Fri, Oct 18, 2024
Whatsapp

ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੱਜ ਡੀਸੀ ਦਫ਼ਤਰਾਂ ਅੱਗੇ ਦੇਣਗੇ ਧਰਨਾ

Reported by:  PTC News Desk  Edited by:  Riya Bawa -- May 05th 2022 09:02 AM
ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੱਜ ਡੀਸੀ ਦਫ਼ਤਰਾਂ ਅੱਗੇ ਦੇਣਗੇ ਧਰਨਾ

ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੱਜ ਡੀਸੀ ਦਫ਼ਤਰਾਂ ਅੱਗੇ ਦੇਣਗੇ ਧਰਨਾ

ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰਾਂ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰਾਂ ਅੱਗੇ ਧਰਨਾ ਦੇਣਗੇ। ਕੱਲ੍ਹ ਬੀਤੇ ਦਿਨੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਚਾਰ ਜ਼ੋਨ, ਬਾਬਾ ਬਕਾਲਾ, ਮਹਿਤਾ, ਟਾਂਗਰਾ ਤੇ ਤਰਸਿੱਕਾ ਦੀਆਂ ਪਿੰਡ ਪੱਧਰੀ 11 ਮੈਂਬਰੀ ਇਕਾਈਆਂ ਦੀ ਮੀਟਿੰਗ, ਵੱਖ-ਵੱਖ ਜਗ੍ਹਾ ਤੇ ਕੀਤੀ ਗਈ ਸੀ।  ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੱਜ ਡੀਸੀ ਦਫ਼ਤਰਾਂ ਅੱਗੇ ਦੇਣਗੇ ਧਰਨਾ ਇਹ ਹਨ ਅਹਿਮ ਮੰਗਾਂ --- ਸੂਬਾ ਜਨਰਲ ਸਕੱਤਰ ਪੰਧੇਰ ਨੇ ਆਏ ਹੋਏ ਆਗੂਆਂ ਨੂੰ ਸੰਬੋਧਨ ਕਰਦੇ ਡੀਸੀ ਦਫ਼ਤਰ ਕਿਸਾਨੀ ਮੋਰਚੇ ਦੀਆਂ ਲਟਕਦੀਆਂ ਮੰਗਾਂ, ਬੇਲਗਾਮ ਨਸ਼ੇ ਤੇ ਕਾਬੂ ਪਾਉਣ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨ, ਨੁਕਸਾਨੀਆਂ ਫਸਲਾਂ ਦੇ ਮੁਆਵਜੇ, ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਤੇ ਹੋਰ ਮਾਮਲਿਆਂ ਨੂੰ ਲੈ ਕੇ ਲੱਗਣ ਵਾਲੇ ਧਰਨੇ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਕਿਹਾ।  ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੱਜ ਡੀਸੀ ਦਫ਼ਤਰਾਂ ਅੱਗੇ ਦੇਣਗੇ ਧਰਨਾ ਇਹ ਵੀ ਪੜ੍ਹੋ: ਪਟਿਆਲਾ ਹਿੰਸਾ ਮਾਮਲਾ: ਮੁੱਖ ਮੁਲਜ਼ਮ ਬਰਜਿੰਦਰ ਪਰਵਾਨਾ ਨੂੰ ਅੱਜ ਕੋਰਟ 'ਚ ਕੀਤਾ ਜਾਏਗਾ ਪੇਸ਼ ਉਨ੍ਹਾਂ ਭਗਵੰਤ ਸਰਕਾਰ ਦੇ ਧਰਤੀ ਹੇਠਲੇ ਪਾਣੀ ਬਚਾਉਣ ਨੂੰ ਨਿਸ਼ਾਨਾ ਬਣਾ ਕੇ, ਦਾਲ ਫਸਲਾਂ ਤੇ ਤੇਲ ਬੀਜ ਤੇ MSP ਦੇਣ ਵਾਲੇ ਬਿਆਨ ਤੇ ਪ੍ਰਤੀਕਰਮ ਦਿੰਦੇ ਕਿਹਾ ਕਿ ਸਰਕਾਰ ਦਾ ਐਲਾਨ ਸ਼ਲਾਘਾਯੋਗ ਹੈ ਪਰ ਇਹ ਸਿਰਫ ਐਲਾਨ ਬਣ ਕੇ ਨਾ ਰਹਿ ਜਾਵੇ ਇਸ ਤੇ ਗ਼ੌਰ ਕਰਨਾ ਪਵੇਗਾ।  ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੱਜ ਡੀਸੀ ਦਫ਼ਤਰਾਂ ਅੱਗੇ ਦੇਣਗੇ ਧਰਨਾ ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬੀਤੇ ਦਿਨੀ ਬਠਿੰਡਾ ਡੀਸੀ ਦਫ਼ਤਰ ਬਾਹਰ 16 ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਸੀ।  ਆਪਣੀਆਂ ਮੰਗਾਂ ਨੂੰ ਲੈਕੇ ਜਾਣਕਾਰੀ ਦਿੰਦੇ ਕਿਸਾਨਾਂ ਨੇ ਕਿਹਾ ਉਨ੍ਹਾਂ ਬਿਜਲੀ ਬੋਰਡ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਰੱਖਿਆ ਸੀ, ਜਿਸਦੇ ਚੱਲਦੇ ਬਿਜਲੀ ਬੋਰਡ ਦੇ ਚੇਅਰਮੈਨ ਨੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਹੈ ਕਿ ਇੱਕ ਦੋ ਦਿਨ੍ਹਾਂ ਵਿੱਚ ਬਿਜਲੀ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ। -PTC News


Top News view more...

Latest News view more...

PTC NETWORK