ਮੀਟਿੰਗ 'ਚ ਸਰਕਾਰ ਨੈਤਿਕ ਤੌਰ 'ਤੇ ਹਾਰੀ ਪਰ ਕਾਰਪੋਰੇਟਾ ਦੇ ਹਿੱਤਾਂ ਲਈ ਅੜੀ: BKU ਉਗਰਾਹਾਂ
ਮੀਟਿੰਗ 'ਚ ਸਰਕਾਰ ਨੈਤਿਕ ਤੌਰ 'ਤੇ ਹਾਰੀ ਪਰ ਕਾਰਪੋਰੇਟਾ ਦੇ ਹਿੱਤਾਂ ਲਈ ਅੜੀ: BKU ਉਗਰਾਹਾਂ:ਨਵੀਂ ਦਿੱਲੀ : ਕੇਂਦਰ ਸਰਕਾਰ ਨਾਲ ਹੋਈ ਮੀਟਿੰਗ 'ਤੇ ਟਿੱਪਣੀ ਕਰਦਿਆਂ ਬੀ.ਕੇ.ਯੂ.ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸਰਕਾਰ ਅਜੇ ਵੀ ਕਾਨੂੰਨ ਰੱਦ ਨਾ ਕਰਨ 'ਤੇ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਕੱਲ ਦੀ ਗੱਲਬਾਤ ਦੱਸਦੀ ਹੈ ਕਿ ਸਰਕਾਰ ਨੈਤਿਕ ਤੌਰ 'ਤੇ ਹਾਰ ਚੁੱਕੀ ਹੈ ਪਰ ਇਹ ਕਾਰਪੋਰੇਟ ਜਗਤ ਨਾਲ ਉਸਦੀ ਵਫ਼ਾਦਾਰੀ ਹੈ ,ਜਿਹੜੀ ਉਸ ਦੀ ਅੜੀ ਦੀ ਵਜ੍ਹਾ ਹੈ। [caption id="attachment_463464" align="aligncenter" width="300"] ਮੀਟਿੰਗ 'ਚ ਸਰਕਾਰ ਨੈਤਿਕ ਤੌਰ 'ਤੇ ਹਾਰੀ ਪਰ ਕਾਰਪੋਰੇਟਾ ਦੇ ਹਿੱਤਾਂ ਲਈ ਅੜੀ : BKU ਉਗਰਾਹਾਂ[/caption] ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਨੂੰ ਲੈ ਕੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਦਾ ਵੱਡਾ ਬਿਆਨ , ਕਿਹਾ ਰਿਲਾਇੰਸ ਦਾ ਖੇਤੀ ਕਾਨੂੰਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਦੋਹੇਂ ਧਿਰਾਂ ਵੱਲੋਂ ਆਪੋ- ਆਪਣੇ ਸਟੈਂਡ 'ਤੇ ਕਾਇਮ ਰਹਿਣ ਮਗਰੋਂ ਸਰਕਾਰ ਨੇ ਹੋਰ ਸਮਾਂ ਮੰਗ ਲਿਆ ਤਾਂ ਕਿਸਾਨ ਜਥੇਬੰਦੀਆਂ ਨੇ ਦੇ ਦਿੱਤਾ। ਸਰਕਾਰ ਗੱਲਬਾਤ ਲਮਕਾ ਕੇ ਹੰਭਾਉਣ-ਥਕਾਉਣ ਦੀ ਨੀਤੀ 'ਤੇ ਚੱਲ ਰਹੀ ਹੈ, ਇਸ ਅਰਸੇ ਨੂੰ ਲੋਕਾਂ 'ਚ ਨਿਰਾਸ਼ਾ ਫੈਲਾਉਣ ,ਭੰਬਲਭੂਸੇ ਪੈਦਾ ਕਰਨ ਤੇ ਜਥੇਬੰਦੀਆਂ 'ਚ ਪਾਟਕ ਪਾਉਣ ਦੇ ਲਈ ਵਰਤਣਾ ਚਾਹੁੰਦੀ ਹੈ ਪਰ ਕਿਸਾਨਾਂ ਦੇ ਜੁਝਾਰ ਇਰਾਦੇ ਇਸ ਨੀਤੀ ਨੂੰ ਕਾਮਯਾਬ ਨਹੀਂ ਹੋਣ ਦੇਣਗੇ। [caption id="attachment_463465" align="aligncenter" width="300"] ਮੀਟਿੰਗ 'ਚ ਸਰਕਾਰ ਨੈਤਿਕ ਤੌਰ 'ਤੇ ਹਾਰੀ ਪਰ ਕਾਰਪੋਰੇਟਾ ਦੇ ਹਿੱਤਾਂ ਲਈ ਅੜੀ : BKU ਉਗਰਾਹਾਂ[/caption] ਸਭ ਜਥੇਬੰਦੀਆਂ ਕਾਨੂੰਨਾਂ ਦੀ ਮੁਕੰਮਲ ਵਾਪਸੀ ਲਈ ਇਕਜੁੱਟ ਹਨ ਤੇ ਸਾਂਝੀ ਸੁਣਵਾਈ ਕਰਕੇ ਆਈਆਂ ਹਨ। ਅਸੀਂ ਵਾਰ -ਵਾਰ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਕਾਨੂੰਨ ਵਾਪਸੀ ਅਤੇ ਐੱਮ ਐੱਸ ਪੀ 'ਤੇ ਸਰਕਾਰੀ ਖ਼ਰੀਦ ਦੇ ਕਾਨੂੰਨੀ ਹੱਕ ਦੀ ਜ਼ਾਮਨੀ ਤੋਂ ਬਿਨਾਂ ਰੁਕਣ ਲਈ ਤਿਆਰ ਨਹੀਂ ਹਾਂ। ਉਨ੍ਹਾਂ ਕਿਹਾ ਕਿ ਗੱਲਬਾਤ ਦੇ ਨਾਲ ਨਾਲ ਸੰਘਰਸ਼ ਵੀ ਜਾਰੀ ਰਹੇਗਾ ਤੇ ਹੋਰ ਸਿਖਰ ਵੱਲ ਜਾਵੇਗਾ। [caption id="attachment_463462" align="aligncenter" width="300"] ਮੀਟਿੰਗ 'ਚ ਸਰਕਾਰ ਨੈਤਿਕ ਤੌਰ 'ਤੇ ਹਾਰੀ ਪਰ ਕਾਰਪੋਰੇਟਾ ਦੇ ਹਿੱਤਾਂ ਲਈ ਅੜੀ : BKU ਉਗਰਾਹਾਂ[/caption] ਉਹਨਾਂ ਹਰਿਆਣਾ ਹਕੂਮਤ ਵੱਲੋਂ ਰੇਵਾੜੀ ਨੇੜੇ ਕਿਸਾਨਾਂ 'ਤੇ ਢਾਹੇ ਜਾ ਰਹੇ ਜਬਰ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਹਕੂਮਤ ਇੱਕ ਪਾਸੇ ਕਿਸਾਨਾਂ ਨਾਲ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਹਰਿਆਣਾ ਹਕੂਮਤ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਵਰਾ ਰਹੀ ਹੈ ,ਪਾਣੀ ਦੀਆਂ ਬੁਛਾੜਾਂ ਸਿੱਟ ਰਹੀ ਹੈ। ਇਹ ਫੌਰੀ ਬੰਦ ਹੋਣਾ ਚਾਹੀਦਾ ਹੈ। -PTCNews