ਹੁਣ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਦੇ ਕਿਸਾਨਾਂ ਨੇ ਵਾਹਿਆ ਨਰਮਾਂ
ਫਰੀਦਕੋਟ, 27 ਜੁਲਾਈ: ਫਰੀਦਕੋਟ ਜ਼ਿਲ੍ਹੇ ਅੰਦਰ ਨਰਮੇਂ ਫਸਲ ਉਪਰ ਹੋਏ ਗੁਲਾਬੀ ਸੂੰਢੀ ਅਤੇ ਚਿੱਟੇ ਮੱਛਰ ਦੇ ਹਮਲੇ ਨੇ ਨਰਮੇਂ ਦੀ ਫਸਲ ਬੀਜਣ ਵਾਲੇ ਕਿਸਾਨਾਂ ਦੇ ਹੌਂਸਲੇ ਪਸਤ ਕਰ ਦਿੱਤੇ ਹਨ। ਦੁਖੀ ਹੋਏ ਕਿਸਾਨ ਹੁਣ ਨਰਮੇਂ ਦੀ ਖੜ੍ਹੀ ਫਸਲ ਵਹਾਉਣ ਲਈ ਮਜਬੂਰ ਹੋ ਰਹੇ ਹਨ। ਮਾਮਲਾ ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਦਾ ਹੈ ਜਿੱਥੇ ਪਿੰਡ ਦੇ ਕਿਸਾਨਾਂ ਵੱਲੋਂ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਨਰਮੇਂ ਦੀ ਫਸਲ ਅੱਜ ਵਾਹ ਦਿੱਤੀ ਗਈ। ਗੱਲਬਾਤ ਕਰਦਿਆਂ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਬਦਲਵੀਂ ਖੇਤੀ ਨੂੰ ਅਪਣਾਉਂਦਿਆ ਨਰਮੇਂ ਦੀ ਬਿਜਾਈ ਠੇਕੇ 'ਤੇ ਜਮੀਨ ਲੈ ਕੇ ਕੀਤੀ ਸੀ। ਜਿਸ ਤੇ ਹੁਣ ਤੱਕ ਪ੍ਰਤੀ ਏਕੜ ਕਰੀਬ 5 ਹਾਜ਼ਰ ਰੁਪਏ ਖਰਚਾ ਵੀ ਆਇਆ ਪਰ ਇਸ ਫਸਲ ਨੂੰ ਚਿੱਟੇ ਮੱਛਰ ਕਾਰਨ ਵਹਾਉਣਾ ਪੈ ਰਿਹਾ। ਉਹਨਾਂ ਕਿਹਾ ਕਿ ਕਈ ਤਰਾਂ ਦੀਆਂ ਕੀਟਨਾਸ਼ਕ ਦਵਾਈਆਂ ਛਿੜਕਣ ਦੇ ਬਾਵਜੂਦ ਵੀ ਚਿੱਟਾ ਮੱਛਰ ਨਹੀਂ ਮਰ ਰਿਹਾ ਅਤੇ ਫਸਲ ਦਾ ਨੁਕਸਾਨ ਕਰ ਰਿਹਾ। ਉਹਨਾਂ ਕਿਹਾ ਜੇਕਰ ਕੀਤੇ ਫਸਲ ਨੂੰ ਫਲ ਲੱਗ ਰਿਹਾ ਉਥੇ ਗੁਲਾਬੀ ਸੂੰਢੀ ਫਸਲ ਦਾ ਨੁਕਸਾਨ ਕਰ ਰਹੀ ਹੈ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਵੀ ਕੀਤੀ। ਇਸ ਮੌਕੇ ਗਲਬਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਨੇ ਕਿਹਾ ਕਿ ਨਰਮੇਂ ਦੀ ਫਸਲ ਦਾ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਨੇ ਬਹੁਤ ਨੁਕਸਾਨ ਕੀਤਾ ਹੈ, ਇੰਸ ਲਈ ਸਰਕਾਰ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਤੁਰੰਤ ਹੱਲ ਕਰ। ਇਸ ਮੌਕੇ ਖਰਾਬ ਹੋ ਰਹੀ ਨਰਮੇਂ ਦੀ ਫਸਲ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਯੂਨੀਵਰਸਿਟੀ ਤੋਂ ਪਹੁੰਚੇ ਡਾਕਟਰਾਂ ਨੇ ਕਿਸ਼ਾਂਨਾਂ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਨਰਮੇਂ ਦੀ ਫਸਲ ਉਪਰ ਹੋਏ ਚਿੱਟੇ ਮੱਛਰ ਦੇ ਹਮਲੇ ਤੋਂ ਬਚਾਉਣ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਗੱਲਬਾਤ ਕੀਤੀ। -PTC News