ਧਰਮਿੰਦਰ ਦੇ ਘਰ ਆਈ ਨੰਨ੍ਹੀ ਖੁਸ਼ੀ, ਬਣੇ ਨਾਨਾ!
ਹੇਮਾ ਮਾਲਿਨੀ ਅਤੇ ਧਰਮਿੰਦਰ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ ਕਿਉਂਕਿ ਉਹਨਾਂ ਦੀ ਧੀ ਈਸ਼ਾ ਦਿਓਲ Esha deol ਨੇ ਖਾਰ, ਹਿੰਦੂਜਾ ਹਸਪਤਾਲ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਹੈ।
ਧਰਮਿੰਦਰ ਅਤੇ ਹੇਮਾ ਮਾਲਿਨੀ ਨਾਨਾ-ਨਾਨੀ ਬਣ ਚੁੱਕੇ ਹਨ ਅਤੇ ਉਹ ਇਸ ਖੁਸ਼ੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿਵੇਂ ਈਸ਼ਾ ਨੇ ਹਸਪਤਾਲਤੋਂ ਘਰ ਜਾਣ ਲੱਗਿਆਂ ਆਪਣੇ ਪਤੀ ਅਤੇ ਨਵੀਂ ਮਹਿਮਾਨ ਸਮੇਤ ਆਪਣੇ ਫੈਨਜ਼ ਲਈ ਫੋਟੋਆਂ ਖਿਚਵਾਈਆਂ ਅਤੇ ਉਹਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਉਹਨਾਂ ਦਾ ਪੂਰਾ ਪਰਿਵਾਰ ਹਸਪਤਾਲ ਵਿੱਚ ਮੌਜੂਦ ਸੀ।
ਦੱਸਣਯੋਗ ਹੈ ਕਿ ਹੇਮਾ ਮਾਲਿਨੀ ਦੀਆਂ ਗਰਭਵਤੀ ਈਸ਼ਾ ਨਾਲ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੋeਰਲ ਹੋਈਆਂ ਸਨ।
ਇਸ ਮਫਕੇ ਧਰਮਿੰਦਰ ਅਤੇ ਹੇਮਾ ਦੀ ਖੁਸ਼ੀ ਵੀ ਕਿਸੇ ਤੋਂ ਲੁਕਾਇਆਂ ਨਹੀਂ ਲੁਕ ਰਹੀ ਹੈ, ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮੂਲ ਨਾਲੋਂ ਵਿਆਜ ਕਿਤੇ ਜ਼ਿਆਦਾ ਪਿਆਰਾ ਹੁੰਦਾ ਹੈ।
—PTC News