ਖੇਤ ਮਜਦੂਰਾਂ ਤੇ ਲੰਬੀ ਪੁਲਿਸ ਵੱਲੋ ਲਾਠੀਚਾਰਜ, ਕਈ ਕਿਸਾਨ ਹੋਏ ਜ਼ਖਮੀ
ਮਲੋਟ: ਕਿਸਾਨ ਯੂਨੀਅਨ ਉਗਰਾਹਾ ਨੇ ਹਲਕਾ ਲੰਬੀ ਦੇ ਨਾਇਬ ਤਹਿਸੀਲਦਾਰ ਸਟਾਫ਼ ਨੂੰ ਗੁਲਾਬੀ ਸੁੰਢੀ ਕਾਰਨ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਦਫ਼ਤਰ ਦੇ ਅੰਦਰ ਘੇਰ ਲਿਆ ਸੀ ਤਾਂ ਦੇਰ ਰਾਤ ਪੁਲਿਸ ਨੇ ਤਹਿਸੀਲਦਾਰ ਨੂੰ ਛੁਡਾਉਣ ਲਈ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ। ਇਹ ਲਾਠੀਚਾਰਜ ਬੀਤੀ ਰਾਤ 11 ਵਜੇ ਤੇ ਕਰੀਬ ਕੀਤਾ ਗਿਆ। ਕਿਸਾਨਾਂ ਨੂੰ ਬੁਰੀ ਤਰੀਕੇ ਨਾਲ ਕੁੱਟਿਆ ਗਿਆ। ਇਸ ਦੌਰਾਨ ਕਈ ਖੇਤ ਮਜ਼ਦੂਰ ਜ਼ਖਮੀ ਹੋ ਗਏ। ਜ਼ਖਮੀ ਨੂੰ ਲੰਬੀ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਨਸਾ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਚੈੱਕ ਵੰਡੇ ਗਏ ਸਨ। ਹੁਣ ਬਠਿੰਡਾ ਇਲਾਕੇ ਦੇ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਵੀ ਨਰਮੇ ਦੀ ਫਸਲ ਖਰਾਬ ਹੋਈ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਵੇ। ਲੰਬੀ ਵਿਖੇ ਵਾਪਰੀ ਘਟਨਾ ਦੇ ਮਾਮਲੇ ਵਿਚ ਪੁਲਿਸ ਵਲੋਂ ਦੇਰ ਰਾਤ 9 ਕਿਸਾਨ ਆਗੂਆਂ ਸਮੇਤ ਦੱਸ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਲ ਅਧਿਕਾਰੀਆਂ ਦੀ ਜਥੇਬੰਦੀ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਜਿਨ੍ਹਾਂ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਵਿਚ ਗੁਰਪਾਸ਼ ਸਿੰਘ, ਭੁਪਿੰਦਰ ਸਿੰਘ, ਹਰਪਾਲ ਸਿੰਘ ਜਗਦੀਪ ਸਿੰਘ, ਦਵਿੰਦਰ ਸਿੰਘ ,ਕਾਲਾ ਸਿੰਘ, ਰਾਮਪਾਲ ਕਾਲਾ ਸਿੰਘ, ਮਨਜਿੰਦਰ ਸਿੰਘ ਸਰਾਂ ਅਤੇ ਇਕ ਅਣਪਛਾਤਾ ਵਿਅਕਤੀ ਸ਼ਾਮਿਲ ਹਨ। ਇਹ ਵੀ ਪੜ੍ਹੋ:ਬੇਗਮਪੁਰਾ ਦੇ ਕਿਰਤੀ ਲਾਲੀ ਸਿੰਘ ਨੂੰ 1 ਕਰੋੜ 20 ਲੱਖ ਦੀ ਨਿਕਲੀ ਲਾਟਰੀ -PTC News