ਪੰਜਾਬ ਦੇ ਕਿਸਾਨ ਘਰੌਂਡਾ ਮੰਡੀ 'ਚ ਕੱਟਣਗੇ ਰਾਤ , ਕਿਸਾਨ ਆਗੂ 27 ਨਵੰਬਰ ਨੂੰ ਦਿੱਲੀ ਕੂਚ ਕਰਨ ਦੀ ਘੜਣਗੇ ਰਣਨੀਤੀ
ਪੰਜਾਬ ਦੇ ਕਿਸਾਨ ਘਰੌਂਡਾ ਮੰਡੀ 'ਚ ਕੱਟਣਗੇ ਰਾਤ , ਕਿਸਾਨ ਆਗੂ 27 ਨਵੰਬਰ ਨੂੰ ਦਿੱਲੀ ਕੂਚ ਕਰਨ ਦੀ ਘੜਣਗੇ ਰਣਨੀਤੀ:ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਪ੍ਰਦਰਸ਼ਨ ਕਰਨ ਲਈ ਕਿਸਾਨ ਲਗਾਤਾਰ ਦਿੱਲੀ ਵੱਲ ਕੂਚ ਕਰ ਰਹੇ ਹਨ। ਕਿਸਾਨ ਅੰਦੋਲਨ ਦੇ ਚੱਲਦਿਆਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਪੰਜਾਬ -ਹਰਿਆਣਾ -ਦਿੱਲੀ ਦੇ ਬਾਰਡਰ ਸੀਲ ਕੀਤੇ ਗਏ ਪਰ ਕਿਸਾਨ ਪੁਲਿਸ ਬੈਰੀਕੇਡ ਤੋੜ ਕੇ ਅੱਗੇ ਵੱਧ ਗਏ ਹਨ। ਇਸ ਦੌਰਾਨ ਕਿਸਾਨ ਹਰਿਆਣਾ ਦੇ ਬਾਰਡਰ ਟੱਪ ਕੇ ਕਰਨਾਲ ਦੇ ਘਰੌਂਡਾ ਨੇੜੇ ਪਹੁੰਚ ਗਏ ਹਨ।
[caption id="attachment_452803" align="aligncenter" width="300"] ਪੰਜਾਬ ਦੇ ਕਿਸਾਨ ਘਰੌਂਡਾ ਮੰਡੀ 'ਚ ਕੱਟਣਗੇ ਰਾਤ , ਕਿਸਾਨ ਆਗੂ 27 ਨਵੰਬਰ ਨੂੰ ਦਿੱਲੀ ਕੂਚ ਕਰਨ ਦੀ ਘੜਣਗੇ ਰਣਨੀਤੀ[/caption]
ਇਸ ਦੌਰਾਨਕਿਸਾਨ ਰਾਤ ਘਰੌਂਡਾ ਮੰਡੀ ਵਿਚ ਠਹਿਰਣਗੇ। ਪੰਜਾਬ ਭਰ ਦੇ ਕਿਸਾਨ ਘਰੌਂਡਾ ਮੰਡੀ ਵਿਚ ਰਾਤ ਠਹਿਰ ਕੇ ਅਗਲੀ ਰਣਨੀਤੀ ਬਣਾਉਣਗੇ। ਕਿਸਾਨ ਆਗੂ ਬਲਬੀਰ ਰਾਜੇਵਾਲ ਤੇ ਹਰਮੀਤ ਕਾਦੀਆਂ ਨੇ ਕਿਸਾਨਾਂ ਵੱਲੋਂ ਘਰੌਂਡਾ ਰਾਤ ਠਹਿਰਣ ਦੀ ਪੁਸ਼ਟੀ ਕੀਤੀ ਹੈ। 30 ਕਿਸਾਨ ਜਥੇਬੰਦੀਆਂ ਦੇ ਆਗੂ ਰਾਤ ਘਰੌਂਡਾ ਮੀਟਿੰਗ ਕਰਕੇਅਗਲੀ ਰਣਨੀਤੀ ਘੜਣਗੇ।ਕਿਸਾਨ ਆਗੂ 27 ਨਵੰਬਰ ਨੂੰ ਦਿੱਲੀ ਕੂਚ ਕਰਨ ਦੇ ਸਮੇਂ ਆਦਿ ਦੀ ਰਣਨੀਤੀ ਘੜਣਗੇ।
[caption id="attachment_452805" align="aligncenter" width="300"]
ਪੰਜਾਬ ਦੇ ਕਿਸਾਨ ਘਰੌਂਡਾ ਮੰਡੀ 'ਚ ਕੱਟਣਗੇ ਰਾਤ , ਕਿਸਾਨ ਆਗੂ 27 ਨਵੰਬਰ ਨੂੰ ਦਿੱਲੀ ਕੂਚ ਕਰਨ ਦੀ ਘੜਣਗੇ ਰਣਨੀਤੀ[/caption]
ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਕੇਂਦਰ ਸਰਕਾਰ ਵੀ ਬੁਖਲਾਹਟ ਵਿੱਚ ਆ ਗਈ ਹੈ ਤੇ ਕਿਸਾਨਾਂ ਨੂੰ ਰੋਕਣ ਲਈ ਹਰ ਹੱਥਕੰਡੇ ਅਪਣਾਏ ਜਾ ਰਹੇ ਹਨ। ਦਿੱਲੀ ਪੁਲਿਸ ਵੱਲੋਂ ਦਿੱਲੀ ਦਾ ਸਿੰਘੂ ਬਾਰਡਰ ਸੀਲ ਕੀਤਾ ਗਿਆ ਹੈ ਅਤੇ ਤਿੰਨ ਲੇਅਰ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਸਿੰਘੂ ਬਾਰਡਰ ਵਿਖੇ ਸੜਕ 'ਤੇ ਮੋਟੀਆਂ ਕਿੱਲਾਂ, ਮਿੱਟੀ ਦੇ ਟਿੱਪਰ, ਪੱਥਰ, ਭਾਰੀ ਪੁਲਿਸ ਬਲ ਨਾਲ ਤਾਇਨਾਤ ਕੀਤੇ ਗਏ ਹਨ। ਚੰਡੀਗੜ੍ਹ ਤੋਂ ਦਿੱਲੀ ‘ਚ ਐਂਟਰ ਕਰਦੇ ਲਈ ਕੁੰਡਲੀ ਕੋਲ ਸਿੰਘੂ ਬਾਰਡਰ ਪੈਂਦਾ ਹੈ।
[caption id="attachment_452802" align="aligncenter" width="300"]
ਪੰਜਾਬ ਦੇ ਕਿਸਾਨ ਘਰੌਂਡਾ ਮੰਡੀ 'ਚ ਕੱਟਣਗੇ ਰਾਤ , ਕਿਸਾਨ ਆਗੂ 27 ਨਵੰਬਰ ਨੂੰ ਦਿੱਲੀ ਕੂਚ ਕਰਨ ਦੀ ਘੜਣਗੇ ਰਣਨੀਤੀ[/caption]
ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਖਨੌਰੀ ਬਾਰਡਰ 'ਤੇ ਰੋਕਿਆ ਗਿਆ ,ਜਿੱਥੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਝੜਪ ਹੋ ਰਹੀ ਹੈ। ਜਦੋਂ ਪੁਲਿਸ ਨੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾਰਾਂ ਕੀਤੀਆਂ ਤਾਂ ਕਿਸਾਨ ਬੈਰੀਕੈਡ ਤੋੜ ਕੇ ਅੱਗੇ ਵੱਧ ਗਏ ਹਨ। ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾਰਾਂ ਕੀਤੀਆਂ ਜਾ ਰਹੀਆਂ ਹਨ। ਸ਼ੰਭੂ ਬਾਰਡਰ 'ਤੇ ਵੀ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਕੇ ਨਹਿਰ 'ਚ ਸੁੱਟ ਦਿੱਤੇ ਹਨ ਅਤੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਉਨ੍ਹਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀ ਤੇ ਪੁਲਿਸ ਨੇ ਕਿਸਾਨਾਂ 'ਤੇ ਅਥਰੂ ਗੈਸ ਦੇ ਗੋਲੇ ਛੱਡੇ ਹਨ।
[caption id="attachment_452804" align="aligncenter" width="300"]
ਪੰਜਾਬ ਦੇ ਕਿਸਾਨ ਘਰੌਂਡਾ ਮੰਡੀ 'ਚ ਕੱਟਣਗੇ ਰਾਤ , ਕਿਸਾਨ ਆਗੂ 27 ਨਵੰਬਰ ਨੂੰ ਦਿੱਲੀ ਕੂਚ ਕਰਨ ਦੀ ਘੜਣਗੇ ਰਣਨੀਤੀ[/caption]
ਸ਼ੰਭੂ ਬਾਰਡਰ 'ਤੇ ਮੋਰਚਾ ਫ਼ਤਹਿ ਕਰਨ ਤੋਂ ਬਾਅਦ ਕਿਸਾਨਾਂ ਨੇ ਪਿਹੋਵਾ ਬਾਰਡਰ 'ਤੇ ਵੀ ਪੁਲਿਸ ਰੋਕਾਂ ਤੋੜ ਦਿੱਤੀਆਂ ਹਨ। ਪਟਿਆਲਾ ਤੇ ਪਿਹੋਵਾ ਬਾਰਡਰ ਜੋ ਹਰਿਆਣੇ ਦੇ ਨਾਲ ਲੱਗਦਾ ਹੈ, ਉੱਥੇ ਵੀ ਕਿਸਾਨਾਂ ਵੱਲੋਂ ਬੈਰੀਕੇਡ ਤੋੜ ਕੇ ਅੱਗੇ ਦਿੱਲੀ ਵੱਲ ਚਾਲੇ ਪਾ ਦਿੱਤੇ ਹਨ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ-ਹਰਿਆਣਾ ਤੋਂ ਹਜ਼ਾਰਾਂ ਕਿਸਾਨ ਅੱਜ ਦਿੱਲੀ ਕੂਚ ਕਰ ਰਹੇ ਹਨ। ਕਿਸਾਨਾਂ ਵੱਲੋਂ ਦਿੱਲੀ ਨੂੰ ਘੇਰਨ ਦੀ ਤਿਆਰੀ ਹੈ। ਇਸ ਨੂੰ ਵੇਖਦਿਆਂ ਦਿੱਲੀ ਨਾਲ ਲੱਗਦੀਆਂ ਹਰਿਆਣਾ ਦੀਆਂ ਸਰਹੱਦਾਂ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਪੁਲਿਸ ਨੂੰ ਸਾਫ ਨਿਰਦੇਸ਼ ਦਿੱਤਾ ਗਿਆ ਹੈ ਕਿ ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਨਾ ਹੋਣ ਦਿੱਤਾ ਜਾਵੇ ਪਰ ਕਿਸਾਨ ਦਿੱਲੀ ਜਾਣ ਲਈ ਬਜ਼ਿੱਦ ਹਨ।
-PTCNews