ਸੂਬੇ ਦੇ ਸਕੂਲਾਂ ਵੱਲ ਖੜ੍ਹਾ ਕਰੀਬ ਪੌਣੇ 9 ਕਰੋੜ ਬਿਜਲੀ ਬਿੱਲਾਂ ਦਾ ਬਕਾਇਆ, ਸਿੱਖਿਆ ਵਿਭਾਗ ਨੇ ਬਿੱਲ ਜਮ੍ਹਾਂ ਕਰਾਉਣ ਦੇ ਦਿੱਤੇ ਹੁਕਮ
ਮੋਹਾਲੀ: ਪੰਜਾਬ ਦੇ ਸਕੂਲਾਂ ਵੱਲ ਬਿਜਲੀ ਬਿੱਲਾਂ ਦਾ 8 ਕਰੋੜ 71 ਲੱਖ 91 ਹਜ਼ਰ 828 ਰੁਪਏ ਬਕਾਇਆ ਖੜ੍ਹਾ ਹੈ। ਇਹ ਬਕਾਇਆ 10363 ਕੁਨੈਕਸ਼ਨਾਂ ਦਾ ਖੜ੍ਹਾ ਹੈ। ਇਸ ਬਾਰੇ ਹੁਣ ਸਿੱਖਿਆ ਵਿਭਾਗ ਨੇ ਐਕਸ਼ਨ ਲੈਂਦੇ ਹੋਏ ਸਕੂਲਾਂ ਨੂੰ ਬਕਾਏ ਕਲੀਅਰ ਕਰਨ ਦੇ ਹੁਕਮ ਦਿੱਤੇ ਹਨ। ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸਮੂਹ ਸਕੂਲਾਂ ਨੂੰ ਪੱਤਰ ਜਾਰੀ ਕਰਕੇ ਬਿਜਲੀ ਬਿੱਲਾਂ ਦੇ ਬਕਾਇਆ ਦੀ ਖੜ੍ਹੀ ਰਕਮ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਹਨ। ਬਿਜਲੀ ਵਿਭਾਗ ਵੱਲੋਂ ਸਕੂਲਾਂ ਦੇ ਬਿੱਲਾਂ ਨੂੰ ਲੈ ਕੇ ਕਈ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸਨ। ਹੁਣ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਪੱਤਰ ਜਾਰੀ ਕਰਕੇ ਬਿਜਲੀ ਵਿਭਾਗ ਦਾ ਬਿੱਲਾਂ ਦਾ ਭੁਗਤਾਨ ਕਰਨ ਦਾ ਐਲਾਨ ਕੀਤਾ ਹੈ। ਇਹ ਵੀ ਪੜ੍ਹੋ:ਕੇਂਦਰੀ ਮੰਤਰੀ ਦੇ ਬਿਆਨ 'ਤੇ ਭੜਕੇ ਡਾਕਟਰ, ਕਿਹਾ- ਵਿਦੇਸ਼ ਜਾ ਕੇ ਪੜ੍ਹਨਾ ਵਿਦਿਆਰਥੀਆਂ ਦੀ ਮਜਬੂਰੀ -PTC News