ਮੋਗਾ 'ਚ ਵਿਸਫੋਟਕ ਸਮਗਰੀ ਤੇ ਹਥਿਆਰਾਂ ਦਾ ਜ਼ਖੀਰਾ ਹੋਇਆ ਬਰਾਮਦ: ਸੂਤਰ
ਮੋਗਾ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੋਗਾ ਵਿਚ ਵੱਡੀ ਮਾਤਰਾ ਵਿੱਚ ਸੀਆਈਏ ਬਾਘਾਪੁਰਾਣਾ ਨੇ ਵਿਸਫੋਟਕ ਸਮੱਗਰੀ ਅਤੇ ਹਥਿਆਰ ਬਰਾਮਦ ਕੀਤੇ ਹਨ। ਦੱਸ ਦਈਏ ਕਿ ਫੜਿਆ ਗਿਆ ਵਿਅਕਤੀ ਜੋ ਕਿ ਬਠਿੰਡਾ ਦਾ ਰਹਿਣ ਵਾਲਾ ਸੀ ਅਤੇ ਕੁਝ ਸਮੇਂ ਤੋਂ ਕਸਬਾ ਬਾਘਾਪੁਰਾਣਾ ਵਿਖੇ ਰਹਿ ਰਿਹਾ ਸੀ।
ਇਸ ਵਿਅਕਤੀ ਦੇ ਵਿਦੇਸ਼ ਰਹਿੰਦੇ ਕਥਿਤ ਨਾਮੀ ਗੈਂਗਸਟਰਾਂ ਨਾਲ ਸਬੰਧ ਦੱਸੇ ਜਾ ਰਹੇ ਹਨ। ਉਹ ਉਨ੍ਹਾਂ ਦੇ ਕਹਿਣ 'ਤੇ ਹੀ ਗ਼ੈਰ ਸਮਾਜਿਕ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸੀ ਅਤੇ ਇਸ ਵਿਅਕਤੀ ਕੋਲੋਂ 2 ਪਿਸਟਲ ਅਤੇ 3 ਗ੍ਰਨੇਡ ਮਿਲੇ ਹਨ ਅਤੇ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ:ਪੁਲਿਸ ਨੇ ਹੈਰੋਇਨ ਦੀ ਖੇਪ ਸਮੇਤ ਜਿੰਮ ਟ੍ਰੇਨਰ ਕੀਤਾ ਗ੍ਰਿਫ਼ਤਾਰ
-PTC News