26 ਮਾਰਚ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਉਲੀਕੀਆਂ ਰਣਨੀਤੀਆਂ
ਕਈ ਵੱਖ-ਵੱਖ ਅਗਾਂਹਵਧੂ ਸੰਗਠਨਾਂ ਨੇ ਸਯੁੰਕਤ ਕਿਸਾਨ ਮੋਰਚਾ ਵੱਲੋਂ ਸਿੰਘੂ ਸਰਹੱਦ 'ਤੇ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਅਤੇ 26 ਵੇਂ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਕੀਤੀ ਗਈ ਮੀਟਿੰਗ ਵਿਚ ਹਿੱਸਾ ਲਿਆ। ਕੌਮੀ ਪੱਧਰ ਦੀਆਂ ਟਰੇਡ ਯੂਨੀਅਨਾਂ, ਸੰਗਠਿਤ ਅਤੇ ਅਸੰਗਠਿਤ ਸੈਕਟਰਾਂ ਦੀਆਂ ਮਜਦੂਰ ਜਥੇਬੰਦੀਆਂ, ਟਰਾਂਸਪੋਰਟਰ ਯੂਨੀਅਨਾਂ, ਅਧਿਆਪਕ ਯੂਨੀਅਨਾਂ, ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਇਸ ਮੀਟਿੰਗ ਵਿੱਚ ਸ਼ਾਮਲ ਹੋਈਆਂ। ਸਾਰੀਆਂ ਸੰਸਥਾਵਾਂ ਨੇ ਇਸ ਅੰਦੋਲਨ ਨੂੰ ਤੇਜ਼ ਕਰਨ, ਲੋਕਾਂ ਨੂੰ ਜੋੜਨ ਅਤੇ ਦਿੱਲੀ ਦੇ ਆਸ ਪਾਸ ਧਰਨੇ ਸਥਾਨਾਂ ਵਿੱਚ ਸ਼ਾਮਲ ਹੋਣ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਕਿਸਾਨ ਮੋਰਚੇ ਨੇ ਨੋਟਿਸ ਲਿਆ ਕਿ ਧਰਨੇ ਆਲੇ ਥਾਵਾਂ ਦੇ ਆਸ ਪਾਸ ਹੋਰ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਅਸੀਂ ਦਿੱਲੀ ਪੁਲਿਸ ਦੇ ਇਸ ਗੈਰਕਾਨੂੰਨੀ ਅਤੇ ਤਰਕਹੀਣ ਕਾਰਜ ਦੀ ਨਿਖੇਧੀ ਕਰਦੇ ਹਾਂ। ਐਸਕੇਐਮ ਦੀ ਮੰਗ ਹੈ ਕਿ ਪੁਲਿਸ ਸਥਾਨਕ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਅਸਾਨ ਰੱਖਣ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਸੁਰੱਖਿਅਤ ਰੱਖਣ ਲਈ ਅੰਦਰੂਨੀ ਸੜਕਾਂ ਨੂੰ ਖੋਲਣ ਸਮੇਤ ਅਜਿਹੇ ਬੈਰੀਕੇਡਾਂ ਨੂੰ ਹਟਾਏ ।
Bharat Bhandh : ਕਿਸਾਨਾਂ ਨੇ 26 ਮਾਰਚ ਨੂੰ ਪੂਰਨ ਤੌਰ 'ਤੇ ਭਾਰਤ ਬੰਦ ਦਾ ਕੀਤਾ ਐਲਾਨ