ਕਾਰਗਿਲ ਲੜਾਈ ਦੇ ਯੋਧੇ ਸ਼ਹੀਦ ਸਿਪਾਹੀ ਧਰਮਵੀਰ ਸਿੰਘ ਕਰਮਗੜ੍ਹ ਦੀ 20ਵੀਂ ਬਰਸੀ ਪਰਵਾਰ ਅਤੇ ਸਾਬਕਾ ਸੈਨਿਕਾ ਨੇ ਸ਼ਰਧਾ ਨਾਲ ਮਨਾਈ
ਬਰਨਾਲਾ, 4 ਮਈ: ਸਥਾਨਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਕਾਰਗਿਲ ਦੇ ਮਹਾਨ ਯੋਧੇ ਸ਼ਹੀਦ ਸਿਪਾਹੀ ਧਰਮਵੀਰ ਸਿੰਘ ਕਰਮਗੜ੍ਹ ਦੀ 20ਵੀਂ ਬਰਸੀ ਬੜੀ ਸ਼ਰਧਾ ਨਾਲ ਮਨਾਈ ਗਈ। ਵੱਖ ਵੱਖ ਰਾਜਨੀਤਕ ਪਾਰਟੀਆਂ ਨੇ ਅਤੇ ਸਾਬਕਾ ਸੈਨਿਕਾਂ ਨੇ ਸ਼ਹੀਦ ਧਰਮਵੀਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਮੂਹ ਸ਼ਹੀਦ ਪਰਿਵਾਰਾਂ ਨੂੰ ਸ਼ਹੀਦ ਦੀ ਮਾਤਾ ਸ਼ਿਮਲਾ ਦੇਵੀ ਅਤੇ ਸਮੂਹ ਸਾਬਕਾ ਸੈਨਿਕਾਂ ਵੱਲੋਂ ਸਨਮਾਨਿਤ ਕੀਤਾ। ਇਹ ਵੀ ਪੜ੍ਹੋ: ਵੱਡੇ ਭਰਾ ਦੀ ਮੌਤ ਦੇ ਗਮ ’ਚ ਕੁੱਝ ਮਿੰਟਾਂ ਬਾਅਦ ਛੋਟੇ ਭਰਾ ਨੇ ਵੀ ਛੱਡਿਆ ਫਾਨੀ ਸੰਸਾਰ ਇਹ ਜਾਣਕਾਰੀ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਸ਼ਹੀਦ ਧਰਮਵੀਰ ਕਾਰਗਿਲ ਦੇ ਯੁੱਧ ਸਮੇਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਨ। ਉਨ੍ਹਾਂ ਨੂੰ ਫੌਜ 'ਚ ਸ਼ਾਮਲ ਹੋਏ ਸਿਰਫ਼ ਤਿੰਨ ਸਾਲ ਹੀ ਹੋਏ ਸਨ ਅਤੇ ਉਨ੍ਹਾਂ ਦਾ ਵਿਆਹ ਵੀ ਨਹੀਂ ਸੀ ਹੋਇਆ। ਵੀਹ ਸਾਲ ਦੀ ਉਮਰ ਵਿਚ ਉਹ ਵੀਰਗਤੀ ਨੂੰ ਪ੍ਰਾਪਤ ਹੋ ਗਏ ਸਨ, ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਨਹੀਂ ਮਿਲੀ, ਜੋ ਜਲਦ ਤੋਂ ਜਲਦ ਦਿੱਤੀ ਜਾਵੇ। ਇਸ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਨੇ ਕਿਹਾ ਕਿ ਸਮੂਹ ਫੌਜੀ ਭਰਾਵਾਂ ਨੂੰ ਇਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ। ਇਹ ਇੱਕ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਅਜਿਹਾ ਕਰਨ ਨਾਲ ਫੌਜੀਆਂ ਦਾ ਵੀ ਫਾਇਦਾ ਹੋਵੇਗਾ। ਸੂਬੇਦਾਰ ਚਮਕੌਰ ਸਿੰਘ, ਸੂਬੇਦਾਰ ਸੰਪੂਰਨ ਸਿੰਘ ਨੇ ਭੀ ਸੰਬੋਧਨ ਕੀਤਾ ਅਤੇ ਸ਼ਰਧਾਂਜਲੀ ਭੇਂਟ ਕੀਤੀ, ਖਤਰੀ ਸਭਾ ਵੱਲੋਂ ਸੁਖਵਿੰਦਰ ਸਿੰਘ ਭਡਾਰੀ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ, ਗਿਆਨੀ ਕਰਮ ਸਿੰਘ ਭਡਾਰੀ ਅਤੇ ਖਤਰੀ ਸਭਾ ਦੇ ਮੈਂਬਰਾਂ ਨੇ ਮਾਤਾ ਸਿਮਲਾ ਦੇਵੀ ਨੂੰ ਸਨਮਾਨਿਤ ਵੀ ਕੀਤਾ। ਸਮੂਹ ਸਾਬਕਾ ਸੈਨਿਕਾਂ ਨੇ ਭੀ ਮਾਤਾ ਜੀ ਨੂੰ ਸਨਮਾਨਿਤ ਕੀਤਾ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲੱਖੀ ਪੱਖੋ ਅਤੇ ਸੁਖਜੀਤ ਕੌਰ ਸੁਖੀ ਨੇ ਭੀ ਸ਼ਰਧਾਂਜਲੀ ਭੇਂਟ ਕੀਤੀ। ਭਾਜਪਾ ਵੱਲੋਂ ਰੋਹਨ ਸਿੰਗਲਾ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਹ ਵੀ ਪੜ੍ਹੋ: ਅਨੋਖਾ ਵਿਆਹ: ਥਾਣੇ 'ਚ ਆਈ ਬਰਾਤ, ਥਾਣੇ ਤੋਂ ਹੀ ਉੱਠੀ ਡੋਲ੍ਹੀ ਇਸ ਮੋਕੇ ਕੈਪਟਨ ਗੁਰਦੇਵ ਸਿੰਘ, ਕੈਪਟਨ ਹਰਨੇਕ ਸਿੰਘ, ਵਰੰਟ ਅਫਸਰ ਬਲਵਿੰਦਰ ਢੀਡਸਾ, ਸੂਬੇਦਾਰ ਸਰਭਜੀਤ ਸਿੰਘ, ਸੁਨੀਤਾ ਰਾਣੀ, ਬੀਬੀ ਨਸੀਬ ਕੌਰ ਹੌਲਦਾਰ ਗੁਰਦੀਪ ਸਿੰਘ ਆਦਿ ਆਗੂ ਹਾਜ਼ਰ ਸਨ। -PTC News