ਪਟਿਆਲਾ ਦੇ ਮਹਾਰਾਜਾ ਦਾ ਚੋਰੀ ਹੋਇਆ ਹਾਰ ਪਾਏ ਨਜ਼ਰ ਆਈ Emma Chamberlain, ਲੋਕਾਂ ਨੇ ਸੁਣਾਈਆਂ ਖਰੀਆਂ ਖਰੀਆਂ
ਪਟਿਆਲਾ: ਮੇਟ ਗਾਲਾ ਸੈਲੇਬਸ ਦੇ ਫੈਸ਼ਨ ਸੈਂਸ ਕਾਰਨ ਹਰ ਸਾਲ ਸੁਰਖੀਆਂ 'ਚ ਰਹਿੰਦਾ ਹੈ। Met Gala 2022 'ਚ ਐਮਾ ਚੈਂਬਰਲੇਨ (Emma Chamberlain) ਨੇ ਪਟਿਆਲਾ ਦੇ ਮਹਾਰਾਜਾ ਦਾ ਹਾਰ ਪਾਇਆ ਹੋਇਆ ਸੀ। ਕਿਮ ਕਾਰਦਾਸ਼ੀਅਨ ਨੂੰ 2022 ਦੇ ਮੇਟ ਗਾਲਾ ਈਵੈਂਟ ਵਿੱਚ ਸਭ ਤੋਂ ਵੱਧ ਚਰਚਾ ਮਿਲੀ, ਉਸ ਦੀ ਤਬਦੀਲੀ ਨੇ ਉੱਥੇ ਮੌਜੂਦ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਪਰ ਇਸ ਸਭ ਦੇ ਵਿਚਕਾਰ, ਪ੍ਰਸਿੱਧ ਇੰਟਰਨੈਟ ਸਨਸਨੀ ਐਮਾ ਚੈਂਬਰਲੇਨ ਨੇ ਵੀ ਮੇਟ ਗਾਲਾ 2022 ਵਿੱਚ ਆਪਣੇ ਲੁੱਕ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਐਮਾ (Emma Chamberlain) ਮੇਟ ਗਾਲਾ 'ਚ ਇਤਿਹਾਸਕ ਨੈਕਪੀਸ ਪਹਿਨ ਕੇ ਪਹੁੰਚੀ ਸੀ, ਜੋ ਹੁਣ ਸੁਰਖੀਆਂ 'ਚ ਆ ਗਈ ਹੈ।
ਪਹਿਰਾਵੇ ਤੋਂ ਵੱਧ, ਐਮਾ ਦੀ ਗਰਦਨ ਦੀ ਨੈਕਪੀਸ ਖ਼ਬਰਾਂ ਵਿੱਚ ਸੀ, ਜਿਸ ਵਿੱਚ ਭਾਰਤ ਤੋਂ ਚੋਰੀ ਕੀਤਾ ਗਿਆ ਦੁਨੀਆ ਦਾ ਸੱਤਵਾਂ ਸਭ ਤੋਂ ਵੱਡਾ ਹੀਰਾ ਜੜਿਆ ਹੋਇਆ ਸੀ। ਇਹ ਹੀਰਾ 234 ਕੈਰੇਟ ਦਾ ਡੀ ਬੀਅਰ ਹੀਰਾ ਸੀ। ਇਹ ਹੀਰਾ ਪਟਿਆਲਾ ਦੇ ਰਾਜਾ ਭੁਪਿੰਦਰ ਸਿੰਘ ਦਾ ਦੱਸਿਆ ਜਾ ਰਿਹਾ ਹੈ। ਹੁਣ ਐਮਾ ਦੇ ਗਲੇ 'ਚ ਇਸ ਹਾਰ ਨੂੰ ਦੇਖ ਕੇ ਇਸ ਨੂੰ ਭਾਰਤ ਵਾਪਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਪ੍ਰਸਿੱਧ ਇੰਟਰਨੈੱਟ ਸਨਸਨੀ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਫੁੱਲ ਸਲੀਵ ਕ੍ਰੌਪ ਟਾਪ ਅਤੇ ਸਫੇਦ ਸਕਰਟ 'ਚ ਕਾਫੀ ਸਟਾਈਲਿਸ਼ ਲੱਗ ਰਹੀ ਸੀ। ਉਸਨੇ ਆਪਣੇ ਗਹਿਣਿਆਂ ਵਿੱਚ ਇੱਕ ਹੀਰੇ ਨਾਲ ਜੜੀ ਹੋਈ ਟਾਇਰਾ ਵੀ ਜੋੜੀ ਪਰ ਉਸਦੀ ਸ਼ਾਨਦਾਰ ਚੋਕਰਪੀਸ ਨੇ ਸਭ ਤੋਂ ਵੱਧ ਧਿਆਨ ਖਿੱਚਿਆ।
ਇਹ ਵੀ ਪੜ੍ਹੋ: ਮੋਹਾਲੀ 'ਚ ਧਮਾਕੇ ਤੋਂ ਬਾਅਦ ਕੇਂਦਰੀ ਖੁਫੀਆ ਏਜੰਸੀਆਂ ਅਲਰਟ 'ਤੇ
ਹੁਣ ਇਹ ਹਾਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਲੋਕ ਕਹਿੰਦੇ ਹਨ - ਇਹ ਭਾਰਤੀ ਇਤਿਹਾਸ ਵਿੱਚ ਦਰਜ ਇੱਕ ਚੋਰੀ ਹੋਇਆ ਗਹਿਣਾ ਹੈ, ਸੈਲੇਬਸ ਨੂੰ ਦਿੱਤਾ ਗਿਆ ਕੋਈ ਫੈਂਸੀ ਪੀਸ ਨਹੀਂ ਹੈ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਕੋਲ 2930 ਹੀਰੋ ਦਾ ਬਣਿਆ ਹਾਰ ਦੱਸਿਆ ਜਾਂਦਾ ਹੈ ਜਿਸ ਵਿੱਚ ਦੁਨੀਆ ਦਾ ਸੱਤਵਾਂ ਸਭ ਤੋਂ ਵੱਡਾ ਅਤੇ ਕੀਮਤੀ ਹੀਰਾ ਜੜਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਰਾਜਾ ਭੁਪਿੰਦਰ ਸਿੰਘ 1926 ਵਿੱਚ ਗਹਿਣੇ ਖਰੀਦਣ ਲਈ ਪੈਰਿਸ ਗਏ ਸਨ। ਕੰਪਨੀ ਨੇ ਕਾਰਟੀਅਰ ਨੂੰ ਕੀਮਤੀ ਹੀਰੇ ਅਤੇ ਗਹਿਣਿਆਂ ਨਾਲ ਭਰਿਆ ਇੱਕ ਡੱਬਾ ਭੇਜ ਕੇ ਇੱਕ ਵਿਲੱਖਣ ਹਾਰ ਬਣਾਉਣ ਦਾ ਆਡਰ ਦਿੱਤਾ ਸੀ।
ਕਿਹਾ ਜਾਂਦਾ ਹੈ ਕਿ ਪੈਰਿਸ ਦੀ ਕਾਰਟੀਅਰ ਕੰਪਨੀ ਨੂੰ ਹਾਰ ਨੂੰ ਤਿਆਰ ਕਰਨ ਵਿੱਚ ਤਿੰਨ ਸਾਲ ਲੱਗ ਗਏ। ਇਸ ਹਾਰ ਵਿਚ 2930 ਹੀਰਿਆਂ ਤੋਂ ਇਲਾਵਾ ਗ੍ਰਹਿਆਂ ਦੀ ਦਿਸ਼ਾ ਅਤੇ ਸਥਿਤੀ ਨੂੰ ਠੀਕ ਕਰਨ ਲਈ ਇਸ ਵਿਚ 13 ਹੀਰੇ ਜੜੇ ਹੋਏ ਸਨ, ਜਿਨ੍ਹਾਂ ਵਿਚ ਦੋ 18 ਕੈਰੇਟ ਰੂਬੀ ਵੀ ਸ਼ਾਮਲ ਸਨ। ਇਹ ਹਾਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਚੋਰੀ ਹੋ ਗਿਆ ਸੀ। ਇਸ ਨੂੰ ਵੱਖ-ਵੱਖ ਹਿੱਸਿਆਂ ਵਿੱਚ ਤੋੜ ਕੇ ਵੇਚਿਆ ਗਿਆ।
-PTC News