ਹੁਸ਼ਿਆਰਪੁਰ ਵਿਚ ਈ-ਰਿਕਸ਼ਾ ਅਤੇ ਆਟੋ ਚਾਲਕ ਹੋਏ ਆਹਮੋ-ਸਾਹਮਣੇ
ਹੁਸ਼ਿਆਰਪੁਰ, 9 ਮਈ: ਹੁਸ਼ਿਆਰਪੁਰ ਵਿੱਚ ਈ-ਰਿਕਸ਼ਾ ਚਾਲਕਾਂ ਅਤੇ ਆਟੋ ਚਾਲਕਾਂ ਵਿੱਚ ਆਏ ਦਿਨ ਤਕਰਾਰ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਹੁਸ਼ਿਆਰਪੁਰ 'ਚ ਡਾ. ਬੀ.ਆਰ ਅੰਬੇਦਕਰ ਈ ਰਿਕਸ਼ਾ ਯੂਨੀਅਨ ਅਤੇ ਆਜ਼ਾਦ ਈ-ਰਿਕਸ਼ਾ ਯੂਨੀਅਨ ਜਨਾਲ ਅੰਬੇਡਕਰ ਕ੍ਰਾਂਤੀ ਸੈਨਾ ਈ-ਰਿਕਸ਼ਾ ਯੂਨੀਅਨ ਵੱਲੋਂ ਇਕੱਠ ਕੀਤਾ ਗਿਆ। ਇਹ ਵੀ ਪੜ੍ਹੋ: ਬੇਰੁਜ਼ਗਾਰ ਨੌਜਵਾਨ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਅੜੇ, ਪੁਲਿਸ ਨੇ ਉਠਣ ਦੀ ਦਿੱਤੀ ਚਿਤਾਵਨੀ ਉਨ੍ਹਾਂ ਕਿਹਾ ਕਿ ਈ-ਰਿਕਸ਼ਾ ਚਾਲਕਾਂ ਨੂੰ ਦੂਜੇ ਆਟੋ ਚਾਲਕਾਂ ਵੱਲੋਂ ਰਾਹ ਵਿੱਚ ਰੋਕਿਆ ਜਾਂਦਾ ਹੈ, ਉਨ੍ਹਾਂ ਨਾਲ ਗਾਹਕਾਂ ਨੂੰ ਲੈ ਕੇ ਕਾਲੇ ਆਟੋ ਚਾਲਕਾਂ ਵਲੋਂ ਗਾਲੀ-ਗਲੋਚ ਅਤੇ ਝਗੜਾ ਕੀਤਾ ਜਾਂਦਾ ਹੈ। ਜਿਸ ਕਰਕੇ ਉਨ੍ਹਾਂ ਨੂੰ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਉਹ ਲਗਾਤਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਅਤੇ ਮੰਗ ਪੱਤਰ ਦਿੰਦੇ ਆ ਰਹੇ ਹਨ ਪਰ ਪ੍ਰਸ਼ਾਸਨ ਨੇ ਜੇਕਰ ਇਸ ਮਸਲੇ ਵੱਲ ਹੁਣ ਵੀ ਧਿਆਨ ਨਾ ਦਿੱਤਾ ਤਾਂ ਉਹ ਤਿੱਖੇ ਸੰਘਰਸ਼ ਲਈ ਸੜਕਾਂ 'ਤੇ ਉਤਰਨਗੇ ਜਿਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਦਸਿਆ ਕਿ ਬੀਤੇ ਦਿਨੀ ਵੀ ਇੱਕ ਲੜਾਈ ਵਿਚ ਇੱਕ ਈ-ਰਿਕਸ਼ਾ ਚਲਾਕ ਨੂੰ ਸਿਰ ਵਿਚ ਘੰਭੀਰ ਸੱਟਾਂ ਲੱਗੀਆਂ ਨੇ, ਪਰ ਬਣਦੀ ਕਾਰਵਾਈ ਨਹੀਂ ਹੋ ਪਾਈ ਹੈ। ਇਹ ਵੀ ਪੜ੍ਹੋ: ਖੇਤੀ ਨੂੰ ਲਾਹੇਵੰਦ ਬਣਾਉਣ ਲਈ ਕਿਸਾਨ ਪੱਖੀ ਖੇਤੀ ਵਿਕਾਸ ਮਾਡਲ ਦੀ ਲੋੜ : ਸੰਯੁਕਤ ਕਿਸਾਨ ਮੋਰਚਾ ਇਹ ਰਿਕਸ਼ਾ ਯੂਨੀਅਨਾਂ ਦੇ ਆਗੂਆਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਦਾ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਅਤੇ ਮਸਲਿਆਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਜਿਸ ਤੋਂ ਲੱਗਦਾ ਹੈ ਕਿ ਪ੍ਰਸ਼ਾਸਨ ਗੂੜ੍ਹੀ ਨੀਂਦ ਸੌਂ ਰਿਹਾ ਹੈ ਅਤੇ ਪ੍ਰਸ਼ਾਸਨ ਨੂੰ ਇਸ ਗੱਲ ਨਾਲ ਕੋਈ ਲੈਣਾ ਦੇਣ ਨਹੀਂ ਕਿ ਸ਼ਹਿਰ ਵਿਚ ਕੀ ਕੁਝ ਵਾਪਰ ਰਿਹਾ ਹੈ। -PTC News