ਦਰਦਨਾਕ ਹਾਦਸੇ 'ਚ ਪਿਓ-ਪੁੱਤਰ ਦੀ ਮੌਤ
ਜ਼ੀਰਾ : ਜ਼ੀਰਾ ਦੇ ਕਸਬਾ ਮੱਲਾਂਵਾਲਾ 'ਚ ਦਿਨ ਚੜ੍ਹਦੇ ਹੀ ਦਰਦਨਾਕ ਹਾਦਸਾ ਵਾਪਰ ਗਿਆ। ਪਿਤਾ ਆਪਣੇ 10 ਸਾਲ ਦੇ ਬੇਟੇ ਨੂੰ ਸਕੂਲ ਛੱਡਣ ਜਾ ਰਿਹਾ ਸੀ। ਇਸ ਦੌਰਾਨ ਮਿੰਨੀ ਬੱਸ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬੱਚੇ ਦੀ ਮੌਕੇ ਉਤੇ ਮੌਤ ਹੋ ਗਈ ਅਤੇ ਪਿਤਾ ਨੂੰ ਸਰਕਾਰੀ ਹਸਪਤਾਲ ਜ਼ੀਰਾ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਰਮੇਸ਼ ਘਾਰੂ (42) ਅਤੇ ਲਵ (11) ਵਾਸੀ ਮੱਲਾਂਵਾਲਾ ਵਜੋਂ ਹੋਈ ਹੈ। ਇਸ ਘਟਨਾ ਨਾਲ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮੌਕੇ ਉਤੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਵਾਰਡ ਦੇ ਐੱਮਸੀ ਰਮੇਸ਼ ਅਟਵਾਲ ਨੇ ਦੱਸਿਆ ਕਿ ਗ਼ਲਤ ਸਾਈਡ ਉਤੇ ਬੱਸ ਨੇ ਟੱਕਰ ਮਾਰ ਕੇ ਇਨ੍ਹਾਂ ਪਿਓ-ਪੁੱਤ ਨੂੰ ਕੁਚਲ ਦਿੱਤਾ ਤੇ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੱਬਲ ਸ਼ਰਮਾ ਨੇ ਕਿਹਾ ਕਿ ਬਿਨਾਂ ਪਰਮਿਟ ਤੇ ਬਿਨਾਂ ਕਾਗਜ਼ਾਤਾਂ ਦੇ ਮਿੰਨੀ ਬੱਸਾਂ ਸੜਕਾਂ ਉਪਰ ਘੁੰਮ ਰਹੀਆਂ ਹਨ ਜੇ ਸਰਕਾਰ ਇਨ੍ਹਾਂ ਉੱਪਰ ਪਹਿਲਾਂ ਹੀ ਸ਼ਿਕੰਜਾ ਕੱਸੇ ਇਸ ਤਰ੍ਹਾਂ ਦੀਆਂ ਹਾਦਸੇ ਨਾ ਵਾਪਰਨ ਤੇ ਲੋਕਾਂ ਦੇ ਘਰ ਨਾ ਉਜੜਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅੱਗੇ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੇ ਬੱਸਾਂ ਨੂੰ ਜ਼ਬਤ ਕੀਤਾ ਜਾਵੇ ਤੇ ਇਨ੍ਹਾਂ ਮਾਲਕਾਂ ਉਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਡਾ. ਅਰਸ਼ਦੀਪ ਨੇ ਦੱਸਿਆ ਕਿ ਮੱਲਾਂਵਾਲਾ ਤੋਂ ਹਾਦਸੇ ਵਿੱਚ ਪਿਓ ਦੀ ਮੌਤ ਹੋ ਗਈ। ਬੱਚੇ ਦੀ ਮੱਲਾਂਵਾਲਾ ਵਿੱਚ ਹੀ ਮੌਤ ਹੋ ਗਈ ਸੀ ਤੇ ਵਿਅਕਤੀ ਦੀ ਮੌਤ ਹਸਪਤਾਲ ਲਿਆਂਦੇ ਸਮੇਂ ਹੋ ਗਈ। ਅਸੀਂ ਪੁਲਿਸ ਦੇ ਕਾਗਜ਼ਾਂ ਦੀ ਉਡੀਕ ਕਰ ਰਹੇ ਹਾਂ ਤੇ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਇਹ ਵੀ ਪੜ੍ਹੋ : ਕੋਰੋਨਾ ਖਿਲਾਫ਼ ਜੰਗ: ਟੀਕਾਕਰਨ ਦਾ ਅੰਕੜਾ 190 ਕਰੋੜ ਤੋਂ ਪਾਰ