Thu, Nov 14, 2024
Whatsapp

Election 2022: ਅਮਿਤ ਸ਼ਾਹ ਵਲੋਂ ਪੰਜਾਬ ਦੇ ਲੋਕਾਂ ਨੂੰ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ

Reported by:  PTC News Desk  Edited by:  Manu Gill -- February 20th 2022 09:16 AM -- Updated: February 20th 2022 09:36 AM
Election 2022: ਅਮਿਤ ਸ਼ਾਹ ਵਲੋਂ ਪੰਜਾਬ ਦੇ ਲੋਕਾਂ ਨੂੰ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ

Election 2022: ਅਮਿਤ ਸ਼ਾਹ ਵਲੋਂ ਪੰਜਾਬ ਦੇ ਲੋਕਾਂ ਨੂੰ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ

Punjab Election 2022: ਪੰਜਾਬ 'ਚ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਜਿਸ ਵਿੱਚ ਲੋਕਾਂ ਦੁਆਰਾ ਵੱਧ ਚੜ੍ਹ  ਹਿਸਾ ਲੈ ਰਹੇ ਹਨ। ਇਸਦੇ ਚਲਦਿਆਂ ਹੀ  ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਲੋਕਾਂ ਨੂੰ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ।
ਅਮਿਤ-ਸ਼ਾਹ-ਵਲੋਂ-ਪੰਜਾਬ-ਦੇ-ਲੋਕਾਂ-ਨੂੰ-ਵੋਟ-ਦਾ-ਸਹੀ-ਇਸਤੇਮਾਲ-ਕਰਨ-ਦੀ-ਅਪੀਲ
ਉਨ੍ਹਾਂ ਨੇ ਕਿਹਾ, 'ਪੰਜਾਬ ਦਾ ਸੁਨਹਿਰੀ ਅਤੇ ਗੌਰਵਮਈ ਇਤਿਹਾਸ ਹੈ, ਜਿਸ 'ਤੇ ਹਰ ਭਾਰਤੀ ਨੂੰ ਮਾਣ ਹੈ। ਮੈਂ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੂਬੇ ਨੂੰ ਸੁਰੱਖਿਅਤ ਰੱਖਣ ਅਤੇ ਗੁਰੂਆਂ ਦੀ ਸੱਭਿਆਚਾਰਕ ਵਿਰਾਸਤ ਅਤੇ ਅਮੀਰ ਪਰੰਪਰਾ ਨੂੰ ਅੱਗੇ ਲੈ ਕੇ ਜਾਣ ਅਤੇ ਅਜਿਹੀ ਸਰਕਾਰ ਚੁਣਨ ਲਈ ਵੋਟ ਪਾਉਣ ਜੋ ਪੰਜਾਬ ਅਤੇ ਦੇਸ਼ ਨੂੰ ਇਕਜੁੱਟ ਰੱਖੇ।
ਦੱਸ ਦੇਈਏ ਕਿ ਪੰਜਾਬ 'ਚ ਅੱਜ ਯਾਨੀ 20 ਫਰਵਰੀ ਨੂੰ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਸੂਬੇ 'ਚ ਲੋਕਾਂ 'ਚ ਚੋਣਾਂ ਲੈ ਕੇ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਹੀ ਹੈ, ਇਸਦੇ ਨਾਲ ਹੀ ਵੱਖ ਵੱਖ ਆਗੂਆਂ ਵਲੋਂ ਵੋਟਰਾਂ ਨੂੰ ਅੱਪਣੀ ਵੋਟਾਂ ਦਾ ਸਹੀ ਇਸਤੇਮਾਲ ਕਰਨ ਲਈ ਕਿਹਾ ਹੈ। ਵੱਖ ਵੱਖ ਹਲਕਿਆਂ 'ਚ ਵੱਖ ਵੱਖ ਆਗੂਆਂ ਵਲੋਂ ਵੋਟ ਵੀ ਪਾ ਦਿੱਤੀ ਗਈ ਹੈ।
ਅਮਿਤ ਸ਼ਾਹ ਵਲੋਂ ਪੰਜਾਬ ਦੇ ਲੋਕਾਂ ਨੂੰ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ
-PTC News

Top News view more...

Latest News view more...

PTC NETWORK