ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਬਿਆਨ , ਸਾਡੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਲਾਲ ਕਿਲ੍ਹੇ 'ਤੇ ਲਿਜਾਇਆ ਗਿਆ
ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਬਿਆਨ , ਸਾਡੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਲਾਲ ਕਿਲ੍ਹੇ 'ਤੇ ਲਿਜਾਇਆ ਗਿਆ:ਬਹਾਦੁਰਗੜ : ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਅੰਦੋਲਨ ਦਾ ਅੱਜ 79ਵਾਂ ਦਿਨ ਹੈ ਪਰ ਅਜੇ ਤੱਕ ਫਿਲਹਾਲ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਖੇਤੀ ਕਾਨੂੰਨ ਦੇ ਵਿਰੋਧ 'ਚ ਅਤੇ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਹਰਿਆਣਾ ’ਚ ਵੱਡੇ ਪੱਧਰ ’ਤੇ ਮਹਾਂਪੰਚਾਇਤਾਂ ਦਾ ਦੌਰ ਚੱਲ ਰਿਹਾ ਹੈ। ਹਰਿਆਣਾ ਦੇ ਬਹਾਦੁਰਗੜ 'ਚ ਅੱਜ ਕਿਸਾਨਾਂ ਦੀ ਮਹਾਂਪੰਚਾਇਤ ਸ਼ੁਰੂ ਹੋ ਗਈ ਹੈ। ਇਸ ਦੌਰਾਨਹਰਿਆਣਾ ਦੇ ਬਹਾਦੁਰਗੜ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਜ਼ਬਰਦਸਤ ਭਾਸ਼ਣ ਕੀਤਾ ਹੈ।ਰਾਕੇਸ਼ ਟਿਕੈਤ ਨੇ ਬੋਲਦਿਆਂ ਮੋਦੀ ਸਰਕਾਰ 'ਤੇ ਨਿਸ਼ਾਨੇ ਸਾਧੇ ਹਨ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਲਾਲ ਕਿਲ੍ਹੇ 'ਤੇ ਲਿਜਾਇਆ ਗਿਆ ਹੈ।
ਪੜ੍ਹੋ ਹੋਰ ਖ਼ਬਰਾਂ : ਹਰਿਆਣਾ ਦੇ ਬਹਾਦੁਰਗੜ 'ਚ ਅੱਜ ਕਿਸਾਨਾਂ ਦੀ ਮਹਾਂਪੰਚਾਇਤ ਸ਼ੁਰੂ , ਲੋਕਾਂ ਦਾ ਠਾਠਾਂ ਮਾਰਦਾ ਇਕੱਠ
[caption id="attachment_474313" align="aligncenter" width="1125"]
ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਬਿਆਨ , ਸਾਡੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਲਾਲ ਕਿਲ੍ਹੇ 'ਤੇ ਲਿਜਾਇਆ ਗਿਆ[/caption]
ਟਿਕੈਤ ਨੇ ਕਿਹਾ ਕਿਲੁਟੇਰਿਆਂ ਦਾ ਆਖ਼ਰੀ ਬਾਦਸ਼ਾਹ ਮੋਦੀ ਹੈ ,ਇਸਨੂੰ ਭਜਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਤੋਂ ਬਾਅਦ ਦਿੱਲੀ 'ਚ ਵੱਡੇ -ਵੱਡੇ ਗੁਦਾਮ ਬਣਾਏ ਜਾਣਗੇ। ਟਿਕੈਤ ਨੇ ਕਿਹਾ ਕਿ ਮੋਦੀ ਸਰਕਾਰ ਦਾ ਚਿਹਰਾ ਨੰਗਾ ਹੋ ਹੋ ਗਿਆ ,ਕਿਉਂਕਿ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਕਾਰਪੋਰੇਟ ਘਰਾਣਿਆਂ ਦੇ ਵੱਡੇ -ਵੱਡੇ ਗੁਦਾਮ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਨੂੰ ਆਜ਼ਾਦ ਕਰਵਾਇਆ ਜਾਵੇਗਾ, ਅਸੀਂ ਗੁਜਰਾਤ ਜਾਵਾਂਗੇ ਅਤੇ ਕਿਸਾਨਾਂ ਨੂੰ ਅੰਦੋਲਨ 'ਚ ਸ਼ਾਮਿਲ ਕੀਤਾ ਜਾਵੇਗਾ।
[caption id="attachment_474315" align="aligncenter" width="300"]
ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਬਿਆਨ , ਸਾਡੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਲਾਲ ਕਿਲ੍ਹੇ 'ਤੇ ਲਿਜਾਇਆ ਗਿਆ[/caption]
ਟਿਕੈਤ ਨੇ ਕਿਹਾ ਕਿਅਸੀਂ ਨਾ ਪੰਚ ਬਦਲਦੇ ਹਾਂ ਅਤੇ ਨਾ ਹੀ ਮੰਚ ਬਦਲਦੇ ਹਾਂ। ਟਿਕੈਤ ਨੇ ਕਿਹਾ ਕਿਅਸੀਂ ਉਹ ਲੋਕ ਹਾਂ ਜੋ ਪੰਚਾਇਤੀ ਪ੍ਰਣਾਲੀ ਦੀ ਪਾਲਣਾ ਕਰਦੇ ਹਨ। ਅਸੀਂ ਪੰਚਾਂ ਨੂੰ ਨਹੀਂ ਬਦਲਦੇ ਜਾਂ ਫੈਸਲਿਆਂ ਵਿਚਕਾਰ ਸਟੇਜ ਨਹੀਂ ਬਦਲਦੇ। ਸਾਡਾ ਦਫਤਰ ਸਿੰਘੂ ਸਰਹੱਦ 'ਤੇ ਰਹੇਗਾ ਅਤੇ ਸਾਡੇ ਲੋਕ ਵੀ ਉਥੇ ਰਹਿਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨ ਆਗੂਆਂ ਨਾਲ ਮੀਟਿੰਗ ਨਹੀਂ ਕਰਦੀ ਅਤੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ,ਓਦੋਂ ਤੱਕ ਕਿਸਾਨ ਘਰ ਨਹੀਂ ਜਾਣਗੇ।
[caption id="attachment_474314" align="aligncenter" width="1125"]
ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਬਿਆਨ , ਸਾਡੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਲਾਲ ਕਿਲ੍ਹੇ 'ਤੇ ਲਿਜਾਇਆ ਗਿਆ[/caption]
ਪੜ੍ਹੋ ਹੋਰ ਖ਼ਬਰਾਂ : Punjab Municipal Election 2021: ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ
ਇਸ ਤੋਂ ਪਹਿਲਾਂ ਬਹਾਦੁਰਗੜ 'ਚ ਮਹਾਂ ਪੰਚਾਇਤ ਦੇ ਮੰਚ ਤੋਂਕਿਸਾਨ ਆਗੂ ਡਾ.ਦਰਸ਼ਨਪਾਲ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਤੋਂ ਦਿੱਲੀ ਨੂੰ ਪੈਦਲ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਰੇ ਦਿਸ਼ਾਵਾਂ ਤੋਂ ਦਿੱਲੀ ਵੱਲ ਨੂੰ ਜਲਦੀ ਪੈਦਲ ਮਾਰਚਕਰਾਂਗੇ।ਯੁੱਧਵੀਰ ਸਿੰਘ ਨੇ ਕਿਹਾ ਕਿ ਦਿੱਲੀ ਵੱਲ ਵਧਿਆ ਜਾਵੇਗਾ। ਇਸ ਦੇ ਲਈ ਜਲਦੀ ਦਿਨ ਅਤੇ ਤਾਰੀਖ ਦਾ ਐਲਾਨ ਕੀਤਾ ਜਾਵੇਗਾ। ਇਸ ਮਹਾਂਪੰਚਾਇਤ 'ਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ,ਰਾਕੇਸ਼ ਟਿਕੈਤ ,ਗੁਰਨਾਮ ਸਿੰਘ ਚੰਡੂਨੀ , ਜੋਗਿੰਦਰ ਸਿੰਘ ਉਗਰਾਹਾਂ , ਡਾ.ਦਰਸ਼ਨਪਾਲ ,ਜਗਜੀਤ ਸਿੰਘ ਡੱਲੇਵਾਲ ,ਹਰਮੀਤ ਕਾਦੀਆਂ ,ਯੁੱਧਵੀਰ ਸਿੰਘ ਮੰਚ 'ਤੇ ਪਹੁੰਚੇ ਹਨ।
-PTCNews