ਇਮੈਨੁਅਲ ਮੈਕਰੋਂ ਦੂਜੀ ਵਾਰ ਫਰਾਂਸ ਦੇ ਰਾਸ਼ਟਰਪਤੀ ਬਣੇ
ਪੈਰਿਸ : ਫਰਾਂਸ 'ਚ ਰਾਸ਼ਟਰਪਤੀ ਦੇ ਅਹੁਦੇ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ । ਮੁੱਢਲੇ ਰੁਝਾਨਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਮੌਜੂਦਾ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਦੂਜੇ ਗੇੜ ਵਿਚ ਵੀ ਲੀਡ ਬਣਾ ਲਈ ਹੈ ਤੇ ਉਨ੍ਹਾਂ ਦਾ ਰਾਸ਼ਟਰਪਤੀ ਬਣਨਾ ਤੈਅ ਹੈ। ਦੱਸਣਾ ਬਣਦਾ ਹੈ ਕਿ ਪਹਿਲੇ ਗੇੜ ਵਿਚ ਮੈਕਰੋਂ ਨੇ ਲੀਡ ਹਾਸਲ ਕੀਤੀ ਸੀ। ਇਹ ਚੋਣ ਦੋ ਪੜਾਅ ਵਿਚ ਹੋਈ। ਪਹਿਲਾ ਪੜਾਅ 10 ਅਪਰੈਲ ਨੂੰ ਮੁਕੰਮਲ ਹੋਇਆ। ਦੂਜੇ ਤੇ ਆਖਰੀ ਗੇੜ ਦੀ ਵੋਟਿੰਗ ਤੋਂ ਬਾਅਦ 25 ਅਪਰੈਲ ਨੂੰ ਨਤੀਜੇ ਦਾ ਐਲਾਨ ਹੋਇਆ। ਇਸ ਤੋਂ ਬਾਅਦ 13 ਮਈ ਨੂੰ ਰਾਸ਼ਟਰਪਤੀ ਨੂੰ ਸਹੁੰ ਚੁਕਾਈ ਜਾਵੇਗੀ। ਇਸ ਵੇਲੇ ਇਮੈਨੁਅਲ ਮੈਕਰੋਂ ਰਾਸ਼ਟਰਪਤੀ ਹਨ। ਉਨ੍ਹਾਂ ਦਾ ਮੁੱਖ ਮੁਕਾਬਲਾ ਮੈਕਰੋਂ ਤੇ ਨੈਸ਼ਨਲ ਰੈਲੀ ਪਾਰਟੀ ਦੀ ਆਗੂ ਮਰਿਨ ਲੇ ਪੇਨ ਦਰਮਿਆਨ ਹੈ। ਪਹਿਲੇ ਪੜਾਅ ਵਿਚ ਮੈਕਰੋਂ 27.85 ਫੀਸਦੀ ਵੋਟਾਂ ਨਾਲ ਅੱਗੇ ਸਨ, ਦੂਜੇ ਪਾਸੇ ਪੇਨ 23.15 ਫੀਸਦੀ ਵੋਟਾਂ ਨਾਲ ਦੂਜੇ ਥਾਂ ’ਤੇ ਹੈ। ਇਮੈਨੁਅਲ ਮੈਕਰੋਂ ਲਗਾਤਾਰ ਦੂਜੀ ਵਾਰ ਫਰਾਂਸ ਦੇ ਰਾਸ਼ਟਰਪਤੀ ਬਣੇ ਹਨ। ਇਮੈਨੁਅਲ ਮੈਕਰੋਨ ਨੇ ਆਪਣੀ ਵਿਰੋਧੀ ਮਰੀਨ ਲੇ ਪੇਨ ਨੂੰ ਹਰਾਇਆ। ਮੈਕਰੋਨ 20 ਸਾਲਾਂ ਵਿੱਚ ਮੁੜ ਚੋਣ ਜਿੱਤਣ ਵਾਲੇ ਪਹਿਲੇ ਫਰਾਂਸੀਸੀ ਰਾਸ਼ਟਰਪਤੀ ਹਨ। ਮੈਕਰੋਂ ਤੋਂ ਪਹਿਲਾਂ ਸਿਰਫ ਦੋ ਫਰਾਂਸੀਸੀ ਰਾਸ਼ਟਰਪਤੀਆਂ ਨੇ ਦੂਜਾ ਕਾਰਜਕਾਲ ਸੁਰੱਖਿਅਤ ਕੀਤਾ ਸੀ। ਚੋਣ ਜਿੱਤਣ ਤੋਂ ਬਾਅਦ ਮੈਕਰੋਂ ਨੇ ਕਿਹਾ ਕਿ ਕਿਸੇ ਨੂੰ ਵੀ ਸੜਕ ਦੇ ਕਿਨਾਰੇ ਨਹੀਂ ਛੱਡਿਆ ਜਾਵੇਗਾ। ਸਾਡੇ ਕੋਲ ਕਰਨ ਲਈ ਬਹੁਤ ਕੁਝ ਹੈ ਅਤੇ ਯੂਕਰੇਨ ਵਿੱਚ ਯੁੱਧ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਦੁਖਦਾਈ ਸਮੇਂ ਵਿੱਚੋਂ ਲੰਘ ਰਹੇ ਹਾਂ ਜਿੱਥੇ ਫਰਾਂਸ ਨੂੰ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ। ਦੁਨੀਆ ਭਰ ਦੇ ਨੇਤਾ ਲਗਾਤਾਰ ਦੂਜੀ ਵਾਰ ਫਰਾਂਸ ਦੇ ਰਾਸ਼ਟਰਪਤੀ ਚੋਣ ਜਿੱਤਣ ਲਈ ਇਮੈਨੁਅਲ ਮੈਕਰੋਂ ਨੂੰ ਵਧਾਈ ਦੇ ਰਹੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਟਵੀਟ ਕਰਕੇ ਇਮੈਨੁਅਲ ਮੈਕਰੋਨ ਨੂੰ ਵਧਾਈ ਦਿੱਤੀ ਹੈ। ਬੋਰਿਸ ਜਾਨਸਨ ਨੇ ਆਪਣੇ ਟਵੀਟ 'ਚ ਲਿਖਿਆ, 'ਫਰਾਂਸ ਦੇ ਰਾਸ਼ਟਰਪਤੀ ਦੇ ਰੂਪ 'ਚ ਤੁਹਾਨੂੰ ਦੁਬਾਰਾ ਚੁਣੇ ਜਾਣ 'ਤੇ ਵਧਾਈ। ਫਰਾਂਸ ਸਾਡੇ ਸਭ ਤੋਂ ਨਜ਼ਦੀਕੀ ਅਤੇ ਸਭ ਤੋਂ ਮਹੱਤਵਪੂਰਨ ਸਹਿਯੋਗੀਆਂ ਵਿੱਚੋਂ ਇੱਕ ਹੈ। ਮੈਂ ਉਨ੍ਹਾਂ ਮੁੱਦਿਆਂ 'ਤੇ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ ਜੋ ਸਾਡੇ ਦੇਸ਼ਾਂ ਅਤੇ ਦੁਨੀਆ ਦੋਵਾਂ ਲਈ ਸਭ ਤੋਂ ਮਹੱਤਵਪੂਰਨ ਹਨ। ਇਹ ਵੀ ਪੜ੍ਹੋ : ਕਿਸਾਨਾਂ 'ਤੇ ਮਹਿੰਗਾਈ ਦੀ ਮਾਰ, ਡੀਏਪੀ ਪ੍ਰਤੀ ਗੱਟਾ 150 ਰੁਪਏ ਹੋਈ ਮਹਿੰਗੀ