Thu, Nov 14, 2024
Whatsapp

45 ਘੰਟੇ ਮਗਰੋਂ ਵੀ ਨਹੀਂ ਬੁੱਝੀ ਕੋਲਡ ਸਟੋਰ ਨੂੰ ਲੱਗੀ ਅੱਗ, ਕਰੋੜਾਂ ਰੁਪਏ ਦੇ ਡਰਾਈ ਫਰੂਟ ਹੋਏ ਸੁਆਹ

Reported by:  PTC News Desk  Edited by:  Ravinder Singh -- August 30th 2022 02:33 PM
45 ਘੰਟੇ ਮਗਰੋਂ ਵੀ ਨਹੀਂ ਬੁੱਝੀ ਕੋਲਡ ਸਟੋਰ ਨੂੰ ਲੱਗੀ ਅੱਗ, ਕਰੋੜਾਂ ਰੁਪਏ ਦੇ ਡਰਾਈ ਫਰੂਟ ਹੋਏ ਸੁਆਹ

45 ਘੰਟੇ ਮਗਰੋਂ ਵੀ ਨਹੀਂ ਬੁੱਝੀ ਕੋਲਡ ਸਟੋਰ ਨੂੰ ਲੱਗੀ ਅੱਗ, ਕਰੋੜਾਂ ਰੁਪਏ ਦੇ ਡਰਾਈ ਫਰੂਟ ਹੋਏ ਸੁਆਹ

ਅੰਮ੍ਰਿਤਸਰ : ਬੀਤੇ ਦਿਨੀ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਰਾਮਪੁਰਾ ਵਿਚ ਕੋਲਡ ਸਟੋਰ ਨੂੰ ਲੱਗੀ ਅੱਗ ਨੂੰ 45 ਘੰਟਿਆਂ ਦੀ ਲਗਾਤਾਰ ਜੱਦੋ-ਜਹਿਦ ਤੋਂ ਬਾਅਦ ਵੀ ਬੁਝਾਇਆ ਨਹੀਂ ਜਾ ਸਕਿਆ ਤੇ ਅਜੇ ਤੱਕ ਅੰਦਰ ਪਿਆ ਸਾਮਾਨ ਵਾਰ-ਵਾਰ ਪਾਣੀ ਪਾਉਣ 'ਤੇ ਵੀ ਅੱਗ ਫੜ ਰਿਹਾ ਹੈ। ਅਜੇ ਤੱਕ ਫਾਇਰ ਬ੍ਰਿਗੇਡ ਵੱਲੋਂ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਗਿਆ ਉਥੇ ਹੀ ਫਾਇਰ ਬ੍ਰਿਗੇਡ ਨੂੰ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਕਾਬਿਲੇਗੌਰ ਹੈ ਕਿ ਲਗਾਤਾਰ ਪਿਛਲੇ 2 ਦਿਨ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿਚ ਲੱਗੀਆਂ ਹੋਈਆਂ ਹਨ ਪਰ ਅਜੇ ਵੀ ਅੱਗ ਸੁਲਘ ਰਹੀ ਹੈ। ਕੋਲਡ ਸਟੋਰ ਦੇ ਮਾਲਕ ਨੇ ਦੱਸਿਆ ਕਿ ਇਸ ਕੋਲਡ ਸਟੋਰ ਵਿਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਉਸ ਨੂੰ ਕਾਰੋਬਾਰੀ ਧਮਕਾ ਰਹੇ ਹਨ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਵਿਜੇ ਦੀਪ ਸਿੰਘ ਨੇ ਦੱਸਿਆ ਕਿ ਇਕ ਪਾਸੇ ਜਿਥੇ ਕਾਰੋਬਾਰੀਆਂ ਦਾ ਨੁਕਸਾਨ ਹੋਇਆ ਹੈ ਉਥੇ ਉਸ ਦਾ ਵੀ ਭਾਰੀ ਨੁਕਸਾਨ ਹੋਇਆ ਹੈ। 45 ਘੰਟੇ ਮਗਰੋਂ ਵੀ ਨਹੀਂ ਬੁੱਝੀ ਕੋਲਡ ਸਟੋਰ ਨੂੰ ਲੱਗੀ ਅੱਗ, ਕਰੋੜਾਂ ਰੁਪਏ ਦੇ ਡਰਾਈ ਫਰੂਟ ਹੋਏ ਸੁਆਹਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ ਹੈ। ਅੰਮ੍ਰਿਤਸਰ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਾਮਦਾਸ ਨੇ ਦੁਬਰਜੀ ਕੋਲ ਰਾਮਪੁਰ ਸਥਿਤ ਨੈਸ਼ਨਲ ਕੋਲਡ ਸਟੋਰ ਵਿੱਚ ਲੱਗੀ ਅੱਗ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਅਲਰਟ ਉਤੇ ਹੈ। ਮਿਰਚ ਦੇ ਸੜਨ ਕਾਰਨ ਐਲਰਜੀ ਜਾਂ ਮਰੀਜ਼ਾਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਲਈ ਸਿਹਤ ਮਹਿਕਮੇ ਨੂੰ ਵੀ ਅਲਰਟ ਉਤੇ ਰੱਖਿਆ ਹੈ। 45 ਘੰਟੇ ਮਗਰੋਂ ਵੀ ਨਹੀਂ ਬੁੱਝੀ ਕੋਲਡ ਸਟੋਰ ਨੂੰ ਲੱਗੀ ਅੱਗ, ਕਰੋੜਾਂ ਰੁਪਏ ਦੇ ਡਰਾਈ ਫਰੂਟ ਹੋਏ ਸੁਆਹਕਾਬਿਲੇਗੌਰ ਹੈ ਕਿ ਐਤਵਾਰ ਸ਼ਾਮ ਨੂੰ 5 ਵਜੇ ਸਟੋਰ ਵਿਚ ਅੱਗ ਲੱਗ ਗਈ ਸੀ ਪਰ ਦਿਨ-ਰਾਤ ਟੀਮਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਫੋਮ ਕੈਮੀਕਲ ਦੀ 4 ਘੰਟੇ ਵਰਤੋਂ ਕਰਨ ਤੋਂ ਬਾਅਦ ਵੀ ਸਥਿਤੀ ਵਿਚ ਸੁਧਾਰ ਨਹੀਂ ਹੈ। ਸੋਮਵਾਰ ਦੇਰ ਰਾਤ 11 ਵਜੇ ਤੱਕ ਏਡੀਐਫਓ ਲਵਪ੍ਰੀਤ ਸਿੰਘ ਟੀਮ ਦੇ ਨਾਲ ਮੌਕੇ ਉਤੇ ਅੱਗ ਬੁਝਾਉਣ ਵਿੱਚ ਜੁਟੇ ਹੋਏ ਹਨ। ਐਸਡੀਐਮ ਨੇ ਦੱਸਿਆ ਕਿ ਥਰਮਾਕੋਲ ਤੇ ਪਲਾਸਟਿਕ ਦਾ ਸਾਮਾਨ ਵੀ ਇਥੇ ਰੱਖਿਆ ਹੋਇਆ ਸੀ, ਜਿਸ ਨਾਲ ਧੂੰਏਂ ਦਾ ਗੁਬਾਰ ਉਠ ਰਿਹਾ ਹੈ। ਰੋਡਵੇਜ਼ ਦੀਆਂ 3 ਬੱਸਾਂ ਅਲਰਟ ਉਤੇ ਹਨ। ਕੋਲ ਦੇ 4 ਗੁਦਾਮ ਖ਼ਾਲੀ ਕਰਵਾ ਦਿੱਤੇ ਗਏ ਹਨ। ਬਾਰਿਸ਼ ਨਾਲ ਅੱਗ ਉਤੇ ਕਾਬੂ ਪਾਉਣ ਵਿੱਚ ਕਾਫੀ ਮਦਦ ਮਿਲ ਰਹੀ ਹੈ। 45 ਘੰਟੇ ਮਗਰੋਂ ਵੀ ਨਹੀਂ ਬੁੱਝੀ ਕੋਲਡ ਸਟੋਰ ਨੂੰ ਲੱਗੀ ਅੱਗ, ਕਰੋੜਾਂ ਰੁਪਏ ਦੇ ਡਰਾਈ ਫਰੂਟ ਹੋਏ ਸੁਆਹਇਸ ਮੌਕੇ ਹਾਜ਼ਰ ਐਸਡੀਐਮ ਅੰਮ੍ਰਿਤਸਰ-2 ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਹਵਾਈ ਫੌਜ ਦੇ ਅਧਿਕਾਰੀਆਂ ਨੂੰ ਵੀ ਮੌਕਾ ਵਿਖਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਜੇਕਰ ਅੱਗ ਕੋਲਡ ਸਟੋਰ ਦੀ ਮਸ਼ੀਨਰੀ ਨੂੰ ਨੁਕਸਾਨ ਕਰਦੀ ਹੈ ਤਾਂ ਉਸ ਨਾਲ ਅਮੋਨੀਆ ਗੈਸ ਦਾ ਰਿਸਾਵ ਹੋ ਸਕਦਾ ਹੈ। ਉਨ੍ਹਾਂ ਨੇੜਲੇ ਇਲਾਕੇ ਦੇ ਲੋਕਾਂ ਨੂੰ ਹਦਾਇਤ ਕੀਤੀ ਕਿ ਜੇਕਰ ਅਮੋਨੀਆ ਦੇ ਰਿਸਾਅ ਨਾਲ ਹਵਾ 'ਚ ਗੈਸ ਫੈਲਦੀ ਹੈ ਤਾਂ ਉਹ ਅੱਖਾਂ, ਨੱਕ ਆਦਿ ਉਤੇ ਸਾੜ ਮਹਿਸੂਸ ਕਰਨ ਦੇ ਲੱਛਣ ਨੂੰ ਸਮਝਦੇ ਹੋਏ ਤੁਰੰਤ ਆਪਣਾ ਮੂੰਹ, ਅੱਖਾਂ ਗਿੱਲੇ ਕੱਪੜੇ ਨਾਲ ਢੱਕ ਲੈਣ, ਕਿਉਂਕਿ ਅਮੋਨੀਆ ਗੈਸ ਪਾਣੀ ਦੀ ਛੂਹ ਨਾਲ ਤਰਲ ਪਦਾਰਥ 'ਚ ਬਦਲ ਜਾਂਦੀ ਹੈ, ਜੋ ਕਿ ਨੁਕਸਾਨਦੇਹ ਨਹੀਂ ਰਹਿੰਦੀ। -PTC News ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲਾ: ਸਚਿਨ ਥਾਪਨ ਅਜ਼ਰਬਾਈਜਾਨ 'ਚ ਗ੍ਰਿਫਤਾਰ, ਅਨਮੋਲ ਬਿਸ਼ਨੋਈ ਨੂੰ ਕੀਤਾ ਟਰੇਸ


Top News view more...

Latest News view more...

PTC NETWORK