ਜਾਪਾਨ ’ਚ ਕੋਰੋਨਾ ਦੀ ਚੌਥੀ ਲਹਿਰ ਮਚਾ ਸਕਦੀ ਹੈ ਕਹਿਰ, ਮਾਹਰਾਂ ਦੀ ਚਿਤਾਵਨੀ
ਟੋਕਿਓ: ਕੋਰੋਨਾ ਮਹਾਮਾਰੀ ਦੀ ਚੌਥੀ ਲਹਿਰ ਜਾਪਾਨ ’ਚ ਕਹਿਰ ਮਚਾ ਸਕਦੀ ਹੈ। ਦੇਸ਼ ’ਚ ਜੁਲਾਈ ਦੇ ਆਖਿਰ ਤਕ ਸਾਰੇ ਬਜ਼ੁਰਗਾਂ ਦਾ ਕੋਰੋਨਾ ਟੀਕਾਕਰਨ ਹੋਣ ਦੇ ਬਾਵਜੂਦ ਇਹ ਹਾਲਤ ਬਣੇਗੀ। ਜਾਪਾਨ ਦੇ ਇਕ ਮਹਾਮਾਰੀ ਵਿਗਿਆਨੀ ਦੀ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਪਾਨ ’ਚ ਜਲਦ ਹੀ ਐਮਰਜੈਂਸੀ ਦੀ ਹਾਲਤ ਬਣ ਜਾਵੇਗੀ। ਕਿਓਟੋ ਯੂਨੀਵਰਸਿਟੀ ਦੇ ਪ੍ਰੋਫੈਸਰ ਹਿਰੋਸ਼ੀ ਨਿਸ਼ੀਓਰਾ ਨੇ ਸਿਹਤ, ਕਿਰਤ ਤੇ ਕਲਿਆਣ ਮੰਤਰਾਲੇ ਦੇ ਸਲਾਹਕਾਰ ਮੰਤਰਾਲਾ ਦੇ ਸਲਾਹਕਾਰ ਬੋਰਡ ਨੂੰ ਇਹ ਵਿਸ਼ਲੇਸ਼ਣ ਰਿਪੋਰਟ ਸੌਂਪੀ ਹੈ। ਪੜੋ ਹੋਰ ਖਬਰਾਂ: ਪੰਜਾਬ ‘ਚ ਅਕਾਲੀ-ਬਸਪਾ ਗਠਜੋੜ ‘ਤੇ ਮਾਇਆਵਤੀ ਨੇ ਲੋਕਾਂ ਨੂੰ ਦਿੱਤੀ ਵਧਾਈ ਇਸ ’ਚ ਕਿਹਾ ਗਿਆ ਹੈ ਕਿ ਦੇਸ਼ ਦੇ ਓਸਾਕਾ ਸੂਬੇ ’ਚ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ। ਇਹ ਸੂਬਾ ਚੌਥੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਇਥੇ ਕੋਰੋਨਾ ਦੇ ਮੁਕਾਬਲੇ ਲਈ ਸਿਹਤ ਸਹਲੂਤਾਂ ਦੀ ਕਮੀ ਹੈ। ਹਸਪਤਾਲਾਂ ’ਚ ਬਿਸਤਰ ਵੀ ਪੂਰੀ ਮਾਤਰਾ ’ਚ ਨਹੀਂ ਹਨ। ਇਸੇ ਤਰ੍ਹਾਂ ਦੀ ਹਾਲਤ ਦੇਸ਼ ਦੇ ਹੋਰ ਹਿੱਸਿਆਂ ’ਚ ਵੀ ਬਣ ਰਹੀ ਹੈ। ਦੇਸ਼ ’ਚ 20 ਜੂਨ ਨੂੰ ਮੌਜੂਦਾ ਐਮਰਜੈਂਸੀ ਹਟਾਈ ਜਾ ਰਹੀ ਹੈ। ਅਜਿਹੀ ਹਾਲਤ ’ਚ ਦੇਸ਼ ਭਰ ਨੂੰ ਕੋਰੋਨਾ ਦੀ ਚੌਥੀ ਐਮਰਜੈਂਸੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੜੋ ਹੋਰ ਖਬਰਾਂ: PTC ਦੇ ਲੋਗੋ ਹੇਠ ਵਾਇਰਲ ਕੀਤੀ ਇਹ ਖਬਰ ਹੈ Fake ਪ੍ਰੋ. ਨਿਸ਼ੀਓਰਾ ਨੇ ਕਿਹਾ ਕਿ ਸਿਰਫ ਗੰਭੀਰ ਕੋਰੋਨਾ ਮਾਮਲਿਆਂ ’ਤੇ ਧਿਆਨ ਕੇਂਦ੍ਰਿਤ ਕੀਤਾ ਤਾਂ ਵਾਇਰਸ ਦਾ ਪੱਧਰ ਵਧ ਜਾਵੇਗਾ। ਦੂਜੇ ਪਾਸੇ ਜਾਪਾਨ ਦੇ ਕੁਝ ਨੇਤਾਵਾਂ ਨੇ ਓਲੰਪਿਕ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਓਲੰਪਿਕ ਕਾਰਨ ਦੇਸ਼ ’ਚ ਕੋਰੋਨਾ ਤੇਜ਼ੀ ਨਾਲ ਫੈਲ ਸਕਦਾ ਹੈ। ਪੜੋ ਹੋਰ ਖਬਰਾਂ: ਕੋਰੋਨਾ ਨਿਯਮਾਂ ਉੱਤੇ ਸਖਤ ਦਿੱਲੀ ਸਰਕਾਰ, 1200 ਲੋਕਾਂ ‘ਤੇ ਲਾਇਆ ਜੁਰਮਾਨਾ -PTC News