ਚੋਣ ਕਮਿਸ਼ਨ ਨੇ 'ਆਪ' ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ
ਐੱਸ.ਏ.ਐੱਸ ਨਗਰ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਇੱਕ ਦਿਨ ਪਹਿਲਾਂ ਪੰਜਾਬ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਵਿਰੁੱਧ ਮੋਹਾਲੀ ਦੇ ਐੱਸ.ਐੱਸ.ਪੀ ਨੂੰ ਐੱਫ.ਆਈ.ਆਰ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਹ 'ਆਪ' ਵੱਲੋਂ ਚੋਣ ਕਮਿਸ਼ਨ ਨੂੰ ਠੱਗਣ ਦਾ ਮਾਮਲਾ ਹੈ। ਜਿਸ ਵਿੱਚ 'ਆਪ' ਨੇ ਚੋਣ ਕਮਿਸ਼ਨ ਨੂੰ ਜੂਠੀ ਸਮੱਗਰੀ ਦਾਖ਼ਲ ਕਰਵਾਈ ਅਤੇ ਉਸਦੇ ਉੱਲਟ ਸ਼੍ਰੋਮਣੀ ਅਕਾਲੀ ਦਲ 'ਤੇ ਜੂਠੇ ਨਿਸ਼ਾਨੇ ਸਾਧ ਦਿਆ ਰਿਹਾ। ਇਹ ਵੀ ਪੜ੍ਹੋ: ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕੰਡਕਟਰ ਰੱਖਿਆ ਤੇ ਖ਼ੁਦ ਡਰਾਈਵਰ : ਸੁਖਬੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਨੇ ਕੁੱਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਇੱਕ ਵੀਡੀਓ ਜਾਰੀ ਕੀਤੀ ਸੀ, ਜਿਸ ਵਿੱਚ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਨਦਿਆਂ ਜੂਠੇ ਤੱਥ ਪੇਸ਼ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡਣ ਦੀ ਸਿਫਾਰਿਸ਼ ਕੀਤੀ ਗਈ ਸੀ। ਇਸ ਬਾਰੇ ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਅਕਾਲੀਆਂ ਵਿਰੁੱਧ 'ਆਪ' ਦੇ ਸੋਸ਼ਲ ਮੀਡੀਆ ਪ੍ਰਚਾਰ ਵਿੱਚ ਚੋਣ ਕਮਿਸ਼ਨ ਨੂੰ ਦਿੱਤੀ ਸਮੱਗਰੀ ਦੇ ਉੱਲਟ 'ਆਪ' ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ ਸਾਧ ਰਹੀ ਸੀ। ਜਿਸਤੇ ਚੋਣ ਕਮਿਸ਼ਨ ਨੇ ਨੋਟਿਸ ਲੈਂਦਿਆਂ ਫੌਰੀ ਤੌਰ 'ਤੇ ਜੂਠੇ ਅਤੇ ਫਿਜ਼ੂਲ ਸੋਸ਼ਲ ਮੀਡੀਆ ਪ੍ਰਚਾਰ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਸ 'ਤੇ ਹੁਣ ਅਗਾਊਂ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਪੰਜਾਬ ਦੇ ਐੱਸ.ਏ.ਐੱਸ ਨਗਰ ਵਿਖੇ ਐੱਸ.ਐੱਸ.ਪੀ ਨੂੰ 'ਆਪ' ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਰਾਜ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਸੀ ਕਿ ਆਮ ਆਦਮੀ ਪਾਰਟੀ ਅਕਾਲੀ ਵਰਕਰਾਂ ਨੂੰ ਜੂਠੇ ਅਤੇ ਫਜ਼ੂਲ ਤੱਥ ਪੇਸ਼ ਕਰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਨੂੰਨ ਮੁਤਾਬਕ ਇਹ ਚੋਣ ਕਮਿਸ਼ਨ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਉਲੰਘਣਾ ਸੀ। ਜਿਸਤੇ ਹੁਣ ਪੰਜਾਬ ਚੋਣ ਅਧਿਕਾਰੀ ਨੇ ਪੰਜਾਬ ਪੁਲਿਸ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਵੀ ਪੜ੍ਹੋ: ਮੁਹੰਮਦ ਮੁਸਤਫਾ ਦੀ ਵਾਇਰਲ ਵੀਡੀਓ ‘ਤੇ ਫੋਰੈਂਸਿਕ ਲੈਬ ਨੇ ਲਗਾਈ ਮੋਹਰ ਅਰਸ਼ਦੀਪ ਸਿੰਘ ਕਲੇਰ ਮੁਤਾਬਕ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਇਸ ਵੀਡੀਓ ਸੰਦੇਸ਼ ਜਾਰੀ ਜੂਠੇ ਤੱਥ ਪੇਸ਼ ਕਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ, ਜਿਸ ਲਈ 'ਆਪ' ਚੋਣ ਕਮਿਸ਼ਨ ਵਲੋਂ ਡਿਫਾਲਟਰ ਪਾਈ ਗਈ ਸੀ। ਜਿਸਤੋਂ ਬਾਅਦ 'ਆਪ' ਨੇ ਲਿੱਖਤ ਵਿੱਚ ਚੋਣ ਕਮਿਸ਼ਨ ਤੋਂ ਮਾਫੀ ਮੰਗੀ ਸੀ ਤੇ ਅਕਾਲੀ ਦਲ ਵਿਰੁੱਧ ਅੱਪਣੇ ਜੂਠੇ ਪ੍ਰਚਾਰ ਨੂੰ ਰੋਕ ਦਿੱਤਾ ਸੀ। -PTC News