ਸਦਾ ਜਵਾਨ ਰਹਿਣ ਲਈ ਖਾਓ ਲਸਣ, ਕੁਦਰਤ ਦਾ ਅਨਮੋਲ ਤੋਹਫਾ
ਚੰਡੀਗੜ੍ਹ: ਆਯੁਰਵੇਦ ਸਾਡੇ ਕੋਲ ਗਿਆਨ ਦਾ ਵੱਡਾ ਸੋਮਾ ਹੈ। ਇਸ ਵਿੱਚ ਅਨੇਕਾ ਜੜੀਆ ਬੂਟੀਆ ਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਜੋ ਸਾਡੀ ਸਿਹਤ ਲਈ ਲਾਹੇਵੰਦ ਹੈ। ਆਯੁਰਵੇਦ ਵਿੱਚ ਲਸਣ ਨੂੰ ਰਸੌਨ ਕਿਹਾ ਜਾਂਦਾ ਹੈ। ਲਸਣ ਦੇ ਗੁਣਾਂ ਤੋਂ ਹਰ ਵਿਅਕਤੀ ਜਾਣੂ ਹੈ। ਲਸਣ ਇਕ ਔਸ਼ਧੀ ਦੇ ਰੂਪ ਵਿੱਚ ਵੀ ਵਰਤਿਆਂ ਜਾਂਦਾ ਹੈ। ਲਸਣ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਬਚਾਉਂਦਾ ਹੈ।
ਲਸਣ ਦੀ ਤੇਜ਼ ਗੰਧ ਕਾਰਨ ਇਸ ਨੂੰ ਉਗਰਗੰਧਾ ਵੀ ਕਿਹਾ ਜਾਂਦਾ ਹੈ। ਇਸ ਬਾਰੇ ਡਾ. ਨਵਦੀਪ ਸਿੰਘ ਵਿਰਕ ਦੱਸਦਾ ਹੈ ਕਿ ਕਿਸੇ ਵੀ ਮਾਧਿਅਮ ਵਿੱਚ ਲਸਣ ਦਾ ਸੇਵਨ ਖ਼ਰਾਬ ਕੋਲੈਸਟ੍ਰੋਲ ਨੂੰ ਘਟਾਉਂਦਾ ਹੈ। ਡਾਕਟਰ ਸਾਹਬ ਨੇ ਇਸ ਤੋਂ ਇਲਾਵਾ ਦਿਲ ਨਾਲ ਸਬੰਧਿਤ ਸਮੱਸਿਆਵਾਂ ਅਤੇ ਪੇਟ ਨਾਲ ਸਬੰਧਿਤ ਸਮੱਸਿਆਵਾਂ ਜਿਵੇਂ ਬਦਹਜ਼ਮੀ, ਕਬਜ਼ ਅਤੇ ਗੈਸ ਵਰਗੀਆਂ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਵਿੱਚ ਰਾਹਤ ਪ੍ਰਦਾਨ ਕਰਦਾ ਹੈ।
ਮਨੋਵਿਗਿਆਨੀ ਗਿੱਲ ਦਾ ਕਹਿਣਾ ਹੈ ਕਿ ਲਸਣ ਵਿੱਚਲਾ ਰਸ ਸਰੀਰ ਜਾਂਦੇ ਸਾਰ ਹੀ ਹਰਮੋਨ ਵਿੱਚ ਬਦਲਾਅ ਲਿਆਉਂਦਾ ਹੈ। ਇਸ ਤੋਂ ਇਲਾਵਾ ਲਸਣ ਖਾਣ ਨਾਲ ਤੁਹਾਡੀ ਆਪਣੇ ਜੀਵਨਸਾਥੀ ਪ੍ਰਤੀ ਖਿੱਚ ਵੱਧਦੀ ਹੈ ਕਿਉਂਕਿ ਇਹ ਸਾਡੇ ਸਰੀਰ ਵਿੱਚ ਕਾਮ ਇੱਛਾ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਲਸਣ ਖਾਣ ਵਾਲੇ ਵਿਅਕਤੀ ਦੀ ਇਮਿਊਨਿਟੀ ਬਹੁਤ ਮਜ਼ਬੂਤ ਹੁੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਮਾਹਰਾਂ ਦਾ ਕਹਿਣਾ ਹੈ ਕਿ ਲਸਣ ਵਿੱਚ ਐਂਟੀਬੈਕਟੀਰੀਅਲ, ਐਂਟੀਫੰਗਲ, ਐਂਟੀਵਾਇਰਲ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਲਸਣ ਵਿੱਚ ਮੈਂਗਨੀਜ਼, ਕੈਲਸ਼ੀਅਮ, ਕਾਪਰ, ਸੇਲੇਨੀਅਮ, ਪੋਟਾਸ਼ੀਅਮ, ਫਾਸਫੋਰਸ, ਆਇਰਨ ਅਤੇ ਵਿਟਾਮਿਨ ਬੀ1, ਬੀ6, ਵਿਟਾਮਿਨ ਸੀ ਦੇ ਨਾਲ-ਨਾਲ ਹੋਰ ਪ੍ਰਮੁੱਖ ਤੱਤ ਪਾਏ ਜਾਂਦੇ ਹਨ। ਕੱਚਾ ਲਸਣ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਹਰ ਰੋਜ਼ ਸਵੇਰੇ ਖਾਲੀ ਪੇਟ ਲਸਣ ਦੀਆਂ 4 ਤੋਂ 5 ਕਲੀਆਂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਵੱਧਦੀ ਹੈ।
ਇਹ ਵੀ ਪੜ੍ਹੋ:ਕੇਂਦਰ ਸਰਕਾਰ ਦੀ ਖਾਲਿਸਤਾਨੀ ਸੰਗਠਨ 'ਸਿੱਖ ਫਾਰ ਜਸਟਿਸ' ਖਿਲਾਫ਼ ਵੱਡੀ ਕਾਰਵਾਈ, ਸੋਸ਼ਲ ਮੀਡੀਆ ਖਾਤੇ ਕੀਤੇ ਬਲਾਕ
-PTC News