ਹਰਿਆਣਾ ਪ੍ਰਸ਼ਾਸ਼ਨ ਵੱਲੋਂ ਖਨੌਰੀ ਬਾਰਡਰ ਕੀਤਾ ਗਿਆ ਸੀਲ, ਵੱਡੇ-ਵੱਡੇ ਪੱਥਰ ਰੱਖ ਕੇ ਮੁੱਖ ਸੜਕ ਕੀਤੀ ਜਾਮ
ਹਰਿਆਣਾ ਪ੍ਰਸ਼ਾਸ਼ਨ ਵੱਲੋਂ ਖਨੌਰੀ ਬਾਰਡਰ ਕੀਤਾ ਗਿਆ ਸੀਲ, ਵੱਡੇ-ਵੱਡੇ ਪੱਥਰ ਰੱਖ ਕੇ ਮੁੱਖ ਸੜਕ ਕੀਤੀ ਜਾਮ: ਸੰਗਰੂਰ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਪੱਧਰ ‘ਤੇ ਸੰਘਰਸ਼ ਭਖਾਉਣ ਲਈ ਕਿਸਾਨਾਂ ਨੂੰ 26 ਤੇ 27 ਨਵੰਬਰ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਹੋਇਆ ਹੈ। ਅੱਜ ਸਵੇਰ ਹੁੰਦਿਆਂ ਹੀ ਕਿਸਾਨਾਂ ਨੇ ਆਪਣੇ ਕਦਮ ਦਿੱਲੀ ਵੱਲ ਵਧਾ ਲਏ ਹਨ। ਅੱਜ ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਕਿਸਾਨ ਟ੍ਰੈਕਟਰ ਟਰਾਲੀਆਂ ‘ਚ ਤੰਬੂ ਅਤੇ ਰਾਸ਼ਨ ਸਮੱਗਰੀ ਲੈ ਕੇ ਦਿੱਲੀ ਨੂੰ ਕੂਚ ਕਰ ਰਹੇ ਹਨ।
[caption id="attachment_452259" align="aligncenter" width="300"] ਹਰਿਆਣਾਪ੍ਰਸ਼ਾਸ਼ਨ ਵੱਲੋਂ ਖਨੌਰੀ ਬਾਰਡਰ ਕੀਤਾ ਗਿਆ ਸੀਲ, ਵੱਡੇ-ਵੱਡੇ ਪੱਥਰ ਰੱਖ ਕੇ ਮੁੱਖ ਸੜਕ ਕੀਤੀ ਜਾਮ[/caption]
ਇਸ ਦੌਰਾਨ ਪੰਜਾਬ 'ਚੋਂ ਕੁੱਝ ਕਿਸਾਨਾਂ ਦੇ ਕਾਫ਼ਲੇ ਹਰਿਆਣਾ ਬਾਰਡਰ 'ਤੇ ਪੁੱਜ ਗਏ ਹਨ। ਕਿਸਾਨ ਆਪਣੇ ਨਾਲ ਕਈ ਮਹੀਨਿਆਂ ਦਾ ਰਾਸ਼ਨ ਜਿਵੇਂ ਸਬਜ਼ੀਆਂ, ਵਾਟਰ ਟੈਂਕਰ, ਲੱਕੜਾਂ ਲੈ ਕੇ ਪੁੱਜੇ ਅਤੇ ਨਾਲ ਹੀ ਖਾਣਾ ਬਣਾਉਣ ਵਾਲੇ ਕਈ ਲੋਕ ਪਹੁੰਚੇ ਹਨ। ਹਰਿਆਣਾ -ਪੰਜਾਬ ਬਾਰਡਰ 'ਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਲੋਕ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਦੁੱਧ ਅਤੇ ਹੋਰ ਜ਼ਰੂਰੀ ਸਾਮਾਨ ਲੈ ਕੇ ਪਹੁੰਚ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜਿੱਥੇ ਰੋਕੇਗੀ ਤਾਂ ਉੱਥੇ ਹੀ ਧਰਨੇ 'ਤੇ ਬੈਠ ਜਾਵਾਂਗੇ।
[caption id="attachment_452255" align="aligncenter" width="300"]
ਹਰਿਆਣਾਪ੍ਰਸ਼ਾਸ਼ਨ ਵੱਲੋਂ ਖਨੌਰੀ ਬਾਰਡਰ ਕੀਤਾ ਗਿਆ ਸੀਲ, ਵੱਡੇ-ਵੱਡੇ ਪੱਥਰ ਰੱਖ ਕੇ ਮੁੱਖ ਸੜਕ ਕੀਤੀ ਜਾਮ[/caption]
ਉੱਥੇ ਹੀ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਆਪਣੇ ਬਾਰਡਰ ਸੀਲ ਕਰ ਦਿੱਤੇ ਹਨ। ਹਾਲਾਂਕਿ ਕਿਸਾਨਾਂ ਨੇ ਆਪਣੀ ਤਿਆਰੀ ਕਸੀ ਹੋਈ ਹੈ। ਹਰਿਆਣਾ ਦੇ ਜੀਂਦ 'ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸੂਰਤ ਵਿਚ ਕਿਸਾਨਾਂ ਨੂੰ ਹਰਿਆਣਾ 'ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਹਰ ਦੀ ਫੋਰਸ ; ਰੈਪਿਡ ਐਕਸ਼ਨ ਫੋਰਸ, ਹਰਿਆਣਾ ਪੁਲਸ ਅਤੇ ਹੋਰ ਫੋਰਸ ਮੌਜੂਦ ਹਨ।
[caption id="attachment_452258" align="aligncenter" width="300"]
ਹਰਿਆਣਾਪ੍ਰਸ਼ਾਸ਼ਨ ਵੱਲੋਂ ਖਨੌਰੀ ਬਾਰਡਰ ਕੀਤਾ ਗਿਆ ਸੀਲ, ਵੱਡੇ-ਵੱਡੇ ਪੱਥਰ ਰੱਖ ਕੇ ਮੁੱਖ ਸੜਕ ਕੀਤੀ ਜਾਮ[/caption]
ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਜਾਣ ਦੇ ਦਿੱਤੇ ਸੱਦੇ ਤਹਿਤ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਨਜ਼ਰ ਆ ਰਹੇ ਹਨ। ਪੰਜਾਬ ਤੇ ਹਰਿਆਣਾ ਨੂੰ ਜੋੜਦੇ ਖਨੌਰੀ ਦੇ ਦਾਤਾ ਸਿੰਘ ਵਾਲਾ ਬਾਰਡਰ 'ਤੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾਪ੍ਰਸ਼ਾਸ਼ਨ ਵੱਲੋਂਬੈਰੀਕੇਟਿੰਗ ਕੀਤੀ ਹੋਈ ਹੈ। ਇੱਥੇ ਵੱਡੀ ਤਾਦਾਦ 'ਚ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ ਅਤੇ ਪੁਲਿਸ ਵਲੋਂ ਵੱਡੇ-ਵੱਡੇ ਪੱਥਰ ਰੱਖ ਕੇ ਮੁੱਖ ਸੜਕ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਕਿਸਾਨ ਪੰਜਾਬ- ਹਰਿਆਣਾ ਬਾਰਡਰ 'ਤੇ ਪਹੁੰਚੇ ਹਨ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਪਟਿਆਲਾ ਸਟੇਟ ਹਾਈਵੇ 'ਤੇ ਨਾਕਾ ਲਗਾਇਆ ਗਿਆ ਹੈ। ਪੰਜਾਬ ਦੇ ਕਿਸਾਨਾਂ ਨੇ ਕੇਂਦਰ ਅਤੇ ਰਾਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਹਰਿਆਣਾ ਪ੍ਰਸ਼ਾਸ਼ਨ ਵੱਲੋਂ ਜੀਂਦ ਜ਼ਿਲ੍ਹੇ 'ਚ 30 ਥਾਵਾਂ 'ਤੇ ਨਾਕੇ ਲਾਏ ਗਏ ਹਨ। ਕਿਸਾਨਾਂ ਅੰਦੋਲਨ 'ਤੇ ਚਲਦਿਆਂ ਹਰਿਆਣਾ 'ਚ ਸਖ਼ਤੀ ਕੀਤੀ ਗਈ ਹੈ। ਅੰਬਾਲਾ ਤੇ ਪੰਜਾਬ ਨਾਲ ਲੱਗਦੇ ਰਸਤਿਆਂ 'ਤੇ ਬੇਰੀਕੇਡਿੰਗ ਕੀਤੀ ਗਈ ਹੈ। ਕਿਸਾਨਾਂ ਦੇ ਦਿੱਲੀ ਕੂਚ 'ਤੇ ਹਰਿਆਣਾ ਪ੍ਰਸ਼ਾਸ਼ਨ ਵੱਲੋਂ ਸਖ਼ਤ ਪਹਿਰਾ ਦਿੱਤਾ ਜਾ ਰਿਹਾ ਹੈ।
-PTCNews