ਅੱਜ ਤੋਂ ਪੂਰੇ ਦੇਸ਼ 'ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ
ਨਵੀਂ ਦਿੱਲੀ : ਅੱਜ ਤੋਂ ਸਾਰੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਟੋਲ ਟੈਕਸ ਦੇਣ ਲਈ ਫਾਸਟੈਗ (FASTag) ਲਗਾਉਣ ਦੀ ਜ਼ਰੂਰਤ ਹੋਵੇਗੀ। ਅੱਜ ਤੋਂ ਪੂਰੇ ਦੇਸ਼ 'ਚ ਨੈਸ਼ਨਲ ਹਾਈਵੇਅ ਟੋਲ 'ਤੇ ਭੁਗਤਾਨ ਦੇਣ ਲਈ ਫਾਸਟੈਗ ਜ਼ਰੂਰੀ ਹੈ। ਜਿਸ ਗੱਡੀ 'ਤੇ ਫਾਸਟੈਗ ਨਹੀਂ ਹੋਵੇਗਾ ਉਸ ਨੂੰ ਭਾਰੀ ਜੁਰਮਾਨਾ ਲੱਗੇਗਾ।
[caption id="attachment_475021" align="aligncenter" width="300"]
ਅੱਜ ਤੋਂ ਪੂਰੇ ਦੇਸ਼ 'ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ[/caption]
ਪੜ੍ਹੋ ਹੋਰ ਖ਼ਬਰਾਂ : ਮੋਗਾ 'ਚ ਵੋਟ ਪਾਉਣ ਜਾ ਰਹੇ ਪਤੀ -ਪਤਨੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਪਤਨੀ ਦੀ ਮੌਤ
ਦੇਸ਼ ਦੇ ਕਿਸੇ ਵੀ ਰਾਸ਼ਟਰੀ ਰਾਜ ਮਾਰਗ ਦੇ ਟੋਲ ਪਲਾਜ਼ਾ ਨੂੰ ਪਾਰ ਕਰਦਿਆਂ ਇਸਦੀ ਜ਼ਰੂਰਤ ਹੋਏਗੀ ਅਤੇ ਆਖਰਕਾਰ ਇਸ ਨੂੰ ਅੱਜ ਤੋਂ ਲਾਗੂ ਕੀਤਾ ਗਿਆ ਹੈ। ਹਾਲਾਂਕਿ ਟੂ ਵਹੀਲਰ ਵਾਹਨਾਂ ਨੂੰ ਫਾਸਟੈਗ ਤੋਂ ਛੋਟ ਦਿੱਤੀ ਹੈ। ਫਾਸਟੈਗ ਸਾਲ 2017 ਤੋਂ ਬਾਅਦ ਖਰੀਦੇ ਜਾਣ ਵਾਲੇ ਸਾਰੇ ਵਾਹਨਾਂ ਲਈ ਫਾਸਟੈਗ ਜ਼ਰੂਰੀ ਕਰ ਦਿੱਤਾ ਗਿਆ ਸੀ।
[caption id="attachment_475018" align="aligncenter" width="591"]
ਅੱਜ ਤੋਂ ਪੂਰੇ ਦੇਸ਼ 'ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ[/caption]
ਜੇਕਰ ਫਾਸਟੈਗ ਨਾ ਲਾਇਆ ਤਾਂ ਹੋਵੇਗਾ?
ਜੇਕਰ ਗੱਡੀ 'ਚ ਫਾਸਟੈਗ ਨਹੀਂ ਲੱਗਾ ਹੋਵੇਗਾ ਤਾਂ ਚਾਲਕ/ਮਾਲਿਕ ਨੂੰ ਟੋਲ ਪਲਾਜ਼ਾ ਪਾਰ ਕਰਨ ਲਈ ਦੁੱਗਣਾ ਟੋਲ ਪਲਾਜ਼ਾ ਜਾਂ ਜੁਰਮਾਨਾ ਦੇਣਾ ਹੋਵੇਗਾ। ਸਰਕਾਰ ਦੀ ਤਿਆਰੀ ਹੈ ਕਿ 15 ਫਰਵਰੀ ਤੋਂ 100 ਫੀਸਦ ਟੋਲ ਫਾਸਟੈਗ ਦੀ ਮਦਦ ਨਾਲ ਹੀ ਕਲੈਕਟ ਕੀਤੇ ਜਾ ਸਕੇ। ਫਿਲਹਾਲ ਨੈਸ਼ਨਲ ਹਾਈਵੇਅ ਤੋਂ ਜਿੰਨੇ ਵੀ ਟੋਲ ਟੈਕਸ ਆਉਂਦੇ ਹਨ, ਉਨ੍ਹਾਂ 'ਚ 80 ਫੀਸਦ ਹੀ ਫਾਸਟੈਗ ਤੋਂ ਆਉਂਦੇ ਹਨ।
[caption id="attachment_475022" align="aligncenter" width="581"]
ਅੱਜ ਤੋਂ ਪੂਰੇ ਦੇਸ਼ 'ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ[/caption]
ਕੀ ਹੈ ਫਾਸਟੈਗ
ਫਾਸਟੈਗ ਇਕ ਤਰ੍ਹਾਂ ਦਾ ਟੈਗ ਜਾਂ ਸਟਿੱਕਰ ਹੁੰਦਾ ਹੈ। ਇਹ ਵਾਹਨ ਦੀ ਵਿੰਡਸਕ੍ਰਈਨ 'ਤੇ ਲੱਗਾ ਹੁੰਦਾ ਹੈ। ਫਾਸਟੈਗ ਰੇਡੀਓ ਫ੍ਰੀਕੁਏਂਸੀ ਆਇਡੈਂਟੀਫਿਕੇਸ਼ਨ ਜਾਂ RFID ਤਕਨੀਕ 'ਤੇ ਕੰਮ ਕਰਦਾ ਹੈ। ਇਸ ਤਕਨੀਕ ਜ਼ਰੀਏ ਟੋਲ ਪਲਾਜ਼ਾ 'ਤੇ ਲੱਗੇ ਕੈਮਰੇ ਸਟਿੱਕਰ ਦੇ ਬਾਰ-ਕੋਡ ਨੂੰ ਸਕੈਨ ਕਰ ਲੈਂਦੇ ਹਨ ਤੇ ਟੋਲ ਫੀਸ ਆਪਣੇ ਆਪ ਫਾਸਟੈਗ ਵਾਲੇਟ 'ਚੋਂ ਕੱਟ ਜਾਂਦੀ ਹੈ।ਇਸ ਨੂੰ ਪਾਉਣ ਤੋਂ ਬਾਅਦ ਤੁਹਾਨੂੰ ਟੋਲ ਪਲਾਜ਼ਾ 'ਤੇ ਸਟਾਪ ਦੇ ਰੂਪ ਵਿਚ ਨਕਦ ਵਿਚ ਟੋਲ ਫੀਸ ਨਹੀਂ ਦੇਣੀ ਪਵੇਗੀ।
[caption id="attachment_475018" align="aligncenter" width="591"]
ਅੱਜ ਤੋਂ ਪੂਰੇ ਦੇਸ਼ 'ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ[/caption]
ਫਾਸਟੈਗ ਇਸਤੇਮਾਲ ਨਾਲ ਮਿਲਦੀ ਸੁਵਿਧਾ
ਫਾਸਟੈਗ ਦੇ ਇਸਤੇਮਾਲ ਨਾਲ ਵਾਹਨ ਚਾਲਕ ਨੂੰ ਟੋਲ ਟੈਕਸ ਦੇ ਭੁਗਤਾਨ ਲਈ ਰੁਕਣਾ ਨਹੀਂ ਪੈਂਦਾ। ਟੋਲ ਪਲਾਜ਼ਾ 'ਤੇ ਲੱਗਣ ਵਾਲੇ ਸਮੇਂ 'ਚ ਕਮੀ ਤੇ ਯਾਤਰਾ ਨੂੰ ਸੁਖਦ ਬਣਾਉਣ ਲਈ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ। ਫਾਸਟੈਗ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਲੋਕਾਂ ਨੂੰ ਕੈਸ਼ ਪੇਮੈਂਟ ਤੋਂ ਛੁਟਕਾਰਾ ਮਿਲ ਜਾਵੇਗਾ।
-PTCNews