Fake Vaccine : ਕੰਪਨੀ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਲਗਾਈ ਨਕਲੀ ਕੋਰੋਨਾ ਵੈਕਸੀਨ ,ਜਾਣੋਂ ਪੂਰਾ ਮਾਮਲਾ
ਮੈਕਸਿਕੋ : ਦੁਨੀਆ ਦੇ ਬਹੁਤੇ ਦੇਸ਼ ਕੋਰੋਨਾ ਵਾਇਰਸ (Coronavirus) ਦੀ ਲਾਗ ਤੋਂ ਪ੍ਰੇਸ਼ਾਨ ਹਨ। ਇਸ ਦੌਰਾਨ ਹਰ ਦੇਸ਼ ਆਪਣੇ ਨਾਗਰਿਕਾਂ ਨੂੰ ਕੋਰੋਨਾ ਟੀਕਾ ਪਹੁੰਚਾਉਣ ਵਿੱਚ ਜੁਟਿਆ ਹੋਇਆ ਹੈ। ਇਸ ਦੌਰਾਨ ਮੈਕਸੀਕੋ (Mexico) ਵਿਚ ਜੋ ਪਾਕਿਸਤਾਨ(Pakistan) ਦੇ ਇਕ ਵਪਾਰੀ ਨੇ ਕੀਤਾ , ਉਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।ਹੁਣ ਕੋਰੋਨਾ ਵੈਕਸੀਨ ਦੇ ਟੀਕੇ ਦਾ ਵੀ ਦੁਪਲੀਕੇਟ ਆ ਗਿਆ ਹੈ।
ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ 'ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ
[caption id="attachment_484464" align="aligncenter" width="300"]
Fake Vaccine : ਕੰਪਨੀ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਲਗਾਈ ਨਕਲੀ ਕੋਰੋਨਾ ਵੈਕਸੀਨ ,ਜਾਣੋਂ ਪੂਰਾ ਮਾਮਲਾ[/caption]
ਖ਼ਬਰਾਂ ਅਨੁਸਾਰ ਇੱਕ ਪਾਕਿਸਤਾਨੀ ਕਾਰੋਬਾਰੀ ਨੇਹੋਂਡੁਰਾਸ ਸਥਿਤ ਆਪਣੀਕੱਪੜਾ ਕੰਪਨੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ 1 ਹਜ਼ਾਰ ਨਕਲੀ ਸਪੁਤਨਿਕ ਵੈਕਸੀਨ (Fake Vaccine)ਦੇ ਦਿੱਤੀ ਗਈ। ਹੋਂਡੁਰਾਨ ਦੀ ਕੱਪੜਾ ਕੰਪਨੀ ਗਰੁੱਪੋ ਕਰੀਮ ਦਾ ਮਾਲਕ ਮੁਹੰਮਦ ਯੂਸਫ਼ ਅਮਦਾਨੀ ਬਾਈ ਹੈ ਜੋ ਪਾਕਿਸਤਾਨ ਦਾ ਮੂਲ ਨਿਵਾਸੀ ਹੈ। ਇਸ ਮਾਮਲੇ ਦਾ ਪ੍ਰਗਟਾਵਾ ਹੋਣ ਤੋਂ ਬਾਅਦ ਮੈਕਸੀਕੋ ਸਰਕਾਰ ਅਮਦਾਨੀ ਬਾਈ ਦੀ ਭਾਲ ਕਰ ਰਹੀ ਹੈ।
[caption id="attachment_484462" align="aligncenter" width="300"]
Fake Vaccine : ਕੰਪਨੀ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਲਗਾਈ ਨਕਲੀ ਕੋਰੋਨਾ ਵੈਕਸੀਨ ,ਜਾਣੋਂ ਪੂਰਾ ਮਾਮਲਾ[/caption]
ਸਥਾਨਕ ਖ਼ਬਰਾਂ ਮੁਤਾਬਕ ਜਾਂਚ ਵਿਚ ਪਤਾ ਚਲਿਆ ਕਿ ਇਹ ਵੈਕਸੀਨ ਗਰੁੱਪੋ ਕਰੀਮ ਦੇ ਮਜ਼ਦੂਰਾਂ ਤੋਂ ਇਲਾਵਾ ਹੋਰ ਕਾਰੋਬਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਦਿਤੀ ਗਈ ਸੀ। ਇਹ ਗਰੁੱਪੋ ਕੰਪਨੀ ਦੇ ਮਾਲਕ ਮੁਹੰਮਦ ਯੂਸੁਫ ਦੇ ਕਰੀਬੀ ਸੀ। ਇਸ ਨਕਲੀ ਵੈਕਸੀਨ ਦੀ ਖ਼ੁਰਾਕ ਪਹਿਲਾਂ ਦਸ ਮਾਰਚ ਨੂੰ ਇਕ ਕਲੀਨਿਕ ਵਿਚ ਦਿਤੀ ਗਈ ਸੀ। ਇਸ ਦਾ ਮਾਲਕ ਵੀ ਅਮਦਾਨੀ ਬਾਈ ਹੈ।
[caption id="attachment_484461" align="aligncenter" width="300"]
Fake Vaccine : ਕੰਪਨੀ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਲਗਾਈ ਨਕਲੀ ਕੋਰੋਨਾ ਵੈਕਸੀਨ ,ਜਾਣੋਂ ਪੂਰਾ ਮਾਮਲਾ[/caption]
ਪੜ੍ਹੋ ਹੋਰ ਖ਼ਬਰਾਂ : ਅਗਲੇ ਮਹੀਨੇ ਰੱਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ , ਅੱਜ ਹੀ ਕਰੋ ਇਹ ਜ਼ਰੂਰੀ ਕੰਮ
ਜ਼ਿਕਰਯੋਗ ਹੈ ਕਿ 10 ਮਾਰਚ ਨੂੰ ਯੂਸਫ਼ ਨੇ ਆਪਣੇ ਬਹੁਤ ਸਾਰੇ ਕਰੀਬੀਆਂ ਨੂੰ ਨਕਲੀ ਕੋਰੋਨਾ ਵੈਕਸੀਨ ਲਗਵਾਈ। ਇਸ ਤੋਂ ਬਾਅਦ 15 ਮਾਰਚ ਨੂੰ ਜੋਸਫ ਦੀ ਟੈਕਸਟਾਈਲ ਫੈਕਟਰੀ ਦੇ ਕਰਮਚਾਰੀਆਂ ਨੂੰ ਨਕਲੀ ਸਪੁਤਨਿਕ ਵੈਕਸੀਨ ਦਾ ਟੀਕਾ ਲਗਾਇਆ ਗਿਆ ਸੀ। ਮੁਹੰਮਦ ਯੂਸਫ਼ ਸੰਯੁਕਤ ਰਾਜ ਅਮਰੀਕਾ, ਪਨਾਮਾ, ਡੈਮੀਨਿਕਨ ਗਣਰਾਜ, ਗਵਾਟੇਮਾਲਾ ਅਤੇ ਪਨਿਕਾਰਾਗੁਆ ਵਿਚ ਟੈਕਸਟਾਈਲ ਕੰਪਨੀਆਂ ਦਾ ਮਾਲਕ ਹੈ। ਯੂਸਫ਼ ਨੂੰ ਹੋਂਡੁਰਾਸ ਦਾ ਸਭ ਤੋਂ ਅਮੀਰ ਆਮਮੀ ਮੰਨਿਆ ਜਾਂਦਾ ਹੈ।
[caption id="attachment_484463" align="aligncenter" width="275"]
Fake Vaccine : ਕੰਪਨੀ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਲਗਾਈ ਨਕਲੀ ਕੋਰੋਨਾ ਵੈਕਸੀਨ ,ਜਾਣੋਂ ਪੂਰਾ ਮਾਮਲਾ[/caption]
ਇਸ ਮਾਮਲੇ ਦਾ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਕਸਟਮ ਵਿਭਾਗ ਨੇ ਪਿਛਲੇ ਹਫਤੇ ਏਅਰਪੋਰਟ ਤੋਂ 5,775 ਜਾਅਲੀ ਟੀਕੇ ਬਰਾਮਦ ਕੀਤੇ ਸਨ। ਇਸ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਪਾਕਿਸਤਾਨੀ ਕਾਰੋਬਾਰੀ ਯੂਸਫ ਦੀ ਇਹ ਕਰਤੂਤ ਸਾਹਮਣੇ ਆਈ। ਨਕਲੀ ਕੋਰੋਨਾ ਵੈਕਸੀਨ ਦਿੱਤੇ ਜਾਣ ਤੋਂ ਬਾਅਦਪਾਕਿਸਤਾਨੀ ਕਾਰੋਬਾਰੀ ਯੂਸਫ਼ ਦੀ ਟੈਕਸਟਾਈਲ ਫੈਕਟਰੀ ਨੂੰ 4 ਅਪ੍ਰੈਲ 2021 ਤੱਕ ਬੰਦ ਕਰ ਦਿਤਾ ਗਿਆ ਹੈ। ਫੈਡਰਲ ਜਨਰਲ ਦਫਤਰ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਕਾਰੋਬਾਰੀ ਯੂਸਫ਼ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
-PTCNews