ਅੰਮ੍ਰਿਤਸਰ 'ਚ ਖੁਦਾਈ ਦੌਰਾਨ 1857 'ਚ ਬਗਾਵਤ ਕਰਨ ਵਾਲੇ 282 ਭਾਰਤੀ ਫੌਜੀਆਂ ਦੇ ਪਿੰਜਰ ਮਿਲੇ ਹਨ।
ਚੰਡੀਗੜ੍ਹ, 11 ਮਈ (ਏਜੰਸੀ): ਪੰਜਾਬ ਯੂਨੀਵਰਸਿਟੀ ਦੇ ਮਾਨਵ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਜੇ.ਐਸ. ਸਹਿਰਾਵਤ ਨੇ ਦੱਸਿਆ ਕਿ 1857 ਵਿੱਚ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਵਾਲੇ 282 ਭਾਰਤੀ ਸੈਨਿਕਾਂ ਦੇ ਪਿੰਜਰ ਅੰਮ੍ਰਿਤਸਰ ਨੇੜੇ ਖੁਦਾਈ ਦੌਰਾਨ ਮਿਲੇ ਹਨ। ਇਹ ਵੀ ਪੜ੍ਹੋ: ਪੁਲਿਸ ਨੇ ਬੈਂਕ 'ਚ ਲੁੱਟ ਕਰਨ ਵਾਲੇ ਗਿਰੋਹ ਦੇ ਦੋ ਗੁਰਗੇ ਫੜੇ ਇਹ ਕਿਹਾ ਜਾਂਦਾ ਹੈ ਕਿ ਇਨ੍ਹਾਂ ਫੌਜੀਆਂ ਨੇ ਸੂਰ ਅਤੇ ਗਊ ਦੀ ਚਰਬੀ ਵਾਲੀ ਕਾਰਤੂਸ ਦੀ ਵਰਤੋਂ ਦੇ ਵਿਰੋਧ 'ਚ ਬਰਤਾਨਵੀ ਹੁਕੂਮਤ ਖਿਲਾਫ਼ ਬਗਾਵਤ ਵਿੱਢੀ ਸੀ। ਸਹਾਇਕ ਪ੍ਰੋਫੈਸਰ ਦਾ ਕਹਿਣਾ ਹੈ ਕਿ "ਇਹ ਪਿੰਜਰ 1857 ਵਿੱਚ ਅੰਗਰੇਜ਼ਾਂ ਵਿਰੁੱਧ ਭਾਰਤ ਦੇ ਪਹਿਲੇ ਆਜ਼ਾਦੀ ਸੰਘਰਸ਼ ਦੌਰਾਨ ਮਾਰੇ ਗਏ 282 ਭਾਰਤੀ ਸੈਨਿਕਾਂ ਦੇ ਹਨ। ਇਹ ਪੰਜਾਬ ਦੇ ਅੰਮ੍ਰਿਤਸਰ ਨੇੜੇ ਅਜਨਾਲਾ ਵਿੱਚ ਇੱਕ ਧਾਰਮਿਕ ਇਮਾਰਤ ਦੇ ਹੇਠਾਂ ਖੂਹ ਵਿੱਚੋਂ ਖੁਦਾਈ ਦੌਰਾਨ ਮਿਲੇ ਹਨ।" ਸਹਿਰਾਵਤ ਨੇ ਅੱਗੇ ਕਿਹਾ ਕਿ "ਇੱਕ ਅਧਿਐਨ ਨੇ ਸੁਝਾਅ ਦਿੱਤਾ ਕਿ ਇਹ ਸਿਪਾਹੀ ਸੂਰ ਅਤੇ ਗਊ ਦੀ ਚਰਬੀ ਤੋਂ ਬਣੇ ਕਾਰਤੂਸ ਦੀ ਵਰਤੋਂ ਦੇ ਵਿਰੁੱਧ ਵਿਦਰੋਹ ਕਰ ਰਹੇ ਸਨ। ਸਿੱਕੇ, ਤਗਮੇ, ਡੀਐਨਏ ਅਧਿਐਨ, ਤੱਤ ਵਿਸ਼ਲੇਸ਼ਣ, ਮਾਨਵ ਵਿਗਿਆਨ, ਰੇਡੀਓ-ਕਾਰਬਨ ਡੇਟਿੰਗ, ਸਭ ਇਸ ਵੱਲ ਇਸ਼ਾਰਾ ਕਰਦੇ ਹਨ।" ਇਹ ਵੀ ਪੜ੍ਹੋ: ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ, ਚੱਲਦੀ ਗੱਡੀ 'ਚੋਂ ਦਾਗਿਆ ਗਿਆ ਸੀ ਰਾਕੇਟ 1857 ਦੇ ਵਿਦਰੋਹ ਨੂੰ ਕੁਝ ਇਤਿਹਾਸਕਾਰਾਂ ਨੇ ਆਜ਼ਾਦੀ ਦੀ ਪਹਿਲੀ ਜੰਗ ਕਿਹਾ ਸੀ। ਬਰਤਾਨਵੀ ਭਾਰਤੀ ਫੌਜ ਵਿੱਚ ਭਰਤੀ ਕੀਤੇ ਗਏ ਕੁਝ ਭਾਰਤੀ ਸਿਪਾਹੀਆਂ ਨੇ ਧਾਰਮਿਕ ਵਿਸ਼ਵਾਸਾਂ ਦਾ ਹਵਾਲਾ ਦਿੰਦੇ ਹੋਏ ਸੂਰ ਅਤੇ ਗਊ ਦੀ ਚਰਬੀ ਵਾਲੇ ਕਾਰਤੂਸ ਦੀ ਵਰਤੋਂ ਵਿਰੁੱਧ ਬਗਾਵਤ ਕੀਤੀ ਸੀ। -PTC News