ਡੇਢ ਸਾਲ ਕਿਸਾਨ ਸੜਕਾਂ 'ਤੇ ਰਹੇ, ਖ਼ੁਦ 15 ਮਿੰਟ ਫ਼ਸੇ ਤਾਂ PM ਪ੍ਰੇਸ਼ਾਨ ਹੋ ਗਏ: ਨਵਜੋਤ ਸਿੱਧੂ
PM Modi Security Lapse: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕਮੀ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇਸ ਦੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਇੱਕ ਸਾਲ ਤੋਂ ਵੱਧ ਸਮਾਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਰਹੇ ਪਰ ਕੱਲ੍ਹ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰੀਬ 15 ਮਿੰਟ ਉਡੀਕ ਕਰਨੀ ਪਈ ਤਾਂ ਉਹ ਭੜਕ ਉੱਠੇ। ਨਵਜੋਤ ਸਿੱਧੂ ਨੇ ਕਿਹਾ, ''ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਇਕ ਸਾਲ ਤੋਂ ਵੱਧ ਸਮੇਂ ਤੱਕ ਧਰਨੇ 'ਤੇ ਬੈਠੇ ਰਹੇ ਪਰ ਕੱਲ੍ਹ ਜਦੋਂ ਪ੍ਰਧਾਨ ਮੰਤਰੀ ਨੂੰ ਕਰੀਬ 15 ਮਿੰਟ ਉਡੀਕ ਕਰਨੀ ਪਈ ਤਾਂ ਉਹ ਪਰੇਸ਼ਾਨ ਹੋ ਗਏ।" ਇਹ ਦੋਹਰਾ ਮਿਆਰ ਕਿਉਂ? ਮੋਦੀ ਜੀ, ਤੁਸੀਂ ਕਿਹਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ ਪਰ ਜੋ ਉਨ੍ਹਾਂ ਕੋਲ ਸੀ, ਉਹ ਵੀ ਲੈ ਗਏ।
ਦੱਸ ਦਈਏ ਕਿ ਪੀਐਮ ਮੋਦੀ ਦੀ ਸੁਰੱਖਿਆ 'ਚ ਢਿੱਲ ਦੇਣ ਦੀ ਘਟਨਾ ਤੋਂ ਬਾਅਦ ਜਿੱਥੇ ਦੇਸ਼ ਭਰ 'ਚ ਭਾਜਪਾ ਨੇਤਾ ਅਤੇ ਵਰਕਰ ਪੰਜਾਬ ਸਰਕਾਰ 'ਤੇ ਹਮਲੇ ਕਰ ਰਹੇ ਹਨ, ਉੱਥੇ ਹੀ ਕਾਂਗਰਸ ਨੇਤਾਵਾਂ ਨੇ ਵੀ ਇਸ ਦਾ ਪੱਲਾ ਫੜ ਲਿਆ ਹੈ। ਕਾਂਗਰਸ ਨੇਤਾਵਾਂ ਵੱਲੋਂ ਪੀਐਮ ਮੋਦੀ 'ਤੇ ਸਵਾਲ ਉਠਾਏ ਜਾ ਰਹੇ ਹਨ। -PTC News#WATCH Farmers sat on protest at Delhi borders for over a year,but yesterday when PM had to wait for around 15 mins he was troubled by it. Why these double standards? Modi Ji, you had said that you'll double farmers' income but you even took away what they had: Navjot Sidhu, Cong pic.twitter.com/qtflt4WmOI — ANI (@ANI) January 6, 2022