Sidhu Moosewala dead Highlights: ਮੂਸੇਵਾਲਾ ਦੇ ਸਮਰਥਕਾਂ ਵੱਲੋਂ ਪੰਜਾਬ ਸਰਕਾਰ ਤੇ ਭਗਵੰਤ ਮਾਨ ਖ਼ਿਲਾਫ਼ ਪ੍ਰਦਰਸ਼ਨ, ਆਪ ਦੇ ਫਾੜੇ ਗਏ ਪੋਸਟਰ
ਮਾਨਸਾ, 29 ਮਈ: ਪਿੰਡ ਜਵਾਹਰਕੇ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਈਰਿੰਗ ਕੀਤੀ ਗਈ ਹੈ ਜਿਸ 'ਚ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਹੈ। ਹਮਲੇ 'ਚ ਸਿੱਧੂ ਸਮੇਤ 3 ਲੋਕ ਜ਼ਖਮੀ ਹੋਏ ਸਨ। ਪਿੰਡ ਜਵਾਹਰਕੇ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ। 30-40 ਰਾਉਂਡ ਫਾਇਰ ਹੋਏ ਸਨ। ਮੂਸੇਵਾਲਾ ਨੂੰ 8-10 ਗੋਲੀਆਂ ਲੱਗਣ ਦੀ ਖਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਦੀ ਮੌਤ ਹੋਣ ਦੀ ਖ਼ਬਰ ਦੀ ਪੁਸ਼ਟੀ ਮਾਨਸਾ ਦੇ ਐਸਐਸਪੀ ਨੇ ਕੀਤੀ ਹੈ। ਬੀਤੇ ਦਿਨ ਹੀ ਪੰਜਾਬ ਸਰਕਾਰ ਨੇ ਗਾਇਕ ਤੋਂ ਸੁਰੱਖਿਆ ਵਾਪਿਸ ਲਈ ਸੀ। ਪੰਜਾਬ 'ਚ ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਸ਼ਨੀਵਾਰ ਨੂੰ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ 'ਚ ਕਟੌਤੀ ਕਰ ਦਿੱਤੀ ਸੀ।
ਕਾਰਵਾਈ ਕਰਦਿਆਂ ਮਾਨ ਸਰਕਾਰ ਨੇ ਸਿੱਧੂ ਨਾਲ ਸਿਰਫ਼ 2 ਗੰਨਮੈਨ ਹੀ ਛੱਡੇ ਸਨ। ਸਿੱਧੂ ਮੂਸੇਵਾਲ ਦੀ ਬੇਵਕਤੀ ਮੌਤ 'ਤੇ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਮੂਸੇਵਾਲ ਦੇ ਮਾਤਾ ਪਿਤਾ ਤੇ ਪੰਜਾਬ ਭਰ ਦੇ ਮੂਸੇਵਾਲ ਪ੍ਰਸੰਸਕਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਆਪਣੇ ਸਾਥੀਆਂ ਨਾਲ ਕਾਰ ਰਾਹੀਂ ਜਾ ਰਿਹਾ ਸੀ ਜਦੋਂ ਉਸ 'ਤੇ ਹਮਲਾ ਹੋਇਆ। ਕਾਲੇ ਰੰਗ ਦੀ ਥਾਰ ਕਾਰ 'ਚ ਸਵਾਰ ਦੋ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਸਨ। ਮਾਨਸਾ ਹਸਪਤਾਲ ਦੇ ਸਿਵਲ ਸਰਜਨ ਡਾਕਟਰ ਰਣਜੀਤ ਰਾਏ ਨੇ ਦੱਸਿਆ ਕਿ ਹਸਪਤਾਲ ਵਿੱਚ ਤਿੰਨ ਵਿਅਕਤੀਆਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ। Sidhu Moosewala dead Highlight: ਰਾਜਾ ਵੜਿੰਗ ਦਾ ਬਿਆਨ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੀ ਅਣਗਹਿਲੀ ਕਾਰਨ ਸਿੱਧੂ ਮੂਸੇ ਵਾਲਾ ਦੀ ਮੌਤ ਹੋਈ ਹੈ। ਡੀਜੀਪੀ 5 ਮਿੰਟ ਦੀ ਪ੍ਰੈਸ ਕਾਨਫਰੰਸ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦਾ ਹੈ। ਇਸ ਦੇ ਨਾਲ ਹੀ CM ਭਗਵੰਤ ਮਾਨ ਟਵੀਟ ਕਰ ਕੇ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਦੇ ਸੁਰੱਖਿਆ ਕਰਮੀਆਂ ਨੇ ਮੂਸੇ ਵਾਲਾ ਨੂੰ ਕਿਹਾ ਕਿ ਅਸੀਂ ਆਰਾਮ ਕਰ ਲਈਏ। -ਮੂਸੇਵਾਲਾ ਦੇ ਸਮਰਥਕਾਂ ਵੱਲੋਂ ਪੰਜਾਬ ਸਰਕਾਰ ਤੇ ਭਗਵੰਤ ਮਾਨ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਪ ਦੇ ਪੋਸਟਰ ਫਾੜੇ ਗਏ।ਸੂਤਰ ਦੇ ਮੁਤਾਬਕ ਮੂਸੇ ਵਾਲਾ ਕਤਲ ਮਾਮਲੇ 'ਚ ਪੁਲਿਸ ਨੇ 6 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਸਿੱਧੂ ਮੂਸੇਵਾਲਾ ਹੱਤਿਆ ਤੋਂ ਬਾਅਦ ਹੁਣ ਪੁਲਿਸ ਨੇ ਸ਼ੱਕੀ ਗੱਡੀਆਂ ਬਰਾਮਦ ਕੀਤੀਆਂ ਹਨ। ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ 'ਤੇ ਸਵਾਲ ਚੁੱਕਦਿਆਂ ਕਾਂਗਰਸੀਆਂ ਨੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਸਾੜਿਆ ਗਿਆ ਹੈ। DGP ਵੱਲੋਂ ਪ੍ਰੈਸ ਕਾਨਫਰੰਸ ---ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਖ਼ੁਦ DGP ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ 5.30 ਦੇ ਕਰੀਬ ਸਿੱਧੂ ਦੀ ਮੌਤ ਹੋਈ ਸੀ। ਵਿੱਕੀ ਮਿੱਡੂਖੇੜਾ ਕਤਲ ਕਾਂਡ ਵਿੱਚ ਸ਼ਾਮਲ ਗੈਂਗ ਸਗਨਪ੍ਰੀਤ ਦਾ ਨਾਂ ਸਾਹਮਣੇ ਆਇਆ ਸੀ। ਉਨ੍ਹਾਂ ਉਸ ਕੋਲ ਦੋ ਕਮਾਂਡੋ ਸਨ। ਸਿੱਧੂ ਮੂਸੇ ਵਾਲੇ ਦੇ ਕੋਲ ਬੁਲੇਟ ਪਰੂਫ ਗੱਡੀ ਸੀ ਪਰ ਉਹ ਇਹ ਗੱਡੀ ਨਹੀਂ ਲੈ ਕੇ ਗਏ ਬਲਕਿ ਉਹ ਆਪਣੀ ਪ੍ਰਾਈਵੇਟ ਗੱਡੀ ਲੈ ਕੇ ਗਏ ਸਨ। -ਕਤਲ ਤੋਂ ਠੀਕ ਪਹਿਲਾਂ ਦੀ cctv footage ਸਾਹਮਣੇ ਆਈ ਹੈ। ਸ਼ੱਕ ਦੀ ਸੂਈ ਹੇਠ ਹਮਲਾਵਰਾਂ ਦੀਆਂ ਇਹ ਗੱਡੀਆਂ ਹਨ। -ਮਾਨਸਾ ਦੇ ਐਸਐਸਪੀ ਨੇ ਇਸ ਘਟਨਾ ਨੂੰ ਗੈਂਗ ਵਾਰ ਦੱਸਿਆ ਹੈ। ਉਨ੍ਹਾਂ ਮੁਤਾਬਕ ਸਿੱਧੂ ਮੂਸੇਵਾਲਾ ਸੁਰੱਖਿਆ ਵਿੱਚ ਤਾਇਨਾਤ ਗੰਨਮੈਨ ਦੇ ਨਾਲ ਨਹੀਂ ਗਿਆ ਸੀ। ਬੋਲੈਰੋ ਸਮੇਤ ਦੋ ਗੱਡੀਆਂ ਪਿੱਛੇ ਆ ਰਹੀਆਂ ਸਨ। ਜਿਵੇਂ ਹੀ ਉਹ ਪਿੰਡ ਪਹੁੰਚੇ ਤਾਂ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਲੱਗਦਾ ਹੈ ਕਿ ਏ.ਕੇ.-47 ਦੀ ਵਰਤੋਂ ਕੀਤੀ ਗਈ ਹੈ। ਮੌਕੇ ਤੋਂ 9 ਐਮਐਮ ਪਿਸਤੌਲ ਦੇ ਖੋਲ ਮਿਲੇ ਹਨ। ਐੱਸਐੱਸਪੀ ਮਾਨਸਾ ਗੌਰਵ ਤੂਰਾ ਨੇ ਦੱਸਿਆ ਕਿ ਮੂਸੇਵਾਲਾ ਆਪਣੇ ਦੋਸਤ ਅਤੇ ਚਚੇਰੇ ਭਰਾ ਨਾਲ ਕਿਤੇ ਜਾ ਰਿਹਾ ਸੀ। -ਜਵਾਹਰਕੇ ਵਿੱਚ ਸਾਹਮਣੇ ਤੋਂ ਬੋਲੈਰੋ ਅਤੇ ਸਕਾਰਪੀਓ ਸਵਾਰ ਗੈਂਗਸਟਰਾਂ ਨੇ ਆ ਕੇ ਉਨ੍ਹਾਂ ਦੀ ਥਾਰ ਜੀਪ ਨੂੰ ਰੋਕ ਲਿਆ। ਇਸ ਤੋਂ ਬਾਅਦ ਮੂਸੇਵਾਲਾ 'ਤੇ ਗੋਲੀਆਂ ਚਲਾਈਆਂ ਗਈਆਂ। ਕਤਲ ਵਿੱਚ ਕਰੀਬ 6 ਤੋਂ 8 ਲੋਕ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਗੈਂਗ ਵਾਰ ਹੋ ਸਕਦਾ ਹੈ। ---ਕੈਨੇਡਾ ਬੇਸਡ ਗੈਂਗਸਟਰ #ਗੋਲਡੀ #ਬਰਾੜ ਨੇ #ਸਿੱਧੂ #ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ, ਆਪਣੇ ਮੋਡਿਊਲ ਨੇ ਅੱਜ ਦੇ ਹਮਲੇ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਮਨਜਿੰਦਰ ਸਿੰਘ ਸਿਰਸਾ ਦਾ ਟਵੀਟ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪੰਜਾਬ ਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਕਾਬੂ ਤੋਂ ਬਾਹਰ ਹੋ ਗਈ ਹੈ। ਉਸ ਤੋਂ ਬਾਅਦ ਵੀ ਪੰਜਾਬੀ ਗਾਇਕ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ। ਮੂਸੇਵਾਲਾ ਨੇ ਪੰਜਾਬ ਦਾ ਮਾਣ ਵਧਾਇਆ, ਪਰ ਉਹ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਘਟੀਆ ਰਾਜਨੀਤੀ ਦਾ ਸ਼ਿਕਾਰ ਹੋ ਗਿਆ। ਸੁਖਬੀਰ ਸਿੰਘ ਬਾਦਲ ਦਾ ਟਵੀਟ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਜਾਣ ਕੇ ਹੈਰਾਨ ਹਾਂ। ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਮੇਰੀ ਹਮਦਰਦੀ। ਜਿੰਮੇਵਾਰਾਂ ਨੂੰ ਬਿਨਾਂ ਦੇਰੀ ਗ੍ਰਿਫਤਾਰ ਕੀਤਾ ਜਾਵੇ। ਇਹ ਪੰਜਾਬ ਵਿੱਚ ਅਮਨ-ਕਾਨੂੰਨ ਦੀ ਘੋਰ ਵਿਗਾੜ ਨੂੰ ਦਰਸਾਉਂਦਾ ਹੈ।
ਸੁਨੀਲ ਜਾਖੜ ਸਿੱਧੂ ਮੂਸੇਵਾਲਾ ਦਾ ਕਤਲ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਆਮ ਆਦਮੀ ਪਾਰਟੀ ਨੂੰ ਸਸਤੀ ਪ੍ਰਚਾਰ ਹਾਸਲ ਕਰਨ ਲਈ ਸੁਰੱਖਿਆ ਮੁੱਦਿਆਂ ਨਾਲ ਛੇੜਛਾੜ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।Shocked to learn about the killing of young Punjabi singer Sidhu Moosewala. My sympathies with his family & friends. Those responsible must be arrested without delay. This exhibits an abject breakdown of law & order in Punjab.#sidhumoosewala pic.twitter.com/bZJu3EHHot — Sukhbir Singh Badal (@officeofssbadal) May 29, 2022
ਸਿੱਧੂ ਮੂਸੇਵਾਲਾ ਦੀ ਮਾਤਾ ਦਾ ਵੱਡਾ ਬਿਆਨ ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਪੁੱਤ ਨੂੰ ਭਗਵੰਤ ਮਾਨ ਨੇ ਮਰਵਾਇਆ ਹੈ।Murder of Sidhu Moosewala is utterly shocking. AamAdamiParty must be held accountable for tinkering with security issues to gain cheap publicity. @BhagwantMann @AAPPunjab
— Sunil Jakhar (@sunilkjakhar) May 29, 2022
ਕੈਪਟਨ ਅਮਰਿੰਦਰ ਸਿੰਘ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਹੈਰਾਨ ਕਰਨ ਵਾਲਾ ਹੈ। ਦੁਖੀ ਪਰਿਵਾਰ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ। ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ।@AAPPunjab, ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਪੰਜਾਬ 'ਚ ਕੋਈ ਵੀ ਸੁਰੱਖਿਅਤ ਨਹੀਂ!ਮੇਰਾ ਪੁੱਤ ਵਾਪਸ ਕਰੇ ਭਗਵੰਤ ਮਾਨ: ਸਿੱਧੂ ਮੂਸੇਵਾਲਾ ਦੀ ਮਾਤਾ #SidhuMoosewala #PunjabiSinger #Firing #Attack #PunjabPolice #PunjabGovernment #Punjab pic.twitter.com/vKphW8MnJI — ਪੀਟੀਸੀ ਨਿਊਜ਼ | PTC News (@ptcnews) May 29, 2022
ਪ੍ਰਤਾਪ ਸਿੰਘ ਬਾਜਵਾ ਹੋਨਹਾਰ ਨੌਜਵਾਨ ਸਿੱਧੂ ਮੂਸੇਵਾਲਾ ਦੇ ਕਤਲ ਨੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਦਾ ਪਰਦਾਫਾਸ਼ ਕੀਤਾ ਹੈ। ਸੀ.ਐਮ@ਭਗਵੰਤ ਮਾਨ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਹ ਗ੍ਰਹਿ ਵਿਭਾਗ ਦਾ ਚਾਰਜ ਸੰਭਾਲਦਾ ਹੈ ਅਤੇ ਇਹ ਸਪੱਸ਼ਟੀਕਰਨ ਚਾਹੀਦਾ ਹੈ ਕਿ ਹਮਲੇ ਤੋਂ ਇਕ ਦਿਨ ਪਹਿਲਾਂ ਕੱਲ੍ਹ ਕਿਸ ਆਧਾਰ 'ਤੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ।Brutal murder of Sidhu Moosewala is shocking. My profound condolences to the bereaved family. Law and order has completely collapsed in Punjab. Criminals have no fear of law. @AAPPunjab government has miserably failed. Nobody is safe in Punjab! — Capt.Amarinder Singh (@capt_amarinder) May 29, 2022
ਅਸ਼ਵਨੀ ਸ਼ਰਮਾ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੱਲ੍ਹ ਹੀ ਉਹਨਾਂ ਦੀ ਸੁਰੱਖਿਆ ਘਟਾਈ ਗਈ ਸੀ। ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਉਹਨਾਂ ਦੇ ਕਤਲ ਦੇ ਜ਼ਿੰਮੇਂਵਾਰ ਹਨ (1/1)Murder of a promising youngster Sidhu Moosewala exposes law & order situation of Punjab. CM @BhagwantMann should immediately resign as he holds charge of home department and a explanation is needed on what basis his security was withdrawn yesterday just one day before attack. — Partap Singh Bajwa (@Partap_Sbajwa) May 29, 2022
ਭਗਵੰਤ ਮਾਨ ਦਾ ਟਵੀਟ ਸਿੱਧੂ ਮੂਸੇਵਾਲਾ ਦੇ ਬੇਹੱਦ ਭਿਆਨਕ ਕਤਲ ਤੋਂ ਡੂੰਘੇ ਦੁੱਖ ਅਤੇ ਸਦਮੇ 'ਚ ਹਾਂ..ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ..ਮੇਰੀ ਦਿਲੋਂ ਹਮਦਰਦੀ ਅਤੇ ਪ੍ਰਾਰਥਨਾਵਾਂ ਪਰਿਵਾਰ ਅਤੇ ਦੁਨੀਆ ਭਰ ‘ਚ ਵਸਦੇ ਉਸਦੇ ਪ੍ਰਸ਼ੰਸਕਾਂ ਦੇ ਨਾਲ ਹਨ..ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਹਾਂ..ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੱਲ੍ਹ ਹੀ ਉਹਨਾਂ ਦੀ ਸੁਰੱਖਿਆ ਘਟਾਈ ਗਈ ਸੀ। ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਉਹਨਾਂ ਦੇ ਕਤਲ ਦੇ ਜ਼ਿੰਮੇਂਵਾਰ ਹਨ (1/1) — Ashwani Sharma (@AshwaniSBJP) May 29, 2022
ਵਿਧਾਇਕ ਨਰੇਸ਼ ਬਾਲਿਆਨ ਸਿੱਧੂ ਮੂਸੇਵਾਲਾ ਜੀ ਦੀ ਸੁਰੱਖਿਆ 'ਚ ਪੰਜਾਬ ਪੁਲਿਸ ਦੇ ਦੋ ਸਪੈਸ਼ਲ ਕਮਾਂਡੋ ਤਾਇਨਾਤ ਸਨ ਪਰ ਮੂਸੇਵਾਲਾ ਆਪਣੀ ਨਿੱਜੀ ਕਾਰ 'ਚ ਦੋ ਸਾਥੀਆਂ ਸਮੇਤ ਸੁਰੱਖਿਆ ਮੁਲਾਜ਼ਮਾਂ ਨੂੰ ਨਾਲ ਲੈ ਕੇ ਕਿਉਂ ਨਹੀਂ ਗਏ? ਇਸ ਦੀ ਵੀ ਜਾਂਚ ਕੀਤੀ ਜਾਵੇਗੀ, ਕੀ ਮੂਸੇਵਾਲਾ ਦੇ ਕਿਸੇ ਸਾਥੀ ਨੇ ਜਾਣਬੁੱਝ ਕੇ ਅਜਿਹਾ ਕਰਵਾਇਆ? ਜਾਂਚ ਹੋਵੇਗੀ।ਸਿੱਧੂ ਮੂਸੇਵਾਲਾ ਦੇ ਬੇਹੱਦ ਭਿਆਨਕ ਕਤਲ ਤੋਂ ਡੂੰਘੇ ਦੁੱਖ ਅਤੇ ਸਦਮੇ 'ਚ ਹਾਂ..ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ..ਮੇਰੀ ਦਿਲੋਂ ਹਮਦਰਦੀ ਅਤੇ ਪ੍ਰਾਰਥਨਾਵਾਂ ਪਰਿਵਾਰ ਅਤੇ ਦੁਨੀਆ ਭਰ ‘ਚ ਵਸਦੇ ਉਸਦੇ ਪ੍ਰਸ਼ੰਸਕਾਂ ਦੇ ਨਾਲ ਹਨ..ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਹਾਂ.. — Bhagwant Mann (@BhagwantMann) May 29, 2022
ਰਾਹੁਲ ਗਾਂਧੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਟਵਿੱਟਰ 'ਤੇ ਟਵੀਟ ਕਰਦਿਆਂ ਕਿਹਾ ਕਿ ਉੱਘੇ ਕਾਂਗਰਸੀ ਆਗੂ ਅਤੇ ਪ੍ਰਤਿਭਾਸ਼ਾਲੀ ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਖ਼ਬਰ ਸੁਣ ਕੇ ਡੂੰਘੇ ਸਦਮੇ ਅਤੇ ਦੁਖੀ ਹਾਂ। ਦੁਨੀਆ ਭਰ ਦੇ ਉਨ੍ਹਾਂ ਦੇ ਚਹੇਤਿਆਂ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਦਿਲੀ ਸੰਵੇਦਨਾ। ਸਿੱਧੂ ਮੂਸੇਵਾਲਾ ਪੰਜਾਬ ਵਿਧਾਨ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸ਼ਾਮਿਲ ਹੋਏ ਸੀ।सिद्धू मूसेवाला जी की सुरक्षा में पंजाब पुलिस की दो स्पेशल कमांडो तैनात थे, पर मूसेवाला बिना सुरक्षा कर्मियों को साथ लिए अपनी प्राइवट कार में दो साथियों के साथ क्यू निकले? इसकी भी जाँच की जाएगी, क्या मूसेवाला के साथियों में से ही किसी ने जानबूझ के तो ऐसा नहीं करवाया? जाँच होगी। — MLA Naresh Balyan (@AAPNareshBalyan) May 29, 2022
-PTC NewsDeeply shocked and saddened by the murder of promising Congress leader and talented artist, Sidhu Moosewala. My heartfelt condolences to his loved ones and fans from across the world. https://t.co/j1uXBfPLlS — Rahul Gandhi (@RahulGandhi) May 29, 2022