ਅਧਿਆਪਕ ਹੁਣ ਸਕੂਲਾਂ ਵਿੱਚ ਨਹੀਂ ਰਹਿਣਗੇ ਸ਼ੋਸ਼ਲ ਮੀਡੀਆ 'ਤੇ online , ਪੜ੍ਹੋ ਵੱਡੀ ਖ਼ਬਰ
ਅਧਿਆਪਕ ਹੁਣ ਸਕੂਲਾਂ ਵਿੱਚ ਨਹੀਂ ਰਹਿਣਗੇ ਸ਼ੋਸ਼ਲ ਮੀਡੀਆ 'ਤੇ online , ਪੜ੍ਹੋ ਵੱਡੀ ਖ਼ਬਰ:ਚੰਡੀਗੜ੍ਹ : ਦੁਨੀਆਂ ਭਰ ਵਿੱਚ ਮੋਬਾਇਲ ਫੋਨ ਵੱਡੀ ਉਮਰ ਦੇ ਲੋਕਾਂ , ਨੌਜਵਾਨਾਂ ਅਤੇ ਬੱਚਿਆਂ ਲਈ ਇੱਕ ਬਹੁਤ ਹੀ ਜ਼ਰੂਰੀ ਹਿੱਸਾ ਬਣ ਗਿਆ ਹੈ,ਜਿਸ ਤੋਂ ਬਿਨਾਂ ਗੁਜਾਰਾ ਮੁਸ਼ਕਿਲ ਹੀ ਮਨਿਆ ਜਾਂਦਾ ਹੈ।ਕੰਮ ਕਾਜ ਹੋਵੇ ਜਾਂ ਆਮ ਘਰੇਲੂ ਜੀਵਨ, ਹਰ ਥਾਂ ਫੋਨ ਦੀ ਲੋੜ ਪੈਂਦੀ ਹੀ ਹੈ।ਇਸੇ ਕਰਕੇ ਦੇਖਿਆ ਜਾਂਦਾ ਹੈ ਕਿ ਹਰ ਕਿਸੇ ਕਿਸੇ ਕੋਲ ਮੋਬਾਇਲ ਹੁੰਦਾ ਹੀ ਹੈ।
[caption id="attachment_289947" align="aligncenter" width="300"] ਅਧਿਆਪਕ ਹੁਣ ਸਕੂਲਾਂ ਵਿੱਚ ਨਹੀਂ ਰਹਿਣਗੇ ਸ਼ੋਸ਼ਲ ਮੀਡੀਆ 'ਤੇ online , ਪੜ੍ਹੋ ਵੱਡੀ ਖ਼ਬਰ[/caption]
ਇਸ ਦੌਰਾਨ ਸਿੱਖਿਆ ਵਿਭਾਗ ਨੇ ਸਕੂਲਾਂ 'ਚ ਅਧਿਆਪਕਾਂ ਨੂੰ ਫੋਨਾਂ ਦੀ ਵਰਤੋਂ ਘੱਟ ਕਰਨ ਦਾ ਆਦੇਸ਼ ਦਿੱਤਾ ਹੈ।ਇਸ ਦੇ ਲਈ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਅਧਿਆਪਕਾਂ ਵਲੋਂ ਮੋਬਾਇਲ ਫ਼ੋਨਾਂ ਦੀ ਬੇਹਿਸਾਬੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਅਧਿਆਪਕ ਕਲਾਸਾਂ ਵਿੱਚ ਮੋਬਾਇਲ 'ਤੇ ਸ਼ੋਸ਼ਲ ਮੀਡੀਆ ਵਿੱਚ ਰੁੱਝੇ ਰਹਿੰਦੇ ਹਨ ।
[caption id="attachment_289946" align="aligncenter" width="300"]
ਅਧਿਆਪਕ ਹੁਣ ਸਕੂਲਾਂ ਵਿੱਚ ਨਹੀਂ ਰਹਿਣਗੇ ਸ਼ੋਸ਼ਲ ਮੀਡੀਆ 'ਤੇ online , ਪੜ੍ਹੋ ਵੱਡੀ ਖ਼ਬਰ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੌਦਾ ਸਾਧ ਦੇ ਚੇਲੇ ਵੱਲੋਂ ਦਸਮ ਪਾਤਸ਼ਾਹ ਵਿਰੁੱਧ ਮਨਘੜਤ ਬਿਆਨਬਾਜ਼ੀ ਦਾ SGPC ਨੇ ਲਿਆ ਸਖ਼ਤ ਨੋਟਿਸ
ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਜ਼ਿਲ੍ਹਾ ਮੁਖੀਆਂ ਅਤੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।
-PTCNews
ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ