ਟਰੈਕਟਰ-ਟਰਾਲੀਆਂ 'ਤੇ ਸਵਾਰ ਹੋ ਦਿੱਲੀ 'ਤੇ ਧਾਵਾ ਬੋਲਣਗੇ ਕਿਸਾਨ, ਮਹਿਲਾਂ ਚੌਕ ਤੋਂ ਦਿੱਲੀ ਲਈ ਰਵਾਨਾ ਹੋਏ ਕਿਸਾਨ
ਟਰੈਕਟਰ-ਟਰਾਲੀਆਂ 'ਤੇ ਸਵਾਰ ਹੋ ਦਿੱਲੀ 'ਤੇ ਧਾਵਾ ਬੋਲਣਗੇ ਕਿਸਾਨ, ਮਹਿਲਾਂ ਚੌਕ ਤੋਂ ਦਿੱਲੀ ਲਈ ਰਵਾਨਾ ਹੋਏ ਕਿਸਾਨ:ਚੰਡੀਗੜ੍ਹ : ਇਸ ਵੇਲੇ ਸਾਰੇ ਦੇਸ਼ ਵਿਚ ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਵਿਚ ਕਿਸਾਨ ਅੰਦੋਲਨ ਪੂਰੇ ਸਿਖ਼ਰ 'ਤੇ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਕੌਮੀ ਪੱਧਰ ‘ਤੇ ਸੰਘਰਸ਼ ਭਖਾਉਣ ਲਈ ਕਿਸਾਨਾਂ ਨੂੰ 26 ਤੇ 27 ਨਵੰਬਰ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਹੋਇਆ ਹੈ। ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਕਿਸਾਨ ਟ੍ਰੈਕਟਰ ਟਰਾਲੀਆਂ ‘ਚ ਤੰਬੂ ਅਤੇ ਰਾਸ਼ਨ ਸਮੱਗਰੀ ਲੈ ਕੇ ਦਿੱਲੀ ਨੂੰ ਕੂਚ ਕਰ ਰਹੇ ਹਨ।
[caption id="attachment_452200" align="aligncenter" width="700"]
ਟਰੈਕਟਰ-ਟਰਾਲੀਆਂ 'ਤੇ ਸਵਾਰ ਹੋ ਦਿੱਲੀ 'ਤੇ ਧਾਵਾ ਬੋਲਣਗੇ ਕਿਸਾਨ, ਮਹਿਲਾਂ ਚੌਕ ਤੋਂ ਦਿੱਲੀ ਲਈ ਰਵਾਨਾ ਹੋਏ ਕਿਸਾਨ[/caption]
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਦਿੱਲੀ ਜਾਣ ਲਈ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਹਲਕੇ ਦੇ ਪਿੰਡ ਮਹਿਲਾਂ ਚੌਂਕ ਵਿਖੇ ਭਾਰੀ ਇਕੱਠ ਕੀਤਾ ਗਿਆ ਹੈ। ਲਗਭਗ ਅੱਧਾ ਪੰਜਾਬ ਇੱਥੇ ਪਹੁੰਚ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਉਹ ਕੱਲ ਤੱਕ ਦਿੱਲੀ ਪਹੁੰਚ ਜਾਣਗੇ ਅਤੇ ਅੱਜ 11 ਵਜੇ ਇਥੋਂ ਦਿੱਲੀ ਲਈ ਰਵਾਨਾ ਹੋਣਗੇ। ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ 26 ਨਵੰਬਰ ਨੂੰ ਦਿੱਲੀ ਧਰਨਾ ਦੇਣ ਜਾਣਾ ਸੀ, ਉਨ੍ਹਾਂ ਨੂੰ ਰੋਕਣ ਲਈ ਮੰਡੀ ਡੱਬਵਾਲੀ ਨੇੜੇ ਪੰਜਾਬ -ਹਰਿਆਣਾ ਸਰਹੱਦ 'ਤੇ ਵੱਡੇ ਪੱਥਰ ਰੱਖ ਕੇ ਸੜਕ ਬੰਦ ਕਰ ਦਿੱਤੀ ਗਈ ਹੈ।
[caption id="attachment_452202" align="aligncenter" width="700"]
ਟਰੈਕਟਰ-ਟਰਾਲੀਆਂ 'ਤੇ ਸਵਾਰ ਹੋ ਦਿੱਲੀ 'ਤੇ ਧਾਵਾ ਬੋਲਣਗੇ ਕਿਸਾਨ, ਮਹਿਲਾਂ ਚੌਕ ਤੋਂ ਦਿੱਲੀ ਲਈ ਰਵਾਨਾ ਹੋਏ ਕਿਸਾਨ[/caption]
ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਨੇ ਖੇਡੀ ਨਵੀਂ ਚਾਲ, ਪੰਜਾਬ ਅਤੇ ਦਿੱਲੀ ਨਾਲ ਲੱਗਦੇ ਸਾਰੇ ਬਾਰਡਰ ਕੀਤੇ ਸੀਲ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਲਾਲੜੂ ਤੇ ਸ਼ੰਭੂ ਬੈਰੀਅਰ ‘ਤੇਧਾਵਾ ਬੋਲੇਗੀ। ਮੁਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ ਆਦਿ ਤੋਂ ਕਿਸਾਨ 700 ਟਰਾਲੀਆਂ ਰਾਹੀਂ ਲਾਲੜੂ ਵੱਲ ਕੂਚ ਕਰਨਗੀਆਂ। ਲੱਖੋਵਾਲ ਗਰੁੱਪ ਦਾ ਦੂਸਰਾ ਕਾਫਲਾ ਸ਼ੰਭੂ ਬੈਰੀਅਰ ਰਾਹੀਂ ਦਿੱਲੀ ਵੱਲ ਵਹੀਰਾਂਘੱਤੇਗਾ। ਹਰਿੰਦਰ ਲੱਖੋਵਾਲ ਨੇ ਕਿਹਾ ਹੈ ਕਿ 1500 ਟਰਾਲੀਆਂ ਤੇ 400 ਗੱਡੀਆਂ ਨਾਲ ਦਿੱਲੀ ਵੱਲ ਕੂਚਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਖਨੌਰੀ ਅਤੇ ਡੱਬਵਾਲੀ ਰਾਹੀਂ ਦਿੱਲੀ ਕੂਚ ਕੀਤਾ ਜਾਵੇਗਾ। ਉਗਰਾਹਾਂ ਧਿਰ ਵੱਲੋਂ 2 ਲੱਖ ਕਿਸਾਨ ਦਿੱਲੀ ਕੂਚ ਕਰਨਗੇ। ਇਸ ਦੇ ਨਾਲ ਹੀ 26000 ਮਹਿਲਾਵਾਂ ਵੀ ਦਿੱਲੀ ਕੂਚ ਕਰਨਗੀਆਂ। ਉਗਰਾਹਾਂ ਨੇ ਕਿਹਾ ਕਿ 2400 ਟਰਾਲੀਆਂ ਤੇ 980 ਗੱਡੀਆਂ ਰਾਹੀਂ ਕਿਸਾਨ ਦਿੱਲੀ ਕੂਚ ਕਰਨਗੇ।
[caption id="attachment_452199" align="aligncenter" width="700"]
ਟਰੈਕਟਰ-ਟਰਾਲੀਆਂ 'ਤੇ ਸਵਾਰ ਹੋ ਦਿੱਲੀ 'ਤੇ ਧਾਵਾ ਬੋਲਣਗੇ ਕਿਸਾਨ, ਮਹਿਲਾਂ ਚੌਕ ਤੋਂ ਦਿੱਲੀ ਲਈ ਰਵਾਨਾ ਹੋਏ ਕਿਸਾਨ[/caption]
ਕਿਸਾਨ ਜਥੇਬੰਦੀਆਂ ਵੱਲੋਂ 26-27 ਨਵੰਬਰ ਨੂੰ ਦਿੱਲੀ ’ਚ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਲੈ ਕੇ ਦਿੱਲੀ ਤਖਤ ਵੱਲ ਚਾਲੇ ਪਾ ਦਿੱਤੇ ਹਨ। ਜਿਸ ਲਈ ਹਰ ਵਰਗ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਜਾ ਰਿਹਾ ਹੈ ਪਰ ਇਸ ਵਾਰ ਔਰਤਾਂ ਨੇ ਵੀ ਮਰਦਾਂ ਦੇ ਮੋਢੇ ਨਾਲ ਮੋਢਾ ਲਗਾ ਲਿਆ ਹੈ। ਤਿੰਨ ਖੇਤੀ ਵਿਰੋਧੀ ਕਾਨੂੰਨਾਂ ਤੇ ਪ੍ਰਦੂਸ਼ਣ ਸਬੰਧੀ ਕਿਸਾਨ ਵਿਰੋਧੀ ਆਰਡੀਨੈਂਸ ਰੱਦ ਕਰਾਉਣ ਵਰਗੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ’ਚ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੀ ਲਾਮਬੰਦੀ ਲਈ ਕਿਸਾਨ ਬੀਬੀਆਂ ਨੇ ਕਮਾਂਡ ਸੰਭਾਲ ਲਈ ਹੈ।
[caption id="attachment_452203" align="aligncenter" width="700"]
ਟਰੈਕਟਰ-ਟਰਾਲੀਆਂ 'ਤੇ ਸਵਾਰ ਹੋ ਦਿੱਲੀ 'ਤੇ ਧਾਵਾ ਬੋਲਣਗੇ ਕਿਸਾਨ, ਮਹਿਲਾਂ ਚੌਕ ਤੋਂ ਦਿੱਲੀ ਲਈ ਰਵਾਨਾ ਹੋਏ ਕਿਸਾਨ[/caption]
ਓਧਰ ਦੂਜੇ ਪਾਸੇ ਕਿਸਾਨਾਂ ਦੇ ਦਿੱਲੀ ਕੂਚ ਪ੍ਰੋਗਰਾਮ ‘ਤੇ ਹਰਿਆਣਾ ਸਰਕਾਰ ਨੇ ਸਖ਼ਤੀ ਕਰ ਦਿੱਤੀ ਹੈ। ਇਸ ਦੌਰਾਨ ਹਰਿਆਣਾ ਸਰਕਾਰ ਨੇ ਕਰੀਬ 3 ਦਰਜ਼ਨ ਕਿਸਾਨ ਲੀਡਰਾਂ ਨੂੰ ਜ਼ਬਰਦਸਤੀ ਗ੍ਰਿਫਤਾਰ ਕਰ ਲਿਆ ਹੈ ,ਜੋ ਦਿੱਲੀ ਜਾ ਰਹੇ ਸਨ। ਇਸ ਦੇ ਨਾਲ ਹੀ ਘਰਾਂ ‘ਚ ਛਾਪੇਮਾਰੀ ਕੀਤੀ ਗਈ ਤੇ ਪਰਿਵਾਰਕ ਮੈਂਬਰਾਂ ਨੂੰ ਡਰਾਇਆ-ਧਮਕਾਇਆ ਗਿਆ ਹੈ। ਹੁਣ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਦੇ ਲਈ ਵੀ ਹਰਿਆਣਾ ਸਰਕਾਰ ਨੇ ਵੱਡੀ ਰਣਨੀਤੀ ਤਿਆਰ ਕੀਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਰਹੱਦ ਤੇ ਹੀ ਉਨ੍ਹਾਂ ਰੋਕਿਆ ਜਾਵੇਗਾ।
-PTCNews