ਕਣਕ ਦੀ ਵਾਢੀ 'ਚ ਰੁੱਝੇ ਕਿਸਾਨ , ਹੁਣ ਬੀਬੀਆਂ ਨੇ ਸੰਭਾਲੀ ਕਿਸਾਨੀ ਮੋਰਚਿਆਂ ਦੀ ਕਮਾਨ
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਪੱਕਾ -ਮੋਰਚਾ 198ਵੇਂ ਦਿਨ ਵੀ ਜਾਰੀ ਰਿਹਾ ਹੈ। ਕਿਸਾਨਾਂ ਦੇ ਹਾੜ੍ਹੀ ਦੇ ਕੰਮਾਂ 'ਚ ਰੁੱਝੇ ਹੋਣ ਕਾਰਨ ਹੁਣ ਬਹੁਤੀ ਥਾਈਂ ਮੋਰਚਿਆਂ ਦੀ ਕਮਾਨ ਔਰਤਾਂ ਨੇ ਸੰਭਾਲ ਲਈ ਹੈ, ਮੰਚ ਸੰਚਾਲਨ, ਬੁਲਾਰਿਆਂ ਅਤੇ ਹੋਰ ਪ੍ਰਬੰਧਾਂ 'ਚ ਔਰਤਾਂ ਵੱਡੀ ਜਿੰਮੇਵਾਰੀ ਨਿਭਾ ਰਹੀਆਂ ਹਨ। ਜਦੋਂਕਿ ਮੰਡੀਆਂ 'ਚ ਬੈਠੇ ਕਿਸਾਨ ਵੀ ਭਵਿੱਖ ਦੇ ਸੰਘਰਸ਼ਾਂ ਪ੍ਰਤੀ ਵਿਉਂਤਬੰਦੀ ਬਣਾ ਰਹੇ ਹਨ। ਕਿਸਾਨ ਕੇਂਦਰ ਸਰਕਾਰ ਵੱਲੋਂ ਅੰਦੋਲਨ ਪ੍ਰਤੀ ਅਪਣਾਈ ਬੇਰੁਖੀ ਕਾਰਨ ਤਿੱਖੇ ਰੋਸ 'ਚ ਹਨ। [caption id="attachment_489610" align="aligncenter" width="300"] ਕਣਕ ਦੀ ਵਾਢੀ 'ਚ ਰੁੱਝੇ ਕਿਸਾਨ , ਹੁਣ ਬੀਬੀਆਂ ਨੇ ਸੰਭਾਲੀ ਕਿਸਾਨੀ ਮੋਰਚਿਆਂ ਦੀ ਕਮਾਨ[/caption] ਪੜ੍ਹੋ ਹੋਰ ਖ਼ਬਰਾਂ : IT ਸੈਕਟਰ 'ਚ ਨਿਕਲੀਆਂ ਨੌਕਰੀਆਂ , ਇਨਫੋਸਿਸ 'ਚ 26000 ਅਤੇ TCS 'ਚ 40,000 ਨੂੰ ਮਿਲਣਗੀਆਂ ਨੌਕਰੀਆਂ ਬਰੇਟਾ, ਬਰਨਾਲਾ, ਜਗਰਾਓਂ, ਨਵਾਂਸ਼ਹਿਰ, ਮਾਨਸਾ, ਸੰਗਰੂਰ,ਫਰੀਦਕੋਟ, ਫਿਰੋਜ਼ਪੁਰ, ਰਾਮਪੁਰਾ, ਪਟਿਆਲਾ, ਮਹਿਲ-ਕਲਾਂ ਸਮੇਤ ਪੰਜਾਬ ਭਰ 'ਚ 68 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ 'ਚ ਸੰਬੋਧਨ ਸੰਯੁਕਤ ਕਿਸਾਨ-ਮੋਰਚਾ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਸਟੇਜਾਂ 'ਤੇ ਬਾਹਾਂ ਉੱਚੀਆਂ ਕਰ ਕਰ ਕੇ ਜੋਸ਼ੀਲੀਆਂ ਤਕਰੀਰਾਂ ਦਿੰਦੀਆਂ ਸਾਡੀਆਂ ਭੈਣਾਂ ਸੱਤਾਧਾਰੀ ਜਮਾਤ ਅੱਗੇ ਵੰਗਾਰ ਬਣੀਆਂ ਖੜ੍ਹੀਆਂ ਹਨ। [caption id="attachment_489611" align="aligncenter" width="300"] ਕਣਕ ਦੀ ਵਾਢੀ 'ਚ ਰੁੱਝੇ ਕਿਸਾਨ , ਹੁਣ ਬੀਬੀਆਂ ਨੇ ਸੰਭਾਲੀ ਕਿਸਾਨੀ ਮੋਰਚਿਆਂ ਦੀ ਕਮਾਨ[/caption] ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ, ਮੁਲਾਜ਼ਮ ਆੜ੍ਹਤੀ, ਔਰਤ ਆਦਿ ਤੇ ਕਾਲੇ ਕਾਨੂੰਨਾਂ ਦਾ ਸਿੱਧਾ ਪ੍ਰਭਾਵ ਪੈਣਾ ਹੈ। ਇਨ੍ਹਾਂ ਕਾਨੂੰਨਾਂ ਕਾਰਨ ਛੋਟੀ ਤੇ ਦਰਮਿਆਨੀ ਕਿਸਾਨੀ ਤੇ ਮਜ਼ਦੂਰ ਵਰਗ ਤਬਾਹੀ ਵੱਲ ਜਾਏਗਾ। ਰੋਜ਼ੀ ਰੋਟੀ ਦੇ ਸਾਧਨ ਖੁਸਣ ਨਾਲ ਪਰਿਵਾਰ ਲਈ ਸੰਕਟਮਈ ਪੈਦਾ ਹੋਵੇਗੀ ਜਿਸ ਵਿਚ ਔਰਤ ਨੇ ਜ਼ਿਆਦਾ ਪਿਸਣਾ ਹੈ। ਇਸ ਵਰਤਾਰੇ ਨਾਲ ਲੜਨ ਲਈ ਔਰਤ ਨੂੰ ਅੱਗੇ ਆਉਣਾ ਹੀ ਪੈਣਾ ਹੈ। [caption id="attachment_489608" align="aligncenter" width="300"] ਕਣਕ ਦੀ ਵਾਢੀ 'ਚ ਰੁੱਝੇ ਕਿਸਾਨ , ਹੁਣ ਬੀਬੀਆਂ ਨੇ ਸੰਭਾਲੀ ਕਿਸਾਨੀ ਮੋਰਚਿਆਂ ਦੀ ਕਮਾਨ[/caption] ਕਿਸਾਨ-ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਸ਼ਾਇਦ ਬਹੁਤ ਵੱਡਾ ਭੁਲੇਖਾ ਸੀ ਕਿ ਫਸਲ ਕਟਾਈ ਦਾ ਸ਼ੀਜਨ ਆਉਣ 'ਤੇ ਕਿਸਾਨ ਅੰਦੋਲਨ ਮੱਠਾ ਪੈ ਜਾਵੇਗਾ ਅਤੇ ਕਿਸਾਨ ਥੱਕ ਹਾਰ ਕੇ ਘਰ ਵਾਪਸ ਚਲੇ ਜਾਣਗੇ ਪਰ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆਂ ਨੂੰ ਜੋ ਭਰਵਾਂ ਹੁੰਗਾਰਾ ਮਿਲਿਆ ਹੈ, ਉਸ ਤੋਂ ਸਰਕਾਰ ਨੂੰ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਗੇ। ਜੇਕਰ ਕਿਸਾਨ ਇੰਨੇ ਜਰੂਰੀ ਰੁਝੇਵਿਆਂ ਦੇ ਬਾਵਜੂਦ ਆਪਣੇ ਅੰਦੋਲਨ ਦੀ ਚਾਲ ਨੂੰ ਮੱਠੀ ਨਹੀਂ ਹੋਣ ਦੇ ਰਹੇ ਤਾਂ ਉਨ੍ਹਾਂ ਦੇ ਇਰਾਦਿਆਂ ਦੀ ਦ੍ਰਿੜਤਾ ਦਾ ਅਹਿਸਾਸ ਕੀਤਾ ਜਾ ਸਕਦਾ ਹੈ। [caption id="attachment_489611" align="aligncenter" width="300"] ਕਣਕ ਦੀ ਵਾਢੀ 'ਚ ਰੁੱਝੇ ਕਿਸਾਨ , ਹੁਣ ਬੀਬੀਆਂ ਨੇ ਸੰਭਾਲੀ ਕਿਸਾਨੀ ਮੋਰਚਿਆਂ ਦੀ ਕਮਾਨ[/caption] ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਕੂੜਾ ਸੁੱਟਣ ਵਾਲੀ ਗੱਡੀ 'ਚ ਲਿਜਾਇਆ ਗਿਆ ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੇ ਕਿਸਾਨ ਦਿੱਲੀ ਧਰਨਿਆਂ 'ਚ ਗਏ ਹੋਏ ਹਨ, ਉਨ੍ਹਾਂ ਦੀ ਫਸਲ ਦੀ ਕਟਾਈ ਤੇ ਸੰਭਾਲ ਦੂਸਰੇ ਕਿਸਾਨ ਕਰਨਗੇ। ਕਿਸੇ ਕਿਸਾਨ ਦਾ ਕੋਈ ਨੁਕਸਾਨ ਨਹੀਂ ਹੋਣ ਨਹੀਂ ਦਿੱਤਾ ਜਾਵੇਗਾ। ਵੱਡੇ ਵੱਡੇ ਦਮਗਜੇ ਮਾਰਨ ਦੇ ਬਾਵਜੂਦ ਸਰਕਾਰ ਫਸਲ ਖਰੀਦ ਦੇ ਪੁਖਤਾ ਇੰਤਜ਼ਾਮ ਨਹੀਂ ਕਰ ਸਕੀ। [caption id="attachment_489610" align="aligncenter" width="300"] ਕਣਕ ਦੀ ਵਾਢੀ 'ਚ ਰੁੱਝੇ ਕਿਸਾਨ , ਹੁਣ ਬੀਬੀਆਂ ਨੇ ਸੰਭਾਲੀ ਕਿਸਾਨੀ ਮੋਰਚਿਆਂ ਦੀ ਕਮਾਨ[/caption] ਕਿਸਾਨ ਮੰਡੀਆਂ 'ਚ ਬਦਇੰਤਜਾਮੀ ਕਾਰਨ ਖੱਜਲ- ਖੁਆਰ ਹੋ ਰਹੇ ਹਨ। ਕਿਤੇ ਬਾਰਦਾਨਾ ਨਹੀਂ ਮਿਲ ਰਿਹਾ ਅਤੇ ਕਿਤੇ ਖਰੀਦੀ ਹੋਈ ਫਸਲ ਚੁੱਕੀ ਨਹੀਂ ਜਾ ਰਹੀ ਪਰ ਕਿਸਾਨ ਇਨ੍ਹਾਂ ਮੁਸ਼ਕਲਾਂ ਤੋਂ ਘਬਰਾਉਣਗੇ ਨਹੀਂ। ਉਸ ਫਸਲ ਕੱਟਣਗੇ ਵੀ , ਵੇਚਣਗੇ ਵੀ ਅਤੇ ਆਪਣਾ ਅੰਦੋਲਨ ਵੀ ਜਾਰੀ ਰੱਖਣਗੇ। ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਆਪਣੀ ਮੰਜ਼ਿਲ ਸਰ ਕਰਕੇ ਹੀ ਵਾਪਸ ਮੁੜਾਂਗੇ। -PTCNews