ਭਾਰਤੀ ਮਹਿਲਾ ਹਾਕੀ ਟੀਮ ਦੀ ਹਾਰ ਤੋਂ ਬਾਅਦ ਵੀ ਗੁਰਜੀਤ ਕੌਰ ਦੇ ਪਰਿਵਾਰ ਦੇ ਹੌਸਲੇ ਬੁਲੰਦ, ਸਰਕਾਰ ਤੋਂ ਕੀਤੀ ਇਹ ਮੰਗ
ਅੰਮ੍ਰਿਤਸਰ: ਟੋਕੀਓ ਓਲੰਪਿਕ 'ਚ ਭਾਵੇਂ ਕਿ ਭਾਰਤੀ ਮਹਿਲਾ ਹਾਕੀ ਟੀਮ ਗ੍ਰੇਟ ਬ੍ਰਿਟੇਨ ਦੇ ਹੱਥੋਂ ਹਾਰ ਗਈ ਹੈ ਤੇ ਕਾਂਸੀ ਦੇ ਤਮਗੇ ਤੋਂ ਖੁੰਝ ਗਈ ਹੈ, ਪਰ ਭਾਰਤੀ ਕੁੜੀਆਂ ਨੇ ਸੈਮੀਫਾਈਨਲ ਤੱਕ ਪੁੱਜ ਕੇ ਇਤਿਹਾਸ ਰਚ ਦਿੱਤਾ ਹੈ। ਜਿਸ ਤੋਂ ਬਾਅਦ ਖਿਡਾਰੀਆਂ ਦੇ ਪਰਿਵਾਰਾਂ 'ਚ ਵੀ ਖੁਸ਼ੀ ਪਾਈ ਜਾ ਰਹੀ ਹੈ। ਪੰ
ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪੰਜਾਬ ਖਿਡਾਰਨ ਗੁਰਜੀਤ ਕੌਰ ਦੇ ਪਰਿਵਾਰ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਸੁਰਜੀਤ ਕੌਰ ਦੇ ਪਿਤਾ ਸਤਨਾਮ ਸਿੰਘ ਅਤੇ ਮਾਤਾ ਹਰਜਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਸ਼ਵ ਭਰ ਵਿਚ ਸਾਡਾ ਨਾਮ ਚਮਕਾਉਣ ਵਾਲੀ ਗੁਰਜੀਤ ਕੌਰ 'ਤੇ ਸਾਨੂੰ ਪੂਰਾ ਮਾਣ ਹੈ ਤੇ ਉਸ ਦਾ ਇੱਥੇ ਵਾਪਸ ਪਰਤਣ 'ਤੇ ਭਰਵਾਂ ਸਵਾਗਤ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਸੀਮਿਤ ਸਾਧਨਾਂ ਦੇ ਬਾਵਜੂਦ ਪਰਿਵਾਰ ਨੇ ਗੁਰਜੀਤ ਨੂੰ ਪੂਰਨ ਸਹਿਯੋਗ ਦਿੱਤਾ ਹੈ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਜੀਤ ਨੂੰ ਐਸ ਪੀ ਲਗਾਇਆ ਜਾਵੇ।
ਉਹਨਾਂ ਇਹ ਵੀ ਕਿਹਾ ਕਿ ਜਿਵੇਂ ਹਰਿਆਣਾ ਸਰਕਾਰ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਹੈ, ਉਸ ਤਰਾਂ ਹੀ ਪੰਜਾਬ ਸਰਕਾਰ ਨੂੰ ਖਿਡਾਰੀਆਂ ਦਾ ਹੌਂਸਲਾ ਵਧਾਉਣਾ ਚਾਹੀਦਾ ਹੈ।
ਜ਼ਿਕਰ ਏ ਖਾਸ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ ਨੇ ਕੁਆਟਰ ਫਾਈਨਲ ਮੁਕਾਬਲੇ 'ਚ ਗੋਲ ਦਾਗ ਕੇ ਟੀਮ ਨੇ ਸੈਮੀਫਾਈਨਲ 'ਚ ਪਹੁੰਚਾਇਆ ਸੀ ਤੇ ਪੂਰੇ ਟੂਰਨਾਮੈਂਟ 'ਚ ਵੀ ਉਹਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
-PTC News