ਜੇਕਰ ਤੁਸੀਂ PF ਅਕਾਊਂਟ ਨੂੰ ਬੰਦ ਹੋਣ ਤੋਂ ਬਚਾਉਣਾ ਹੈ ਤਾਂ ਤੁਰੰਤ ਨਿਪਟਾ ਲਓ ਇਹ ਕੰਮ
ਨਵੀਂ ਦਿੱਲੀ : ਯੂਨੀਵਰਸਲ ਖਾਤਾ ਨੰਬਰ (UAN) ਨੂੰ ਆਧਾਰ ਨੰਬਰ ਨਾਲ ਲਿੰਕ ਕਰਨ ਦੀ ਆਖਰੀ ਮਿਤੀ 30 ਨਵੰਬਰ 2021 ਤੱਕ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਵੀ UAN ਨੂੰ ਆਧਾਰ ਨੰਬਰ ਨਾਲ ਲਿੰਕ ਕਰਨ ਦੀਆਂ ਪਰੇਸ਼ਾਨੀਆਂ ਤੋਂ ਬਚਾਉਣ ਲਈ ਇੱਕ ਅਧਿਕਾਰੀ ਦੀ ਨਿਯੁਕਤੀ ਕੀਤੀ ਹੈ। ਈਪੀਐਫਓ ਨੇ ਕਿਹਾ ਹੈ ਕਿ ਉਸ ਨੇ ਯੂਏਐਨ ਨੂੰ ਆਧਾਰ ਨਾਲ ਲਿੰਕ ਕਰਨ ਵਿੱਚ ਮਦਦ ਲਈ ਡਿਪਟੀ ਡਾਇਰੈਕਟਰ ਹਰਸ਼ ਕੌਸ਼ਿਕ ਨੂੰ ਨਿਯੁਕਤ ਕੀਤਾ ਹੈ।
[caption id="attachment_553291" align="aligncenter" width="259"] ਜੇਕਰ ਤੁਸੀਂ PF ਅਕਾਊਂਟ ਨੂੰ ਬੰਦ ਹੋਣ ਤੋਂ ਬਚਾਉਣਾ ਹੈ ਤਾਂ ਤੁਰੰਤ ਨਿਪਟਾ ਲਓ ਇਹ ਕੰਮ[/caption]
ਪੀਐਫ ਕਮਿਸ਼ਨਰ ਸਨਤ ਕੁਮਾਰ ਦੇ ਅਨੁਸਾਰ ecr.help@epfindia.gov.in 'ਤੇ ਡਿਪਟੀ ਡਾਇਰੈਕਟਰ ਹਰਸ਼ ਕੌਸ਼ਿਕ ਨਾਲ ਸੰਪਰਕ ਕਰਕੇ ਸਹਾਇਤਾ ਲਈ ਜਾ ਸਕਦੀ ਹੈ। ਲਿੰਕਿੰਗ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਹੱਲ ਕਰਨ 'ਚ ਮਦਦ ਕਰੇਗਾ। ਜੇਕਰ ਕਿਸੇ ਕਰਮਚਾਰੀ ਨੂੰ ਕੋਈ ਤਕਨੀਕੀ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਇਸ ਪਤੇ 'ਤੇ ਸੰਪਰਕ ਕਰੇ।
[caption id="attachment_553289" align="aligncenter" width="300"]
ਜੇਕਰ ਤੁਸੀਂ PF ਅਕਾਊਂਟ ਨੂੰ ਬੰਦ ਹੋਣ ਤੋਂ ਬਚਾਉਣਾ ਹੈ ਤਾਂ ਤੁਰੰਤ ਨਿਪਟਾ ਲਓ ਇਹ ਕੰਮ[/caption]
ਤੁਹਾਨੂੰ ਦੱਸ ਦੇਈਏ ਕਿ ਜੇਕਰ ਇਹ ਕੰਮ 30 ਨਵੰਬਰ 2021 ਦੀ ਰਾਤ ਤੱਕ ਨਾ ਕੀਤਾ ਗਿਆ ਤਾਂ EPFO ਗਾਹਕਾਂ ਨੂੰ ਵੱਡਾ ਨੁਕਸਾਨ ਹੋਵੇਗਾ। ਤਨਖਾਹਦਾਰ ਕਰਮਚਾਰੀ ਨਾ ਤਾਂ ਪੀ.ਐੱਫ ਦੇ ਪੈਸੇ ਜਮ੍ਹਾ ਕਰ ਸਕਣਗੇ ਅਤੇ ਨਾ ਹੀ ਪੀਐੱਫ ਖਾਤੇ ਤੋਂ ਪੈਸੇ ਕਢਵਾ ਸਕਣਗੇ।
[caption id="attachment_553292" align="aligncenter" width="300"]
ਜੇਕਰ ਤੁਸੀਂ PF ਅਕਾਊਂਟ ਨੂੰ ਬੰਦ ਹੋਣ ਤੋਂ ਬਚਾਉਣਾ ਹੈ ਤਾਂ ਤੁਰੰਤ ਨਿਪਟਾ ਲਓ ਇਹ ਕੰਮ[/caption]
EPFO ਸਬਸਕ੍ਰਾਈਬਰਸ ਨੂੰ ਐਕਟਿਵ ਰੱਖਣ ਲਈ ਆਪਣੇ PF ਖਾਤੇ ਨਾਲ ਆਧਾਰ ਲਿੰਕ ਕਰਨਾ ਚਾਹੀਦਾ ਹੈ। PF ਖਾਤੇ 'ਤੇ ਉਪਲਬਧ ਬੀਮਾ ਕਵਰ ਲਈ ਆਧਾਰ-UAN ਲਿੰਕ ਕਰਨਾ ਜ਼ਰੂਰੀ ਹੈ। ਜੇਕਰ ਤੁਹਾਡਾ ਖਾਤਾ ਆਧਾਰ ਨਾਲ ਲਿੰਕ ਨਹੀਂ ਹੈ ਤਾਂ ਕਰਮਚਾਰੀ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ (EDLI) ਦੇ ਤਹਿਤ ਕਰਮਚਾਰੀ ਦੇ 7 ਲੱਖ ਰੁਪਏ ਦੇ ਜੀਵਨ ਬੀਮੇ ਦੀ ਰਕਮ ਜਮ੍ਹਾ ਨਹੀਂ ਕੀਤੀ ਜਾ ਸਕੇਗੀ। ਇਸ ਨਾਲ ਕਰਮਚਾਰੀ ਬੀਮਾ ਕਵਰ ਤੋਂ ਬਾਹਰ ਹੋ ਜਾਵੇਗਾ।
ਉਮੰਗ ਐਪ ਨਾਲ ਕਿਵੇਂ ਲਿੰਕ ਕਰੀਏ?
Google Play Store ਜਾਂ Apple iOS ਰਾਹੀਂ UMANG ਐਪ ਨੂੰ ਡਾਊਨਲੋਡ ਕਰੋ।
EPFO ਲਿੰਕ 'ਤੇ ਕਲਿੱਕ ਕਰੋ।
'EKYC ਸੇਵਾਵਾਂ' 'ਤੇ ਟੈਪ ਕਰੋ।
'ਆਧਾਰ ਸੀਡਿੰਗ' ਵਿਕਲਪ ਦੀ ਚੋਣ ਕਰੋ ਅਤੇ ਆਪਣਾ UAN ਤਿਆਰ ਰੱਖੋ।
UAN ਨੰਬਰ ਦਰਜ ਕਰੋ ਅਤੇ OTP ਤੁਹਾਡੇ ਫ਼ੋਨ ਨੰਬਰ 'ਤੇ ਭੇਜਿਆ ਜਾਵੇਗਾ।
ਤੁਸੀਂ ਸਾਰੇ ਵੇਰਵੇ ਦਰਜ ਕਰੋ।
ਤੁਹਾਡਾ ਆਧਾਰ ਤੁਹਾਡੇ UAN ਨੰਬਰ ਨਾਲ ਲਿੰਕ ਹੋ ਜਾਵੇਗਾ।
EPFO ਦੀ ਵੈੱਬਸਾਈਟ ਨਾਲ ਲਿੰਕ ਕਰੋ
ਸਭ ਤੋਂ ਪਹਿਲਾਂ EPFO ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਇਸਦੇ ਲਈ https://unifiedportal-mem.epfindia.gov.in/memberinterface/ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਆਪਣਾ UAN ਅਤੇ ਪਾਸਵਰਡ ਪਾ ਕੇ ਲੌਗਇਨ ਕਰੋ।
ਫਿਰ ਮੈਨੇਜ ਸੈਕਸ਼ਨ ਵਿੱਚ ਕੇਵਾਈਸੀ ਵਿਕਲਪ 'ਤੇ ਕਲਿੱਕ ਕਰੋ।
ਹੁਣ ਆਧਾਰ ਨੂੰ EPF ਖਾਤੇ ਨਾਲ ਲਿੰਕ ਕਰਨ ਲਈ ਕਈ ਦਸਤਾਵੇਜ਼ ਨਜ਼ਰ ਆਉਣਗੇ।
-PTCNews