉਂਦਾ ਹੈ | ਪੀਟੀਸੀ ਤੁਹਾਨੂੰ ਹਰ ਖਬਰ ਦੇ ਨਾਲ ਸੱਚੀ ਅਤੇ ਸਟੀਕ ਜਾਣਕਾਰੀ ਦਿੰਦਾ ਰਹੇਗਾ। ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।


Top News view more...

Latest News view more...

PTC NETWORK