Thu, Apr 10, 2025
Whatsapp

ਇੱਕ ਓਵਰ 'ਚ 6 ਛੱਕੇ ਖਾਣ ਵਾਲੇ ਇੰਗਲੈਂਡ ਦੇ ਇਸ ਖਿਡਾਰੀ ਦਾ ਹੋਇਆ ਦੇਹਾਂਤ

Reported by:  PTC News Desk  Edited by:  Jashan A -- August 01st 2019 05:55 PM
ਇੱਕ ਓਵਰ 'ਚ 6 ਛੱਕੇ ਖਾਣ ਵਾਲੇ ਇੰਗਲੈਂਡ ਦੇ ਇਸ ਖਿਡਾਰੀ ਦਾ ਹੋਇਆ ਦੇਹਾਂਤ

ਇੱਕ ਓਵਰ 'ਚ 6 ਛੱਕੇ ਖਾਣ ਵਾਲੇ ਇੰਗਲੈਂਡ ਦੇ ਇਸ ਖਿਡਾਰੀ ਦਾ ਹੋਇਆ ਦੇਹਾਂਤ

ਇੱਕ ਓਵਰ 'ਚ 6 ਛੱਕੇ ਖਾਣ ਵਾਲੇ ਇੰਗਲੈਂਡ ਦੇ ਇਸ ਖਿਡਾਰੀ ਦਾ ਹੋਇਆ ਦੇਹਾਂਤ,ਨਵੀਂ ਦਿੱਲੀ : ਕ੍ਰਿਕਟ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਚੁੱਕੇ ਇੰਗਲੈਂਡ ਦੇ ਗੇਂਦਬਾਜ਼ ਮੈਲਕਮ ਨੈਸ਼ ਦਾ 74 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਉਹ ਮੰਗਲਵਾਰ ਰਾਤ ਲਾਰਡਸ ਵਿਚ ਡਿਨਰ 'ਤੇ ਗਏ ਸੀ ਜਿੱਥੇ ਉਹ ਡਿੱਗ ਗਏ ਸੀ। ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਜਿਥੇ ਉਸ ਦੀ ਰਾਤ ਨੂੰ ਮੌਤ ਹੋ ਗਈ।ਨੈਸ਼ ਨੂੰ ਉਸ ਪ੍ਰਦਰਸ਼ਨ ਲਈ ਯਾਦ ਕੀਤਾ ਜਾਂਦਾ ਹੈ, ਜਿਸ ਨੂੰ ਕੋਈ ਵੀ ਗੇਂਦਬਾਜ਼ ਯਾਦ ਨਹੀਂ ਰੱਖਣਾ ਚਾਹੇਗਾ। ਹੋਰ ਪੜ੍ਹੋ:6 ਧੀਆਂ ਦੇ ਪਿਓ ਦਾ ਸ਼ਰਮਨਾਕ ਕਾਰਾ, ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ ਮੈਲਕਮ ਨੈਸ਼ ਉਹ ਗੇਂਦਬਾਜ਼ ਹਨ, ਜਿਸ ਨੂੰ 1968 'ਚ ਵੈਸਟਇੰਡੀਜ਼ ਦੇ ਖਿਡਾਰੀ ਗੈਰੀ ਸੋਬਰਸ ਨੇ ਉਸਦੀਆਂ 6 ਗੇਂਦਾਂ 'ਤੇ 6 ਛੱਕੇ ਲਗਾਏ ਸਨ। ਹਾਲਾਂਕਿ ਨੈਸ਼ (1966 ਤੋਂ 1983) ਨੇ 17 ਸਾਲ ਦੇ ਆਪਣੇ ਫਰਸਟ ਕਲਾਸ ਕ੍ਰਿਕਟਰ ਕਰੀਅਰ ਵਿਚ 336 ਮੈਚਾਂ ਵਿਚ 25.87 ਦੀ ਔਸਤ ਨਾਲ 993 ਵਿਕਟਾਂ ਲਈਆਂ ਅਤੇ 7129 ਦੌੜਾਂ ਵੀ ਬਣਾਈਆਂ। ਉਸਨੇ 148 ਕੈਚ ਵੀ ਕੀਤੇ। ਉੱਥੇ ਹੀ ਨੈਸ਼ ਨੇ 271 ਲਿਸਟ ਏ ਮੈਚਾਂ ਵਿਚ 21.27 ਦੀ ਔਸਤ ਨਾਲ 324 ਵਿਕਟਾਂ ਹਾਸਲ ਕੀਤੀਆਂ। -PTC News


Top News view more...

Latest News view more...

PTC NETWORK