Fri, Dec 13, 2024
Whatsapp

ਕਿਸ਼ਤ ਨਾ ਦੇਣ 'ਤੇ ਰਿਕਵਰੀ ਏਜੰਟ ਨੇ ਕਿਸਾਨ ਨੂੰ ਮਾਰੀ ਗੋਲੀ

Reported by:  PTC News Desk  Edited by:  Riya Bawa -- April 18th 2022 06:50 PM
ਕਿਸ਼ਤ ਨਾ ਦੇਣ 'ਤੇ ਰਿਕਵਰੀ ਏਜੰਟ ਨੇ ਕਿਸਾਨ ਨੂੰ ਮਾਰੀ ਗੋਲੀ

ਕਿਸ਼ਤ ਨਾ ਦੇਣ 'ਤੇ ਰਿਕਵਰੀ ਏਜੰਟ ਨੇ ਕਿਸਾਨ ਨੂੰ ਮਾਰੀ ਗੋਲੀ

ਲਖਨਊ: ਉੱਤਰ ਪ੍ਰਦੇਸ਼ 'ਚ ਸਾਈਕਲ ਕਰਜ਼ੇ ਦੀ ਕਿਸ਼ਤ ਨਾ ਦੇਣ 'ਤੇ ਰਿਕਵਰੀ ਏਜੰਟ ਨੇ ਕਿਸਾਨ ਨੂੰ ਗੋਲੀ ਮਾਰ ਦਿੱਤੀ। ਇਹ ਘਟਨਾ ਰਾਮਪੁਰ ਦੇ ਬਿਲਾਸਪੁਰ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਿਕਵਰੀ ਏਜੰਟ ਨੇ 25 ਸਾਲਾ ਕਿਸਾਨ ਸੰਦੀਪ ਮੰਡ ਨੂੰ ਗੋਲੀ ਮਾਰ ਦਿੱਤੀ। ਪੁਲਿਸ ਮੁਤਾਬਕ ਇਹ ਘਟਨਾ ਸੜਕ ਦੇ ਵਿਚਕਾਰ ਵਾਪਰੀ। ਰਿਕਵਰੀ ਏਜੰਟ ਨੇ ਗੋਲੀ ਚਲਾਉਣ ਤੋਂ ਪਹਿਲਾਂ ਬਾਈਕ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਬਾਅਦ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਮੋਟਰ ਸਾਈਕਲ ਦੀ ਕਿਸ਼ਤ ਨਾ ਭਰ ਸਕਿਆ ਕਿਸਾਨ, ਰਿਕਵਰੀ ਏਜੰਟ ਨੇ ਮਾਰੀ ਗੋਲੀ ਰਾਮਪੁਰ ਦੇ ਐਸਪੀ ਅਸ਼ੋਕ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਕਿਸਾਨ ਸੰਦੀਪ ਮੰਡ ਆਪਣੀ ਮਾਂ ਚਰਨਜੀਤ ਨਾਲ ਬਾਈਕ 'ਤੇ ਸਵਾਰ ਹੋ ਕੇ ਰੁਦਰਪੁਰ ਜਾ ਰਿਹਾ ਸੀ। ਇਸੇ ਦੌਰਾਨ 'ਯਾਦਵ ਬ੍ਰਦਰਜ਼' ਦੇ ਰਿਕਵਰੀ ਏਜੰਟਾਂ ਨੇ ਉਸ ਨੂੰ ਰੁਦਰਪੁਰ-ਬਿਲਾਸਪੁਰ ਸਰਹੱਦ 'ਤੇ ਘੇਰ ਲਿਆ। ਇਸ ਤੋਂ ਬਾਅਦ ਬਹਿਸ ਹੋ ਗਈ। ਏਜੰਟਾਂ ਨੇ ਉਸ ਤੋਂ ਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ, ਬਾਅਦ ਵਿੱਚ ਕਿਸਾਨ ਨੂੰ ਗੋਲੀ ਮਾਰ ਦਿੱਤੀ। ਮੋਟਰ ਸਾਈਕਲ ਦੀ ਕਿਸ਼ਤ ਨਾ ਭਰ ਸਕਿਆ ਕਿਸਾਨ, ਰਿਕਵਰੀ ਏਜੰਟ ਨੇ ਮਾਰੀ ਗੋਲੀ ਇਹ ਵੀ ਪੜ੍ਹੋ:ਕਾਂਗਰਸ ‘ਚ ਕਾਟੋ-ਕਲੇਸ਼ ਜਾਰੀ, ਹਾਈਕਮਾਂਡ ਸੁਨੀਲ ਜਾਖੜ 'ਤੇ ਕਰ ਸਕਦਾ ਹੈ ਕਰਵਾਈ ! ਐਸਪੀ ਅਸ਼ੋਕ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਰਿਕਵਰੀ ਏਜੰਟ ਨੇ ਕਿਸਾਨ ਦੀ ਛਾਤੀ ਵਿੱਚ ਗੋਲੀ ਮਾਰੀ ਹੈ। ਰਾਹਗੀਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ। ਕਿਸਾਨ ਸੰਦੀਪ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਪੰਜ ਲੋਕਾਂ ਬਲਰਾਜ ਸਿੰਘ, ਰਾਮਪ੍ਰਕਾਸ਼ ਯਾਦਵ, ਲੱਲਾ ਯਾਦਵ, ਪ੍ਰਿੰਸ ਯਾਦਵ ਅਤੇ ਵਿਪਿਨ ਯਾਦਵ ਦੇ ਖਿਲਾਫ ਆਈਪੀਸੀ ਦੀ ਧਾਰਾ 302 (ਕਤਲ) ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਮੋਟਰ ਸਾਈਕਲ ਦੀ ਕਿਸ਼ਤ ਨਾ ਭਰ ਸਕਿਆ ਕਿਸਾਨ, ਰਿਕਵਰੀ ਏਜੰਟ ਨੇ ਮਾਰੀ ਗੋਲੀ -PTC News


Top News view more...

Latest News view more...

PTC NETWORK