ਸਾਬਕਾ ਫ਼ੌਜੀਆਂ ਨੇ ਅਗਨੀਪਥ ਯੋਜਨਾ ਖ਼ਿਲਾਫ਼ ਕੀਤਾ ਮੁਜ਼ਾਹਰਾ
ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਵਿਚ ਸਾਬਕਾ ਫ਼ੌਜੀਆਂ ਵੱਲੋਂ ਰਣਜੀਤ ਐਵਨਿਊ ਇਲਾਕੇ ਵਿੱਚ ਕੇਂਦਰ ਸਰਕਾਰ ਖਿਲਾਫ਼ ਅਗਨੀਪਥ ਯੋਜਨਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਾਬਕਾ ਫ਼ੌਜੀਆਂ ਦੇ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਮੌਜੂਦ ਸਨ। ਸਾਬਕਾ ਫ਼ੌਜੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜੀ ਅਗਨੀਪਥ ਯੋਜਨਾ ਲਿਆਂਦੀ ਹੈ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਵੇਖ ਕੇ ਦੇਸ਼ ਖ਼ਤਰੇ ਵਿੱਚ ਲੱਗ ਰਿਹਾ ਹੈ ਜਿਸ ਦੇ ਚੱਲਦੇ ਦੇਸ਼ ਭਰ ਵਿੱਚ ਨੌਜਵਾਨ ਸੜਕਾਂ ਉਤੇ ਉਤਰ ਆਏ ਹਨ ਤੇ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ ਤੇ ਸਰਕਾਰ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਤੇ ਇਹ ਯੋਜਨਾ ਨੌਜਵਾਨਾਂ ਲਈ ਖ਼ਤਰੇ ਦਾ ਬਿਗਲ ਹੈ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਚਾਰ ਸਾਲ ਦੀ ਟ੍ਰੇਨਿੰਗ ਲੈ ਕੇ ਦੇਸ਼ ਲਈ ਖ਼ਤਰਾ ਬਣ ਸਕਦੇ ਹਨ। ਸਰਕਾਰ ਨੂੰ ਇਹ ਯੋਜਨਾ ਬੰਦ ਕਰ ਦੇਣੀ ਚਾਹੀਦੀ ਹੈ ਕਿਹਾ ਕਿ ਅਗਨੀਪਥ ਯੋਜਨਾ ਵਿਚੋਂ ਦੇਸ਼ ਅੱਗ ਵਿੱਚ ਝੁਲਸਦਾ ਨਜ਼ਰ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਚਾਰ ਸਾਲ ਦੀ ਟ੍ਰੇਨਿੰਗ ਦੇ ਕੇ ਸਰਕਾਰ ਦੇ ਵੱਖ-ਵੱਖ ਮਹਿਕਮੇ ਜਿਸ ਤਰ੍ਹਾਂ ਸੀਆਰਪੀਐੱਫ ਹੋਰ ਫੋਰਸਾਂ ਵਿੱਚ ਨੌਕਰੀ ਦੇ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਫ਼ਿਲਮਾਂ ਵਿੱਚ ਦੱਸਦੇ ਹਨ ਕਿ ਇਕ ਚੰਗਾ ਭਲਾ ਇਨਸਾਨ ਗ਼ਲਤ ਰਸਤਾ ਅਪਣਾ ਲੈਂਦਾ ਹੈ ਉਸ ਰਾਹੀਂ ਸਰਕਾਰ ਇਹ ਅਗਨੀਪਥ ਯੋਜਨਾ ਵਿੱਚ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨੂੰ ਲੈ ਕੇ ਨੌਜਵਾਨ ਰੁਜ਼ਗਾਰ ਦੇਣ ਦੀ ਬਜਾਏ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਯੋਜਨਾ ਨੂੰ ਰੱਦ ਨਹੀਂ ਕਰਦੀ ਸਰਕਾਰ ਤੇ ਨੌਜਵਾਨ ਦੇਸ਼ ਭਰ ਵਿਚ ਹੋਰ ਸੜਕਾਂ ਉਤੇ ਉਤਰਨਗੇ ਜਿਸ ਨਾਲ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਸੀ ਉਸੇ ਤਰ੍ਹਾਂ ਨੌਜਵਾਨਾਂ ਵੱਲੋਂ ਵੀ ਕੇਂਦਰ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਸਾਰੇ ਸਰਕਾਰੀ ਵਿਭਾਗ ਪ੍ਰਾਈਵੇਟ ਹੱਥਾਂ ਵਿਚ ਵੇਚ ਦਿੱਤੇ ਹਨ ਇਕ ਫੌਜ ਦਾ ਵਿਭਾਗ ਸੀ ਜੋ ਸਰਕਾਰ ਦੇ ਹੱਥ ਵਿੱਚ ਸੀ ਇਹ ਵੀ ਹੁਣ ਪ੍ਰਾਈਵੇਟ ਹੱਥਾਂ ਵਿੱਚ ਦੇਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ੌਜ ਵਿੱਚ ਗ਼ਰੀਬ ਘਰਾਂ ਦੇ ਲੜਕੇ ਹੀ ਭਰਤੀ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਇਸ ਯੋਜਨਾ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਦੇਸ਼ ਵਿੱਚ ਬਹੁਤ ਤਕੜਾ ਘੱਲੂਘਾਰਾ ਆਵੇਗਾ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਅੱਜ ਅਸੀਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦੇਣ ਜਾ ਰਹੇ ਹਾਂ ਉੱਥੇ ਹੀ ਨੌਜਵਾਨਾਂ ਨੂੰ ਕਿਹਾ ਕਿ ਇਹ ਜਿਹੜਾ ਮੁਜ਼ਾਹਰਾ ਅਗਨੀਪਥ ਯੋਜਨਾ ਲੈ ਕੇ ਕੀਤਾ ਜਾ ਰਿਹਾ ਹੈ ਕਿਹਾ ਕਿ ਅਸੀਂ ਚਾਰ ਸਾਲ ਦੀ ਨੌਕਰੀ ਕਰਨ ਤੋਂ ਬਾਅਦ ਕੀ ਕਰਾਂਗੇ ਨਾ ਸਾਡੇ ਕੋਲ ਕੋਈ ਤਜਰਬਾ ਨਹੀਂ ਹੋਵੇਗਾ। ਸਾਡੇ ਕੋਲ ਸਿਰਫ਼ ਟ੍ਰੇਨਿੰਗ ਹੀ ਹੋਵੇਗੀ ਇਸ ਤਰ੍ਹਾਂ ਦੇਸ਼ ਦੀ ਸੁਰੱਖਿਆ ਕਿਵੇਂ ਹੋਏਗੀ। ਉਨ੍ਹਾਂ ਨੇ ਕਿਹਾ ਕਿ ਸਾਡੀ ਮੁੱਖ ਮੰਗ ਇਹ ਹੈ ਕਿ ਅਗਨੀਪਥ ਯੋਜਨਾ ਰੱਦ ਹੋਣੀ ਚਾਹੀਦੀ ਅਤੇ ਰੈਗੂਲਰ ਭਰਤੀ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਉੱਥੇ ਹੀ ਅਸਿਸਟੈਂਟ ਕਮਿਸ਼ਨਰ ਅੰਮ੍ਰਿਤਸਰ ਅਮਰਬੀਰ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਸਾਬਕਾ ਫ਼ੌਜੀਆਂ ਵੱਲੋਂ ਅਗਨੀਪਥ ਯੋਜਨਾ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਹੈ। ਅਸੀਂ ਇਨ੍ਹਾਂ ਦਾ ਮੰਗ ਪੱਤਰ ਸਵੀਕਾਰ ਕਰ ਲਿਆ ਹੈ ਕੇਂਦਰ ਸਰਕਾਰ ਨੂੰ ਭੇਜ ਦੇਵਾਂਗੇ। ਇਹ ਵੀ ਪੜ੍ਹੋ : ਫ਼ਸਲਾਂ ਲਈ ਲਾਹੇਵੰਦ ਸਾਬਿਤ ਹੋਇਆ ਮੀਂਹ, ਝੋਨੇ ਦੀ ਲੁਆਈ 'ਚ ਆਈ ਤੇਜ਼ੀ