Farmers Protest : ਕਿਸਾਨਾਂ ਵੱਲੋਂ 23 ਫਰਵਰੀ ਨੂੰ ਮਨਾਇਆ ਜਾਵੇਗਾ 'ਪੱਗੜੀ ਸੰਭਾਲ ਦਿਵਸ'
ਨਵੀਂ ਦਿੱਲੀ : ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਪਿਛਲੇ 90 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ। ਕਿਸਾਨ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਤੇ ਅੜੇ ਹੋਏ ਹਨ ,ਉੱਥੇ ਹੀ ਕੇਂਦਰ ਸਰਕਾਰ ਨਵੇਂ ਕਾਨੂੰਨਾਂ ਨੂੰ ਕਿਸਾਨਾਂ ਲਈ ਹਿਤਕਾਰੀ ਦੱਸ ਰਹੀ ਹੈ। ਕੇਂਦਰ ਦੇ ਅੜੀਅਲ ਰਵੱਈਏ ਨੂੰ ਦੇਖਦਿਆਂ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ।
[caption id="attachment_476671" align="aligncenter" width="700"]
Farmers Protest : ਕਿਸਾਨਾਂ ਵੱਲੋਂ 23 ਫਰਵਰੀ ਨੂੰਮਨਾਇਆ ਜਾਵੇਗਾ'ਪੱਗੜੀ ਸੰਭਾਲ ਦਿਵਸ'[/caption]
ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲੇ ਨੂੰ ਲੈ ਕੇ ਦਿੱਲੀ ਪੁਲੀਸ ਨੇ ਇੰਦਰਜੀਤ ਨਿੱਕੂ ,ਲੱਖਾ ਸਿਧਾਣਾ ਸਮੇਤ ਕਈ ਤਸਵੀਰਾਂ ਕੀਤੀਆਂ ਜਾਰੀ
23 ਫਰਵਰੀ ਨੂੰ'ਪੱਗੜੀ ਸੰਭਾਲ ਦਿਵਸ' ਮਨਾਇਆ ਜਾਵੇਗਾ, ਇਹ ਦਿਹਾੜਾ ਚਾਚਾ ਅਜੀਤ ਸਿੰਘ ਅਤੇ ਸਵਾਮੀ ਸਹਜਾਨੰਦ ਦੀ ਯਾਦ ਵਿਚ ਮਨਾਇਆ ਜਾਵੇਗਾ। ਇਸ ਦਿਨ ਕਿਸਾਨ ਆਪਣੀ ਸਵੈ-ਮਾਣ ਜ਼ਾਹਰ ਕਰਦੇ ਹੋਏ ਆਪਣੀ ਖੇਤਰੀ ਦਸਤਾਰ ਬੰਨ੍ਹਣਗੇ। 24 ਫਰਵਰੀ ਨੂੰ 'ਦਮਨ ਵਿਰੋਧੀ ਦਿਵਸ' ਦੀ ਘੋਸ਼ਣਾ ਕੀਤੀ ਗਈ, ਜਿਸ ਵਿਚ ਕਿਸਾਨ ਅੰਦੋਲਨ 'ਤੇ ਸਰਬਪੱਖੀ ਜ਼ਬਰ ਦਾ ਵਿਰੋਧ ਕੀਤਾ ਜਾਵੇਗਾ।
[caption id="attachment_476669" align="aligncenter" width="700"]
Farmers Protest : ਕਿਸਾਨਾਂ ਵੱਲੋਂ 23 ਫਰਵਰੀ ਨੂੰਮਨਾਇਆ ਜਾਵੇਗਾ'ਪੱਗੜੀ ਸੰਭਾਲ ਦਿਵਸ'[/caption]
ਇਸ ਦਿਨ ਸਾਰੀਆਂ ਤਹਿਸੀਲਾਂ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ 'ਚ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਜਾਵੇਗੀ ਕਿ ਸੰਵਿਧਾਨਿਕ ਅਧਿਕਾਰਾਂ ਦਾ ਘਾਣ ਨਾ ਕੀਤਾ ਜਾਵੇ, ਜੇਲ੍ਹ 'ਚ ਬੰਦ ਨਿਰਦੋਸ਼ ਲੋਕਾਂ ਨੂੰ ਰਿਹਾਅ ਕੀਤਾ ਜਾਵੇ, ਕੇਸ ਰੱਦ ਹੋਣ, ਨੋਟਿਸ ਜਾਰੀ ਕਰਨੇ ਬੰਦ ਕੀਤੇ ਜਾਣ ਅਤੇ ਬੈਰੀਅਰਾਂ 'ਤੇ ਕੀਤੀ ਗਈ ਘੇਰਾਬੰਦੀ ਵੀ ਹਟਾਈ ਜਾਵੇ।
[caption id="attachment_476670" align="aligncenter" width="700"]
Farmers Protest : ਕਿਸਾਨਾਂ ਵੱਲੋਂ 23 ਫਰਵਰੀ ਨੂੰਮਨਾਇਆ ਜਾਵੇਗਾ'ਪੱਗੜੀ ਸੰਭਾਲ ਦਿਵਸ'[/caption]
26 ਫਰਵਰੀ ਨੂੰ ਦਿੱਲੀ ਮੋਰਚੇ ਦੇ ਤਿੰਨ ਮਹੀਨੇ ਪੂਰੇ ਹੋਣ 'ਤੇ ਨੌਜਵਾਨਾਂ ਦੇ ਯੋਗਦਾਨ ਨੂੰ 'ਯੁਵਾ ਕਿਸਾਨ ਦਿਵਸ' ਵਜੋਂ ਸਤਿਕਾਰ ਨਾਲ ਮਨਾਇਆ ਜਾਵੇਗਾ। 26 ਫਰਵਰੀ ਨੂੰ ਯੁਵਾ ਕਿਸਾਨ ਦਿਵਸ ਦੇ ਦਿਨ ਅੰਦੋਲਨ ਦੀ ਕਮਾਨ ਨੌਜਵਾਨਾਂ ਦੇ ਹੱਥਾਂ 'ਚ ਹੋਵੇਗੀ। 27 ਫਰਵਰੀ ਨੂੰ ਗੁਰੂ ਰਵਿਦਾਸ ਜੈਅੰਤੀ ਤੇ ਚੰਦਰਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਵਸ 'ਤੇ ਮਜ਼ਦੂਰ-ਕਿਸਾਨ ਏਕਤਾ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
[caption id="attachment_476670" align="aligncenter" width="700"]
Farmers Protest : ਕਿਸਾਨਾਂ ਵੱਲੋਂ 23 ਫਰਵਰੀ ਨੂੰਮਨਾਇਆ ਜਾਵੇਗਾ'ਪੱਗੜੀ ਸੰਭਾਲ ਦਿਵਸ'[/caption]
ਪੜ੍ਹੋ ਹੋਰ ਖ਼ਬਰਾਂ : ਵਿਆਹ ਵਾਲੀ ਗੱਡੀ 'ਤੇ ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਗਿਆ ਲਾੜਾ
ਕਿਸਾਨ ਨੇਤਾਵਾਂ ਨੇ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਲੋਕਾਂ ਦੀ ਹੋ ਰਹੀ ਗਿ੍ਫ਼ਤਾਰੀ ਨੂੰ ਪੁਲਿਸ ਵੱਲੋਂ ਲੋਕਾਂ ਨੂੰ ਅਗਵਾ ਕਰਨ ਦੀ ਕਾਰਵਾਈ ਕਰਾਰ ਦਿੱਤਾ ਤੇ ਇਸ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਧਰਨੇ ਵਾਲੀ ਥਾਂ 'ਤੇ ਭੀੜ ਨੂੰ ਘੱਟ ਕਰਨ ਤੇ ਲੋਕਾਂ ਦਾ ਦਮਨ ਕਰਨ ਦੀ ਰਣਨੀਤੀ ਹੈ। 28 ਫਰਵਰੀ ਨੂੰ ਮੋਰਚੇ ਦੀ ਦੁਬਾਰਾ ਬੈਠਕ ਹੋਵੇਗੀ, ਜਿਸ 'ਚ ਵੱਡੇ ਅੰਦੋਲਨਦੀ ਰਣਨੀਤੀ ਤੈਅ ਕੀਤੀ ਜਾਵੇਗੀ। ਕਿਸਾਨ ਨੇਤਾਵਾਂ ਨੇ ਦੁਹਰਾਇਆ ਕਿ ਪੰਜਾਬ ਤੇ ਹਰਿਆਣਾ 'ਚ ਮਹਾ ਪੰਚਾਇਤ ਦਾ ਕੋਈ ਮਤਲਬ ਨਹੀਂ ਹੈ।
-PTCNews