Thu, Dec 26, 2024
Whatsapp

ਪੈਟਰੋਲ 8 ਰੁਪਏ ਅਤੇ ਡੀਜ਼ਲ ਤੋਂ 6 ਰੁਪਏ ਘਟਾਈ ਐਕਸਾਈਜ਼ ਡਿਊਟੀ, ਗੈਸ ਸਿਲੰਡਰ 'ਤੇ 200 ਰੁਪਏ ਸਬਸਿਡੀ

Reported by:  PTC News Desk  Edited by:  Pardeep Singh -- May 21st 2022 07:02 PM -- Updated: May 21st 2022 07:26 PM
ਪੈਟਰੋਲ 8 ਰੁਪਏ ਅਤੇ ਡੀਜ਼ਲ ਤੋਂ 6 ਰੁਪਏ ਘਟਾਈ ਐਕਸਾਈਜ਼ ਡਿਊਟੀ, ਗੈਸ ਸਿਲੰਡਰ 'ਤੇ 200 ਰੁਪਏ ਸਬਸਿਡੀ

ਪੈਟਰੋਲ 8 ਰੁਪਏ ਅਤੇ ਡੀਜ਼ਲ ਤੋਂ 6 ਰੁਪਏ ਘਟਾਈ ਐਕਸਾਈਜ਼ ਡਿਊਟੀ, ਗੈਸ ਸਿਲੰਡਰ 'ਤੇ 200 ਰੁਪਏ ਸਬਸਿਡੀ

ਚੰਡੀਗੜ੍ਹ: ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਬਿਆਨ ਆਇਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਅਸੀਂ ਪੈਟਰੋਲ 'ਤੇ 8 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 6 ਰੁਪਏ ਪ੍ਰਤੀ ਲੀਟਰ ਕੇਂਦਰੀ ਐਕਸਾਈਜ਼ ਡਿਊਟੀ ਘਟਾ ਰਹੇ ਹਾਂ। ਇਸ ਨਾਲ ਪੈਟਰੋਲ ਦੀ ਕੀਮਤ 9.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 7 ਰੁਪਏ ਪ੍ਰਤੀ ਲੀਟਰ ਘਟੇਗੀ।

ਉੱਥੇ ਹੀ ਨਿਰਮਲਾ ਸੀਤਾਰਮਨ ਨੇ ਇਕ ਹੋਰ ਵੱਡੀ ਰਾਹਤ ਦਿੰਦੇ ਹੋਏ ਦੱਸਿਆ ਹੈ ਅਸੀਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ 9 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਪ੍ਰਤੀ ਗੈਸ ਸਿਲੰਡਰ (12 ਸਿਲੰਡਰ ਤੱਕ) ₹ 200 ਦੀ ਸਬਸਿਡੀ ਦੇਵਾਂਗੇ। ਇਸ ਨਾਲ ਪ੍ਰਤੀ ਸਾਲ ਲਗਭਗ ₹ 6100 ਕਰੋੜ ਦਾ ਮਾਲੀਆ ਪ੍ਰਭਾਵ ਪਵੇਗਾ। ਵਿੱਤ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਅਸੀਂ ਪਲਾਸਟਿਕ ਉਤਪਾਦਾਂ ਲਈ ਕੱਚੇ ਮਾਲ ਅਤੇ ਵਿਚੋਲਿਆਂ 'ਤੇ ਕਸਟਮ ਡਿਊਟੀ ਵੀ ਘਟਾ ਰਹੇ ਹਾਂ, ਜਿੱਥੇ ਸਾਡੀ ਦਰਾਮਦ ਨਿਰਭਰਤਾ ਜ਼ਿਆਦਾ ਹੈ। ਸਟੀਲ ਦੇ ਕੁਝ ਕੱਚੇ ਮਾਲ 'ਤੇ ਦਰਾਮਦ ਡਿਊਟੀ ਘਟਾਈ ਜਾਵੇਗੀ। ਕੁਝ ਸਟੀਲ ਉਤਪਾਦਾਂ 'ਤੇ ਨਿਰਯਾਤ ਡਿਊਟੀ ਲਗਾਈ ਜਾਵੇਗੀ। ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੈਟਰੋਲ ਤੋਂ 8 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 6 ਰੁਪਏ ਪ੍ਰਤੀ ਲੀਟਰ  ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ। ਉਥੇ ਹੀ ਸਿਲੰਡਰ ਉੱਤੇ 200 ਰੁਪਏ ਸਬਸਿਡੀ ਦਿੱਤੀ ਗਈ ਹੈ। ਇਹ ਵੀ ਪੜ੍ਹੋ:ਪੰਥਕ ਤੇ ਪੰਜਾਬੀ ਹਿੱਤਾਂ ਲਈ ਲੜਨ ਵਾਲੇ ਜੁਝਾਰੂ ਸਨ ਜਥੇਦਾਰ ਤੋਤਾ ਸਿੰਘ : ਪ੍ਰਕਾਸ਼ ਸਿੰਘ ਬਾਦਲ -PTC News

Top News view more...

Latest News view more...

PTC NETWORK