ਫਰੀਦਕੋਟ ਪੁਲਿਸ ਵੱਲੋਂ ਨਿਸ਼ਾਨ ਸਿੰਘ ਬਾਰੇ ਵੱਡਾ ਖੁਲਾਸਾ, ਪੁਲਿਸ ਨੂੰ ਮਿਲਿਆ ਨਿਸ਼ਾਨ ਸਿੰਘ 5 ਦਿਨ ਦਾ ਰਿਮਾਂਡ
ਫਰੀਦਕੋਟ: ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤੇ ਨਿਸ਼ਾਨ ਸਿੰਘ ਬਾਰੇ ਫਰੀਦਕੋਟ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਨਿਸ਼ਾਨ ਸਿੰਘ ਬਾਰੇ ਐੱਸਪੀ ਇਨਵੇਸਟੀਗੇਸ਼ਨ ਫਰੀਦਕੋਟ ਬਾਲ ਕ੍ਰਿਸ਼ਨ ਸਿੰਗਲਾ ਨੇ ਨਿਸ਼ਾਨ ਸਿੰਘ ਨੂੰ ਮੋਹਾਲੀ ਕੇਸ ਵਿਚ ਗ੍ਰਿਫ਼ਤਾਰ ਕੀਤੇ ਜਾਣ ਦਾ ਕੀਤਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਅਸੀਂ ਨਿਸ਼ਾਨ ਸਿੰਘ ਨੂੰ ਫਰੀਦਕੋਟ ਵਿਚ ਦਰਜ ਮੁਕੱਦਮਾ ਨੰਬਰ 81 ਵਿਚ ਗ੍ਰਿਫ਼ਤਾਰ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀ ਫਰੀਦਕੋਟ ਪੁਲਿਸ ਨੇ 4 ਗੈਂਗਸਟਰਾਂ ਨੂੰ ਫੜ੍ਹਿਆ ਸੀ ਜੋ ਅਵੈਧ ਅਸਲਾ ਯੂਪੀ ਤੋਂ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ ਅਤੇ ਉਹਨਾਂ ਨੇ ਨਿਸ਼ਾਨ ਸਿੰਘ ਨੂੰ ਵੀ ਕੁਝ ਪਿਸਟਲ ਦਿੱਤੇ ਸਨ। ਉਨ੍ਹਾਂ ਦੀ ਨਿਸ਼ਾਨ ਦੇਹੀ 'ਤੇ ਹੀ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੋਹਾਲੀ ਬ੍ਲਾਸਟ ਕੇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ, ਫਿਲਹਾਲ ਫਰੀਦਕੋਟ ਪੁਲਿਸ ਨਿਸ਼ਾਨ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ।
ਫਰੀਦਕੋਟ ਪੁਲਿਸ ਨੇ ਨਿਸ਼ਾਨ ਸਿੰਘ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਨਿਸ਼ਾਨ ਸਿੰਘ ਨੂੰ ਅਸੀਂ ਫਰੀਦਕੋਟ ਵਿੱਚ ਦਰਜ ਮੁਕਦਮੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੋਹਾਲੀ ਬਲਾਸਟ ਵਿੱਚ ਜੋ ਨਿਸ਼ਾਨ ਸਿੰਘ ਨੂੰ ਲੈ ਕੇ ਖਬਰਾਂ ਫੈਲ ਰਹੀਆ ਹਨ ਉਨ੍ਹਾਂ ਦਾ ਖੰਡਨ ਕਰਦੇ ਹਾਂ।
ਇਹ ਵੀ ਪੜ੍ਹੋ:ਭਗਵੰਤ ਮਾਨ ਨੂੰ ਸ਼ਰੇਆਮ ਧਮਕੀ, ਮੇਰੇ ਘਰ ਚਿੱਟਾ ਲੈਣ ਵਾਲੇ ਆਉਣਗੇ...ਜਿਸ ਵਿਚ ਦਮ ਹੋਵੇ, ਰੋਕ ਕੇ ਦਿਖਾਵੇ
-PTC News