8 ਦਸੰਬਰ ਨੂੰ ਭਾਰਤ ਬੰਦ ਸ਼ਾਂਤਮਈ ਰਹੇਗਾ ਅਤੇ ਗੁਜਰਾਤ ਦੇ 250 ਕਿਸਾਨ ਬੰਦ ਦਾ ਸਮਰਥਨ ਕਰਨ ਲਈ ਦਿੱਲੀ ਆਉਣਗੇ। ਕਿਸਾਨ ਜੱਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਅੰਦੋਲਨ ਨੂੰ ਹੋਰ ਤਿੱਖਾ ਕਰਨਗੇ ਅਤੇ ਦਿੱਲੀ ਜਾਣ ਵਾਲੀਆਂ ਹੋਰ ਸੜਕਾਂ ਨੂੰ ਰੋਕ ਦੇਣਗੇ। ਕਿਸਾਨਾਂ ਨੇ ਕਿਹਾ, 'ਅਸੀਂ ਕਿਸੇ ਨੂੰ ਵੀ ਹਿੰਸਕ ਨਹੀਂ ਹੋਣ ਦੇਵਾਂਗੇ ਅਤੇ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਾਂਗੇ।' ਅਸੀਂ ਸਾਰਿਆਂ ਨੂੰ ਬੰਦ ਦਾ ਹਿੱਸਾ ਬਣਨ ਦਾ ਸੱਦਾ ਦਿੰਦੇ ਹਾਂ।
”ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਜ਼ਾਰਾਂ ਕਿਸਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦੀ ਦਿੱਲੀ ਸਰਹੱਦਾਂ 'ਤੇ ਡੇਰਾ ਲਾ ਰਹੇ ਹਨ। ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ, 'ਅਸੀਂ ਹਮੇਸ਼ਾਂ ਤੋਂ ਆਪਣੇ ਸਟੈਂਡ 'ਤੇ ਕਾਇਮ ਹਾਂ। ਅਸੀਂ ਹਮੇਸ਼ ਮੰਗ ਕੀਤੀ ਹੈ ਕਿ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਵੇ। ਅਸੀਂ ਆਪਣਾ ਪੱਖ ਨਹੀਂ ਬਦਲਿਆ। ਅਸੀਂ ਉਸ 'ਤੇ ਕਾਇਮ ਹਾਂ।

ਉਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੀ ਪ੍ਰੈਸ ਕਾਨਫਰੰਸ 'ਚ ਕੱਲ ਦੇ ਯਾਨੀ 8 ਦਸੰਬਰ ਦੇ ਬੰਦ ਨੂੰ ਸਮਥਨ ਦੇਣ ਵਾਲੇ ਸਮੁਹ ਦੇਸ਼ ਵਾਸੀਆਂ ਦਾ ਧਨਵਾਦ ਕੀਤਾ , ਉਹਨਾਂ ਬਾਰ ਐਸੋਸੀਏਸ਼ਨ , ਸੁਪਰ੍ਰੀਮ ਕੋਰਟ ਅਤੇ ਵਕੀਲਾਂ ਦਾ ਵੀ ਧੰਨਵਾਦ ਕੀਤਾ ਹੈ। ਬਲਬੀਰ ਸਿੰਘ ਰਾਜੇਵਾਲ ਵੱਲੋਂ ਕਿਹਾ ਗਿਆ ਕਿ ਕੱਲ ਦਾ ਬੰਦ ਸਿੱਧ ਕਰੇਗਾ ਕਿ ਸਭ ਦਾ ਸਾਥ ਕਿਸਾਨਾਂ ਦੇ ਨਾਲ ਹੋਵੇਗਾ , ਕਾਰਖਾਨੇ ਤੱਕ ਬੰਦ ਰਹਿਣਗੇ, ਬਲਬੀਰ ਸਿੰਘ ਰਾਜੇਵਾਲ ਨੇ ਇਹ ਵੀ ਕਿਹਾ ਕਿ ਕੱਲ ਭਾਰਤ ਬੰਦ ਦੀ ਦਿੱਤੀ ਕਾਲ , ਜਿਸ ਵਿਚ ਪੂਰਨ ਤੌਰ 'ਤੇ ਭਾਰਤ ਬਨੰਦ ਹੋਵੇਗਾ। ਇਸ ਦੇ ਨਾਲ ਹੀ ਵਿਦੇਸ਼ਾਂ ਵੱਲੋਂ ਮਿਲ ਰਹੇ ਯੋਗਦਾਨ ਦਾ ਕੀਤਾ ਧੰਨਵਾਦ। ਬਾਰ ਐਸੋਸੀਏਸ਼ਨ , ਸੁਪਰ੍ਰੀਮ ਕੋਰਟ ਅਤੇ ਵਕੀਲਾਂ ਦਾ ਵੀ ਕੀਤਾ ਧਨਵਾਦ ਕਰਦੇ ਹੋਏ ਉਹਨਾਂ ਕਿਹਾ ਕਿ ਇਹ ਮੋਰਚਾ ਗੁਰੂ ਦੇ ਬਾਗ ਅਤੇ ਜੈਤੋਂ ਦੇ ਮੋਰਚੇ ਵਾਂਗ ਹੀ ਚਲੇਗਾ ਇਹ ਮੋਰਚਾ। ਜੋ ਕਿ ਕਾਮਯਾਬੀ ਹੋਵੇਗਾ |
ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੂੰ ਆਪਣੇ ਬਿੱਲਾਂ 'ਚ ਇਹਨਾਂ ਹੀ ਭੋਰਸ ਸੀ ਤਾਂ ਹੁਣ ਬਦਲਾਵ ਕਿਉਂ ਕਰ ਰਹੀ ਹੈ , ਸਰਕਾਰ ਨੂੰ ਆਪ ਪਤਾ ਹੈ ਕਿ ਇਹ ਬਿੱਲ ਕਿਸਾਨਾਂ ਦੇ ਹੱਕ 'ਚ ਨਹੀਂ ਹਨ। , ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਸਾਡੀ ਮੰਗ ਮੰਨਦੀ ਹੈ ਤਾਂ ਅਸੀਂ ਖੁਸ਼ੀ ਖੁਸ਼ੀ ਘਰ ਜਾਵਾਂਗੇ।
ਸਹੂਲਤਾਂ ਰਹਿਣਗੀਆਂ ਚਾਲੂ
ਡਾਕਟਰੀ ਸਹੂਲਤਾਂ ਚਾਲੂ ਰਹਿਣਗੀਆਂ ਅਤੇ ਇਸ ਦੇ ਨਾਲ ਹੀ ਵਿਆਹ ਸਮਾਗਮ ਜਾਰੀ ਰਹਿਣਗੇ , ਕਿਓਂਕਿ ਉਹਨਾਂ ਦਾ ਮਕਸਦ ਲੋਕਾਂ ਨੁ ਰੁਕਵਟਾਂ ਪੈਦਾ ਕਰਨਾ ਨਹੀਂ ਹੈ, ਬਲਕਿ ਸਿਰਫ ਆਪਣੇ ਹੱਕ ਲਈ ਹੀ ਆਡੇ ਹਨ , ਜਿਸ ਦਾ ਲੋਕਾਂ ਵੱਲੋਂ ਖੁਸ਼ੀ ਖੁਸ਼ੀ ਸਮਰਥਨ ਦਿੱਤਾ ਜਾ ਰਿਹਾ ਹੈ।