ਫਗਵਾੜਾ 'ਚ ਹੋਟਲ ਤੇ ਰਿਜੋਰਟਜ਼ 'ਤੇ ਈਡੀ ਵਿਭਾਗ ਵੱਲੋਂ ਛਾਪੇਮਾਰੀ
ਬੁਧਵਾਰ ਸ਼ਾਮ ਫਗਵਾੜਾ 'ਚ ਉਸ ਵੇਲੇ ਹਲਚਲ ਮਚ ਗਈ ਜਦ ਇਨਫੋਰਸਮੈਂਟ ਡਾਇਰੈਕਟੋਰੇਟ ਵਿਭਾਗ ਦੀਆਂ ਟੀਮਾਂ ਵੱਲੋਂ 2 ਥਾਵਾਂ 'ਤੇ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ। ਹਾਲਾਂਕਿ ਉਪਰੋਕਤ ਕੇਸ ਦੇ ਸੰਬੰਧ ਵਿੱਚ ਅਧਿਕਾਰਤ ਪੱਧਰ 'ਤੇ ਕਿਸੇ ਕਿਸਮ ਦਾ ਖੁਲਾਸਾ ਜਾਂ ਪੁਸ਼ਟੀ ਨਹੀਂ ਕੀਤੀ ਗਈ ਪਰ ਸੂਤਰਾਂ ਮੁਤਾਬਕ ਈ.ਡੀ. ਟੀਮ ਜੋ ਕਿ ਇਨੋਵਾ ਗੱਡੀਆਂ 'ਚ ਫਗਵਾੜਾ ਪੁੱਜੀ ਹੈ। ਉਨ੍ਹਾਂ ਵੱਲੋਂ ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ ਨੰ. 1 'ਤੇ ਸਥਿਤ ਮਸ਼ਹੂਰ ਹੋਟਲ ਅਤੇ ਰਿਜੋਰਟਜ਼ 'ਤੇ ਛਾਪੇਮਾਰੀ ਦੀ ਜਾਣਕਾਰੀ ਹੈ। ਹੋਰ ਪੜ੍ਹੋ : Municipal Election Results : ਅੰਮ੍ਰਿਤਸਰ ਨਗਰ ਕੌਸਲ ਦੇ 68 ਵਾਰਡਾਂ ਦੇ ਚੋਣ ਨਤੀਜੇ ਆਏ ਸਾਹਮਣੇ , ਪੜ੍ਹੋ ਪੂਰੀ ਜਾਣਕਾਰੀ ਇਸ ਦੇ ਨਾਲ ਹੀ ਫਗਵਾੜਾ ਦੇ ਪੋਸ਼ ਕਲੋਨੀ ਰੀਜੈਂਸੀ ਟਾਊਨ ਵਿਖੇ ਵੀ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਸੂਤਰਾਂ ਮੁਤਾਬਕ ਉਕਤ ਖੇਤਰ ਸਥਿਤ ਕੋਠੀ 'ਚ E.D. ਦੀ ਟੀਮ ਪਹੁੰਚੀ ਹੋਈ ਹੈ ਉਸ ਥਾਂ ਦਾ ਸਿੱਧਾ ਸਬੰਧ ਹੋਟਲ, ਰਿਜੋਰਟ ਦੇ ਮਾਲਕਾਂ ਨਾਲ ਹੈ। ਇਸ ਦੇ ਨਾਲ ਹੀ ਇਕ ਮਹੱਤਵਪੂਰਨ ਪਹਿਲੂ ਇਹ ਵੀ ਸਾਹਮਣੇ ਆਇਆ ਹੈ ਕਿ ਫਗਵਾੜਾ ਪੁਲਸ ਨੂੰ ਵੀ ਈ.ਡੀ. ਦੁਆਰਾ ਕੀਤੀ ਗਈ ਉਕਤ ਛਾਪੇਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ।