ਲਓ ! ਕਿਸਾਨਾਂ ਨੇ ਘਰ-ਬਾਰ ਛੱਡ ਸੜਕਾਂ 'ਤੇ ਲਾਏ ਡੇਰੇ, ਸੜਕਾਂ 'ਤੇ ਹੀ ਬਣ ਰਿਹਾ ਕਿਸਾਨਾਂ ਲਈ ਲੰਗਰ
ਲਓ ! ਕਿਸਾਨਾਂ ਨੇ ਘਰ-ਬਾਰ ਛੱਡ ਸੜਕਾਂ 'ਤੇ ਲਾਏ ਡੇਰੇ, ਸੜਕਾਂ 'ਤੇ ਹੀ ਬਣ ਰਿਹਾ ਕਿਸਾਨਾਂ ਲਈ ਲੰਗਰ:ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ 26 ਤੇ 27 ਨਵੰਬਰ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਹੋਇਆ ਹੈ। ਅੱਜ ਸਵੇਰ ਤੋਂ ਹੀ ਕਿਸਾਨਾਂ ਨੇ ਆਪਣੇ ਕਦਮ ਦਿੱਲੀ ਵੱਲ ਵਧਾ ਲਏ ਹਨ। ਅੱਜ ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਕਿਸਾਨ ਟ੍ਰੈਕਟਰ ਟਰਾਲੀਆਂ ‘ਚ ਤੰਬੂ ਅਤੇ ਰਾਸ਼ਨ ਸਮੱਗਰੀ ਲੈ ਕੇ ਦਿੱਲੀ ਨੂੰ ਕੂਚ ਕਰ ਰਹੇ ਹਨ।
[caption id="attachment_452403" align="aligncenter" width="700"]
ਲਓ ! ਕਿਸਾਨਾਂ ਨੇ ਘਰ-ਬਾਰ ਛੱਡਸੜਕਾਂ 'ਤੇ ਲਾਏ ਡੇਰੇ, ਸੜਕਾਂ 'ਤੇ ਹੀ ਬਣ ਰਿਹਾ ਕਿਸਾਨਾਂ ਲਈ ਲੰਗਰ[/caption]
Farmers cook langar : ਇਸ ਦੌਰਾਨ ਪੰਜਾਬ 'ਚੋਂ ਕੁੱਝ ਕਿਸਾਨਾਂ ਦੇ ਕਾਫ਼ਲੇ ਹਰਿਆਣਾ ਬਾਰਡਰ 'ਤੇ ਪੁੱਜ ਗਏ ਹਨ। ਕਿਸਾਨ ਆਪਣੇ ਨਾਲ ਕਈ ਮਹੀਨਿਆਂ ਦਾ ਰਾਸ਼ਨ ਜਿਵੇਂ ਸਬਜ਼ੀਆਂ, ਵਾਟਰ ਟੈਂਕਰ, ਲੱਕੜਾਂ ਲੈ ਕੇ ਪੁੱਜੇ ਅਤੇ ਨਾਲ ਹੀ ਖਾਣਾ ਬਣਾਉਣ ਵਾਲੇ ਕਈ ਲੋਕ ਪਹੁੰਚੇ ਹਨ। ਹਰਿਆਣਾ -ਪੰਜਾਬ ਬਾਰਡਰ 'ਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਲੋਕ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਦੁੱਧ ਅਤੇ ਹੋਰ ਜ਼ਰੂਰੀ ਸਾਮਾਨ ਲੈ ਕੇ ਪਹੁੰਚ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜਿੱਥੇ ਰੋਕੇਗੀ ਤਾਂ ਉੱਥੇ ਹੀ ਧਰਨੇ 'ਤੇ ਬੈਠ ਜਾਵਾਂਗੇ।
[caption id="attachment_452404" align="aligncenter" width="700"]
ਲਓ ! ਕਿਸਾਨਾਂ ਨੇ ਘਰ-ਬਾਰ ਛੱਡਸੜਕਾਂ 'ਤੇ ਲਾਏ ਡੇਰੇ, ਸੜਕਾਂ 'ਤੇ ਹੀ ਬਣ ਰਿਹਾ ਕਿਸਾਨਾਂ ਲਈ ਲੰਗਰ[/caption]
Farmers Protest In Delhi : ਟਰੈਕਟਰਾਂ -ਟਰਾਲੀਆਂ 'ਤੇ ਦਿੱਲੀ ਵੱਲ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਖਨੌਰੀ ਹੱਦ ‘ਤੇ ਭਾਰੀ ਨਾਕਾਬੰਦੀ ਕਰਕੇ ਰੋਕ ਲਿਆ ਹੈ ,ਜਿਸ ਤੋਂ ਬਾਅਦ ਕਿਸਾਨਾਂ ਨੇ ਸੜਕਾਂ 'ਤੇ ਹੀ ਡੇਰੇ ਲਗਾ ਲਏ ਹਨ ਅਤੇ ਓਥੇ ਹੀ ਲੱਖਾਂ ਕਿਸਾਨਾਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਕਿਸਾਨ ਖੇਤੀ ਕਾਨੂੰਨ ਰੱਦ ਨਾ ਹੋਣ ਤੱਕ ਵਾਪਸ ਨਹੀਂ ਆਉਣਗੇ ਅਤੇ ਲਗਾਤਾਰ ਧਰਨੇ 'ਤੇ ਬੈਠ ਸਕਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਨਾਲ 3-4 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ।
[caption id="attachment_452405" align="aligncenter" width="700"]
ਲਓ ! ਕਿਸਾਨਾਂ ਨੇ ਘਰ-ਬਾਰ ਛੱਡਸੜਕਾਂ 'ਤੇ ਲਾਏ ਡੇਰੇ, ਸੜਕਾਂ 'ਤੇ ਹੀ ਬਣ ਰਿਹਾ ਕਿਸਾਨਾਂ ਲਈ ਲੰਗਰ[/caption]
ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਜਾਣ ਦੇ ਦਿੱਤੇ ਸੱਦੇ ਤਹਿਤ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਨਜ਼ਰ ਆ ਰਹੇ ਹਨ। ਪੰਜਾਬ ਤੇ ਹਰਿਆਣਾ ਨੂੰ ਜੋੜਦੇ ਖਨੌਰੀ ਦੇ ਦਾਤਾ ਸਿੰਘ ਵਾਲਾ ਬਾਰਡਰ ‘ਤੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪ੍ਰਸ਼ਾਸ਼ਨ ਵੱਲੋਂ ਬੈਰੀਕੇਟਿੰਗ ਕੀਤੀ ਹੋਈ ਹੈ। ਇੱਥੇ ਵੱਡੀ ਤਾਦਾਦ ‘ਚ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ ਅਤੇ ਪੁਲਿਸ ਵਲੋਂ ਵੱਡੇ-ਵੱਡੇ ਪੱਥਰ ਰੱਖ ਕੇ ਮੁੱਖ ਸੜਕ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ ,ਜਿਸ ਤੋਂ ਬਾਅਦ ਕਿਸਾਨ ਓਥੇ ਹੀ ਧਰਨੇ 'ਤੇ ਬੈਠ ਗਏ ਹਨ।
[caption id="attachment_452406" align="aligncenter" width="750"]
ਲਓ ! ਕਿਸਾਨਾਂ ਨੇ ਘਰ-ਬਾਰ ਛੱਡਸੜਕਾਂ 'ਤੇ ਲਾਏ ਡੇਰੇ, ਸੜਕਾਂ 'ਤੇ ਹੀ ਬਣ ਰਿਹਾ ਕਿਸਾਨਾਂ ਲਈ ਲੰਗਰ[/caption]
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਕਾਰਪੋਰੇਟਾਂ ਘਰਾਣਿਆਂ ਦਾ ਸਾਥ ਦੇਣ ਅਤੇ ਕਿਸਾਨ-ਵਿਰੋਧੀ ਕਰਾਰ ਦਿੱਤਾ ਹੈ। ਕਿਸਾਨਾਂ ਨੂੰ ਦਿੱਲੀ ਨਾ ਜਾਣ ਦੇਣ ਲਈ ਰੋਕਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਪਰ ਇਨ੍ਹਾਂ ਸਭ ਦੇ ਬਾਵਜ਼ੂਦ ਪੰਜਾਬ ਦੇ ਕਿਸਾਨ ਹਰ ਹਾਲ 'ਚ ਦਿੱਲੀ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਖੱਟੜ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਹਰ ਹੱਥਕੰਡਾ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਦੇ ਕਿਸਾਨ ਸੂਝ-ਬੂਝ ਵਰਤਣਗੇ ਅਤੇ ਹਰ ਸੰਭਵ ਤਰੀਕੇ ਰਾਹੀਂ ਦਿੱਲੀ ਵੱਲ ਵਧਣਗੇ।
Farm Bill 2020 , Farmers Protest In Delhi, Farmers cook langar on road
-PTCNews