EXCLUSIVE: ਮੋਹਾਲੀ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ
ਮੁਹਾਲੀ, 22 ਸਤੰਬਰ: ਮੁਹਾਲੀ ਦੇ ਫੇਜ਼ 9 ਵਿੱਚ ਵਾਪਰੀ ਇੱਕ ਤਾਜ਼ਾ ਘਟਨਾ ਵਿੱਚ ਮੁਹਾਲੀ ਪੁਲਿਸ ਦੀ ਗੁੰਡਾਗਰਦੀ ਸਾਹਮਣੇ ਆਈ ਹੈ ਜਿੱਥੇ ਮੁਲਾਜ਼ਮਾਂ ਵੱਲੋਂ ਤਿੰਨ ਲੜਕਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਘਟਨਾ ਨੂੰ ਸਾਡੇ ਰਿਪੋਰਟਰ ਨੇ ਕਵਰ ਕੀਤਾ ਜਿਸਦੀ ਐਕਸਕਲੂਸੀਵ ਫੁਟੇਜ ਇਸ ਵੇਲੇ ਸਿਰਫ਼ ਪੀਟੀਸੀ ਨਿਊਜ਼ ਕੋਲ ਹੈ।
ਪੀੜਤਾਂ ਵਿੱਚੋਂ ਇੱਕ ਦੇ ਅਨੁਸਾਰ, ਉਹ 'ਤੇ ਉਸਦੇ ਦੋਸਤ ਆਪਣੇ ਘਰ ਦੇ ਬਾਹਰ ਇੱਕ ਪਾਰਕ ਵਿੱਚ ਬੈਠੇ ਸਨ ਜਦੋਂ ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਆਪਸ ਵਿੱਚ ਲੜਦੇ ਦੇਖਿਆ। ਬਾਅਦ 'ਚ ਲੜ ਰਹੇ ਨੌਜਵਾਨਾਂ ਨੇ ਪੀੜਤਾ 'ਤੇ ਉਸ ਦੀ ਵੀਡੀਓ ਬਣਾਉਣ ਦਾ ਦੋਸ਼ ਲਗਾਇਆ। ਹਾਲਾਂਕਿ ਪੀੜਤ ਨੇ ਦੱਸਿਆ ਕਿ ਉਹ ਕੋਈ ਵੀਡੀਓ ਨਹੀਂ ਬਣਾ ਰਹੇ ਸਨ, ਪਰ ਦੋਵਾਂ ਨੌਜਵਾਨਾਂ ਨੇ ਉਨ੍ਹਾਂ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਚਕਨਾਚੂਰ ਕਰ ਦਿੱਤਾ। ਇਤਰਾਜ਼ ਕਰਨ ’ਤੇ ਨੌਜਵਾਨਾਂ ਨੇ ਦੱਸਿਆ ਕਿ ਉਹ ਪੁਲਿਸ ਵਾਲਾ ਅਤੇ ਉਸਨੇ ਹੋਰ ਪੁਲਿਸ ਮੁਲਾਜ਼ਮ ਬੁਲਾ ਲਏ। ਜਿਸ ਮਗਰੋਂ ਤਿੰਨਾਂ ਪੀੜਤਾਂ ਦੀ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਥਾਣੇ ਲਿਜਾਇਆ ਗਿਆ ਜਿੱਥੇ ਮੁੜ ਤੋਂ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।ਮੁਹਾਲੀ ਦੇ ਫੇਜ਼ 9 ਵਿੱਚ ਵਾਪਰੀ ਇੱਕ ਤਾਜ਼ਾ ਘਟਨਾ ਵਿੱਚ ਮੁਹਾਲੀ ਪੁਲਿਸ ਦੀ ਗੁੰਡਾਗਰਦੀ ਸਾਹਮਣੇ ਆਈ ਹੈ ਜਿੱਥੇ ਮੁਲਾਜ਼ਮਾਂ ਵੱਲੋਂ ਤਿੰਨ ਲੜਕਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।#MohaliPolice #ExclusiveNews #ExclusiveVideo #Phase9 #Mohali #PunjabiNews #Beating #PTCNews pic.twitter.com/fhQIpQGeNX — ਪੀਟੀਸੀ ਨਿਊਜ਼ | PTC News (@ptcnews) September 22, 2022