26 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਦੇ ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਭਾਰਤ ਬੰਦ ਰੱਖਣ ਦਾ ਐਲਾਨ ਕੀਤਾ ਹੈ I 17 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਟਰੇਡ ਯੂਨੀਅਨਾਂ ਅਤੇ ਟਰੱਕ ਅਪਰੇਟਰਾਂ ਨਾਲ ਹੋਵੇਗੀ ਮੀਟਿੰਗ |
15 ਮਾਰਚ ਨੂੰ ਨਿੱਜੀਕਰਨ ਅਤੇ ਮਹਿਗਾਈ ਖਿਲਾਫ਼ ਦਿਹਾੜਾ ਮਨਾਇਆ ਜਾਵੇਗਾ |17 ਮਾਰਚ ਨੂੰ ਸਾਂਝੀ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਆਲ ਟ੍ਰੇਡ ਯੂਨੀਅਨ ਅਤੇ ਬੱਸ ਅਤੇ ਟਰੱਕ ਯੂਨੀਅਨ ਨਾਲ ਹੋਵੇਗੀ ਮੀਟਿੰਗ ਭਾਰਤ ਬੰਦ ਦੀ ਤਿਆਰੀ |19 ਮਾਰਚ ਨੂੰ ਖੇਤੀ ਬਚਾਉ.ਮੰਡੀ ਬਚਾਉ ਅਤੇ ਮੁਜ਼ਾਹਰਾ ਲਹਿਰ ਨੂੰ ਸਮਰਪਿਤ ਦਿਹਾੜਾ ਮਨਾਇਆ ਜਾਵੇਗਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਦੀਆਂ ਸਰਹੱਦਾਂ ਤੇ ਮਨਾਇਆ ਜਾਵੇਗਾ |
ਉਥੇ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰਿਆਣਾ ਵਿਧਾਨ ਸਭਾ ਵਿੱਚ ਕਿਸਾਨਾਂ ਦੇ ਹੱਕ 'ਚ ਵੋਟਾਂ ਨਾ ਪਾਉਣ ਦੀ ਕੀਤੀ ਨਿੰਦਾ। ਇਸ ਦੇ ਨਾਲ ਹੀ ਉਹਨਾਂ ਐਲਾਨ ਕੀਤਾ ਕਿ 28 ਮਾਰਚ ਹੋਲੀ ਵਾਲੇ ਦਿਨ ਤਿੰਨਾਂ ਕਾਨੂੰਨਾਂ ਨੂੰ ਸਾੜਿਆ ਜਾਵੇਗਾ