ED ਦੀ ਟੀਮ ਨੇ ਕੋਲਕਾਤਾ 'ਚ ਛੇ ਥਾਵਾਂ 'ਤੇ ਮਾਰਿਆ ਛਾਪਾ, ਇਕ ਕਾਰੋਬਾਰੀ ਕੋਲੋਂ 17 ਕਰੋੜ ਰੁਪਏ ਹੋਏ ਬਰਾਮਦ
Mobile gaming application case: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਨੀਵਾਰ ਨੂੰ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਕੋਲਕਾਤਾ ਸਥਿਤ ਮੋਬਾਈਲ ਗੇਮਿੰਗ ਐਪ ਕੰਪਨੀ ਦੇ ਪ੍ਰਮੋਟਰਾਂ 'ਤੇ ਛਾਪੇਮਾਰੀ ਕਰਕੇ ਲਗਭਗ 17 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ। ਕੇਂਦਰੀ ਜਾਂਚ ਏਜੰਸੀ ਨੇ ਜ਼ਬਤ ਕੀਤੇ ਪੈਸੇ ਦੀ ਤਸਵੀਰ ਵੀ ਜਾਰੀ ਕੀਤੀ ਹੈ। ਇਹ 500 ਰੁਪਏ ਦੇ ਨਾਲ-ਨਾਲ 2,000 ਰੁਪਏ ਅਤੇ 200 ਰੁਪਏ ਦੇ ਨੋਟਾਂ ਦੇ ਬੰਡਲ ਨੂੰ ਇੱਕ ਬਿਸਤਰੇ 'ਤੇ ਇੱਕਠੇ ਰੱਖੇ ਹੋਏ ਦਿਖਾਇਆ ਗਿਆ ਹੈ।
ਏਜੰਸੀ ਨੇ ਪੰਜ ਨੋਟ ਗਿਣਨ ਵਾਲੀਆਂ ਮਸ਼ੀਨਾਂ ਲਗਾਈਆਂ ਹਨ। ਬੈਂਕ ਕਰਮਚਾਰੀ ਵੀ ਕੰਮ ਵਿੱਚ ਲੱਗੇ ਹੋਏ ਸਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਕ ਬਿਆਨ 'ਚ ਕਿਹਾ ਕਿ 'ਈ-ਨਗੇਟਸ' ਨਾਂ ਦੀ ਗੇਮਿੰਗ ਐਪ ਅਤੇ ਇਸ ਦੇ ਪ੍ਰਮੋਟਰ ਦੀ ਪਛਾਣ ਆਮਿਰ ਖਾਨ ਅਤੇ ਹੋਰਾਂ ਦੇ ਰੂਪ 'ਚ ਕੀਤੀ ਗਈ ਹੈ। ਸੀਆਰਪੀਐਫ ਦੇ ਜਵਾਨ ਪੱਛਮੀ ਬੰਗਾਲ ਦੀ ਰਾਜਧਾਨੀ ਅਤੇ ਇਸ ਦੇ ਆਲੇ-ਦੁਆਲੇ ਗਾਰਡਨ ਰੀਚ, ਪਾਰਕ ਸਟ੍ਰੀਟ ਅਤੇ ਮੋਮਿਨਪੁਰ ਖੇਤਰਾਂ ਵਰਗੀਆਂ ਥਾਵਾਂ 'ਤੇ ਈਡੀ ਟੀਮਾਂ ਨੂੰ ਲੈ ਗਈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਇਮਾਰਤ ਤੋਂ ਲਗਭਗ 17 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਨੋਟਾਂ ਦੀ ਗਿਣਤੀ ਜਾਰੀ ਹੈ। ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਗੇਮਿੰਗ ਐਪ ਆਪਰੇਟਰ ਦੇ ਕੁਝ ਸਿਆਸੀ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਆਰਬੀਆਈ ਦਾ ਇੱਕ ਟਰੱਕ ਵੀ ਇਮਾਰਤ ਦੇ ਬਾਹਰ ਦੇਖਿਆ ਗਿਆ। ਸੀਬੀਆਈ ਤੋਂ ਇਲਾਵਾ ਈਡੀ ਅਤੇ ਸੀਆਈਡੀ ਪਿਛਲੇ ਕੁਝ ਦਿਨਾਂ ਤੋਂ ਅਧਿਆਪਕ ਘੁਟਾਲਾ, ਪਸ਼ੂ ਤਸਕਰੀ ਅਤੇ ਕੋਲਾ ਘੁਟਾਲਾ ਮਾਮਲੇ ਵਿੱਚ ਪੱਛਮੀ ਬੰਗਾਲ ਵਿੱਚ ਛਾਪੇਮਾਰੀ ਕਰ ਰਹੇ ਹਨ। ਇਸ ਕੜੀ 'ਚ ਸ਼ਨੀਵਾਰ (10 ਸਤੰਬਰ) ਦੀ ਸਵੇਰ ਈਡੀ ਦੀ ਟੀਮ ਨੇ ਕੋਲਕਾਤਾ 'ਚ 6 ਥਾਵਾਂ 'ਤੇ ਛਾਪੇਮਾਰੀ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਮਨੀ ਲਾਂਡਰਿੰਗ ਲਈ ਕੀਤੀ ਗਈ ਸੀ। ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਐੱਸਐੱਸਸੀ ਘੁਟਾਲੇ ਵਿੱਚ ਪਾਰਥਾ ਚੈਟਰਜੀ ਦੀ ਕਰੀਬੀ ਅਰਪਿਤਾ ਮੁਖਰਜੀ ਦੇ ਘਰ ਛਾਪੇਮਾਰੀ ਵਿੱਚ 50 ਕਰੋੜ ਰੁਪਏ ਮਿਲੇ ਸਨ। SSC ਘੁਟਾਲੇ 'ਚ ਨਕਦੀ ਬਰਾਮਦ ਹੋਣ ਤੋਂ ਬਾਅਦ ਮਮਤਾ ਬੈਨਰਜੀ ਸਰਕਾਰ ਨੇ ਪਾਰਥਾ ਚੈਟਰਜੀ ਨੂੰ ਬਰਖਾਸਤ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਟੀਐਮਸੀ ਤੋਂ ਵੀ ਮੁਅੱਤਲ ਕਰ ਦਿੱਤਾ ਗਿਆ ਸੀ।#WATCH | Kolkata, WB: Stacks of cash amounting to several crores have been recovered from the residence of businessman Nisar Khan during ED's raid ongoing for several hours pic.twitter.com/o2qXzNSmDR — ANI (@ANI) September 10, 2022