ਕੇਂਦਰ ਨਾਲ ਮੀਟਿੰਗ ਰਹੀ ਬੇਸਿੱਟਾ, ਕਿਸਾਨਾਂ ਦਾ ਸੰਘਰਸ਼ ਰਹੇਗਾ ਜਾਰੀ
ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਖਤਮ ਹੋ ਚੁੱਕੀ ਹੈ , ਪਰ ਕਿਸਾਨਾਂ ਦੀ 3 ਘੰਟੇ ਚੱਲੀ ਮੀਟਿੰਗ ਰਹੀ ਬੇਸਿੱਟਾ, ਕੇਂਦਰ ਨੇ ਖੇਤੀ ਕਾਨੂੰਨ ਤੇ ਕਮੇਟੀ ਬਣਾਉਣ ਦੀ ਕੀਤੀ ਸੀ ਪੇਸ਼ਕਸ਼ ਜਿਸ ਨੂੰ ਕਿਸਾਨਾਂ ਨੇ ਕੇਂਦਰ ਦੀ ਪੇਸ਼ਕਸ਼ ਠੁਕਰਾਇਆ ਹੈ। ਕਿਸਨਾ ਦਾ ਕਹਿਣ ਹੈ ਕਿ ਖੇਤੀ ਕਾਨੂੰਨਾ 'ਤੇ ਸੰਘਰਸ਼ ਰਹੇਗਾ ਜਾਰੀ ਰਹੇਗਾ। ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਤੋਮਰ ਦਾ ਬਿਆਨ, 3 ਦਿਸੰਬਰ ਨੂੰ ਮੁੜ ਤੋਂ ਹੋਵੇਗੀ ਮੀਟਿੰਗ | ਕਿਸਾਨ ਆਪਣੀਆਂ ਸਬ ਕਮੇਟੀਆਂ ਸਾਹਮਣੇ ਰੱਖਣਗੇ ਪੂਰੀ ਗੱਲਬਾਤ ਦਾ ਵੇਰਵਾ |
ਕਿਸਾਨਾਂ ਨੇ ਕੇਂਦਰ ਦੀ ਨੀਅਤ 'ਤੇ ਚੁੱਕੇ ਸਵਾਲ , ਕਿਸਾਨਾਂ ਦਾ ਕਹਿਣਾ ਹੈ ਕਿ ਅਖੀਰ ਕੇਂਦਰ ਚਾਹੁੰਦਾ ਕੀ ਹੈ ਈਏ ਸਾਫ ਕਰੇ ਪਰ ਜੇਕਰ ਕੇਂਦਰ ਬਿੱਲ ਰੱਦ ਨਹੀਂ ਕਰਦਾ ਤਾ ਅਸੀਂ ਜਿੰਦਾ ਸੰਘਰਸ਼ ਕਰਦੇ ਆਏ ਹਾਂ ਉਂਝ ਹੀ ਕਰਦੇ ਰਹਾਂਗੇ । ਕੇਂਦਰ ਦੇ ਸੱਦੇ ਦਿੱਲੀ ਵਿਖੇ ਵਿਗਿਆਨ ਭਵਨ 'ਚ ਬੈਠਕ 'ਚ ਕਰੀਬ 35 ਕਿਸਾਨ ਜਥੇਬੰਦੀਆਂ ਦੇ ਆਗੂ ਇਸ ਬੈਠਕ 'ਚ ਸ਼ਾਮਲ ਹੋਏ।
ਬੈਠਕ ਵਿਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ 4 ਤੋਂ 5 ਨਾਂ ਆਪਣੇ ਜਥੇਬੰਦੀਆਂ ਤੋਂ ਦਿਓ, ਇਕ ਕਮੇਟੀ ਬਣਾ ਦਿੰਦੇ ਹਾਂ, ਜਿਸ 'ਚ ਸਰਕਾਰ ਦੇ ਲੋਕ ਵੀ ਸ਼ਾਮਲ ਹੋਣਗੇ ਅਤੇ ਖੇਤੀ ਮਾਹਰ ਵੀ ਹੋਣਗੇ।
ਇਹ ਕਮੇਟੀ ਨਵੇਂ ਖੇਤੀ ਕਾਨੂੰਨ 'ਤੇ ਚਰਚਾ ਕਰਨਗੇ ਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਦੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਅਤੇ ਉਹ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ 'ਤੇ ਅੜੇ ਹੋਏ ਹਨ। ਕਿਸਾਨ ਆਗੂਆਂ ਨੇ ਕੇਂਦਰੀ ਪ੍ਰਸਤਾਵ ਸਿਰੇ ਤੋਂ ਨਕਾਰਿਆ। ਕਿਸਾਨਾਂ ਨੇ ਕੇਂਦਰ ਦੀ ਮਨਸ਼ਾ ਤੇ ਫਿਰ ਚੁੱਕੇ ਸਵਾਲ ਹਨ , ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀਆਂ ਸਾਹਮਣੇ ਭੜਾਸ ਕੱਢੀ..ਕਿਹਾ ਗੁੰਮਰਾਹ ਨਾ ਕਰੇ ਸਰਕਾਰ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਆਪਣੀ ਮਨਸ਼ਾ ਸਾਫ ਕਰੇ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪੰਜਾਬ ਦੇ ਕਿਸਾਨਾਂ ਦੀ ਸਮੱਸਿਆ ਨਹੀ ਪੂਰੇ ਦੇਸ਼ ਦੇ ਕਿਸਾਨਾਂ ਦੀ ਹੈ।